• 5:19 am
Go Back

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦਾ ਸੰਕਟ ਦਿਨੋਂ ਦਿਨ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਪਾਰਟੀ ਦੇ ਸੀਨੀਅਰ ਆਗੂ ਪਾਰਟੀ ਦੀਆਂ ਨੀਤੀਆਂ ਤੋਂ ਨਰਾਜ਼ ਹੋ ਕੇ ਇੱਕ ਇੱਕ ਕਰਕੇ ਪਾਰਟੀ ਛੱਡ ਕੇ ਜਾ ਰਹੇ ਹਨ। ਪਿਛਲੇ ਦਿਨੀਂ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸੇ ਹੀ ਤਰ੍ਹਾਂ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਵੀ ਆਪਣਾ ਅਹੁਦਾ ਛੱਡ ਦਿੱਤਾ ਹੈ। ਦੱਸ ਦੇਈਏ ਕਿ ਜੀਕੇ ਨੇ ਅਜੇ ਪਾਰਟੀ ਜਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਨਹੀਂ ਦਿੱਤਾ। ਜੀਕੇ ਪਿਛਲੀ 5 ਅਕਤੂਬਰ ਤੋਂ ਦਫ਼ਤਰ ਨਹੀਂ ਪਹੁੰਚ ਰਹੇ। ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਕਮੇਟੀ ਦੇ ਕੰਮਕਾਜ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਪੀ.ਐਸ. ਕਾਲਕਾ ਸੰਭਾਲ ਰਹੇ ਹਨ।

ਉਥੇ ਹੀ ਮਨਜੀਤ ਸਿੰਘ ਜੀ.ਕੇ. ਦੇ ਅਸਤੀਫੇ ਦੀ ਅਫਵਾਹ ਜਿੰਨੀ ਜਲਦੀ ਅੰਬਰੀਂ ਚੜੀ ਸੀ, ਉਨੀਂ ਹੀ ਛੇਤੀ ਧਰਤੀ ਤੇ ਵੀ ਆ ਡਿੱਗੀ। ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਮਨਜੀਤ ਸਿੰਘ ਜੀਕੇ ਨੇ ਅਸਤੀਫੇ ਵਰਗੀ ਕਿਸੇ ਵੀ ਗੱਲ ਤੋਂ ਇਨਕਾਰ ਕੀਤਾ ਹੈ। ਜੀ.ਕੇ. ਮੁਤਾਬਕ ਉਨ੍ਹਾਂ ਆਪਣੀ ਬਿਜ਼ੀ ਸਡਿਊਲ ਕਾਰਨ ਆਪਣਾ ਕਾਰਜ਼ਭਾਲ ਕੁੱਝ ਦਿਨਾਂ ਲਈ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਪੀ.ਐੱਸ.ਕਾਲਕਾ ਨੂੰ ਸੌਂਪ ਦਿੱਤਾ ਹੈ। ਇਸ ਸਬੰਧੀ ਸਾਡੇ ਸਹਿਯੋਗੀ ਸਿਮਰਨਪ੍ਰੀਤ ਸਿੰਘ ਵੱਲੋਂ ਮਨਜੀਤ ਸਿੰਘ ਜੀ.ਕੇ. ਦੀ ਥਾਂ ਕਾਰਜ਼ਭਾਰ ਸੰਭਾਲਣ ਵਾਲੇ ਸੀਨੀਅਰ ਮੀਤ ਪ੍ਰਧਾਨ ਪੀ.ਐੱਸ.ਕਾਲਕਾ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਅਫਵਾਹਾਂ ਉੱਡੀਆਂ ਸਨ ਕਿ ਮਨਜੀਤ ਸਿੰਘ ਜੀ.ਕੇ ਨੇ ਅਕਾਲੀ ਦਲ ਨਾਲ ਬੇਅਦਬੀ, ਬਰਗਾੜੀ ਕਾਂਡ ਅਤੇ ਅਮਰੀਕਾ ਦੇ ਯੂਬਾ ਸਿਟੀ ਚ ਹੋਈ ਆਪਣੀ ਕੁੱਟਮਾਰ ਤੇ ਨਰਾਜ਼ਗੀ ਜਤਾਉਂਦਿਆਂ, ਕਮੇਟੀ ਦੇ ਪ੍ਰਧਾਨ ਵੱਜੋਂ ਅਸਤੀਫਾ ਦੇ ਦਿੱਤਾ ਹੈ। ਪਰ ਖਬਰ ਬਾਹਰ ਆਉਂਦਿਆਂ ਹੀ ਪਾਰਟੀ ਅਤੇ ਦਿੱਲੀ ਕਮੇਟੀ ਵਿੱਚ ਖਲਬਲੀ ਮਚ ਗਈ। ਪਰ ਹਾਲੇ ਵੀ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਮਨਜੀਤ ਸਿੰਘ ਜੀ.ਕੇ. ਅੰਦਰਖਾਤੇ ਪਾਰਟੀ ਤੋਂ ਕਾਫੀ ਨਰਾਜ਼ ਚੱਲ ਰਹੇ ਹਨ।

Facebook Comments
Facebook Comment