• 5:35 am
Go Back
manjinder singh sirsa viral photos

ਚੰਡੀਗੜ੍ਹ: ਹੱਥ ਚ ਬੰਦੂਕ ਫੜੀ ਖੜਾ ਇਹ ਸਰਦਾਰ ਵਿਅਕਤੀ ਕੋਈ ਹੋਰ ਨਹੀਂ ਸਗੋਂ ਦਿੱਲੀ ਗੁਰਦੁਆਰਾਪ੍ਰਬੰਧਕ ਕਮੇਟੀ ਦਾ ਸਕੱਤਰ ਮਨਜਿੰਦਰ ਸਿੰਘ ਸਿਰਸਾ ਹੈ। ਤਸਵੀਰਾਂ ‘ਚ ਮਰਿਆ ਹੋਇਆ ਸੂਰ ਵੀ ਦਿਖਾਈ ਦੇ ਰਿਹਾ, ਜਿਸ ਨਾਲ ਸਿਰਸਾ ਫੋਟੋ ਖਿਚਾਉਂਦੇ ਦਿਖਾਈ ਦੇ ਰਹੇ ਹਨ। ਅੱਜ ਤੁਹਾਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਇਨ੍ਹਾਂ ਤਸਵੀਰਾਂ ਦਾ ਸਾਰਾ ਸੱਚ ਦੱਸ ਰਹੇ ਹਾਂ ਦਰਅਸਲ ਇਹ ਤਸਵੀਰਾਂ ਅਮਰੀਕਾ ਦੀਆਂ ਨੇ ਜੋ ਤਕਰੀਬਨ ਦੋ ਸਾਲ ਪੁਰਾਣੀਆਂ ਹਨ। ਇਹਨਾਂ ਤਸਵੀਰਾਂ ‘ਚ ਸਿਰਸਾ ਨਾਲ ਖੜਾ ਗੋਰਾ ਵੀ ਦਿਖਾਈ ਦੇ ਰਿਹਾ ਹੈ। ਦਰਅਸਲ ਇਕ ਬੰਦੂਕ ਲਾਇਸਿੰਸੀ ਹੈ ਜਿਸ ਨਾਲ ਇਕ ਸੂਰ ਦਾ ਸ਼ਿਕਾਰ ਕੀਤਾ ਗਿਆ ਹੈ। ਸੂਰ ਨਾਲ ਸਿਰਸਾ ਦੀਆਂ ਇਹ ਫੋਟੋਆ ਤਾਂ ਅੱਗ ਵਾਂਗ ਸੋੋਸ਼ਲ ਮੀਡੀਆ ਤੇ ਫੈਲ ਗਈ ਏ ਪਰ ਜਿਵੇਂਹੀ ਇਸ ਬਾਰੇ ਸਾਡੇ ਵਲੋਂ ਮਨਜਿੰਦਰ ਸਿੰਘ ਸਿਰਸਾ ਨਾਲ ਗੱਲਬਾਤ ਕੀਤੀ ਤਾਂ ਉਸ ਦਾ ਕੀ ਕਹਿਣਾ ਜਰਾ ਇਹ ਵੀ ਸੁਣ ਲਵੋ। ਇਹ ਤਸਵੀਰਾਂ ਦੇਖਣ ਤੋਂ ਬਾਅਦ ਲੋਕਾਂ ਦੇ ਮਨਾਂ ‘ਚ ਸਿਰਸਾ ਲਈ ਕਾਫੀ ਸਵਾਲ ਵੀ ਉੱਠ ਰਹੇ ਹਨ।

Facebook Comments
Facebook Comment