• 10:59 am
Go Back
man shot dead jaggo

ਫਿਰੋਜ਼ਪੁਰ: ਇਥੋਂ ਫਰੀਦਕੋਟ ਰੋਡ ‘ਤੇ ਸਥਿਤ ਬੀਤੀ ਬੁਧਵਾਰ ਦੀ ਰਾਤ ਵਿਆਹ ਦੀਆਂ ਖੁਸ਼ੀਆਂ ਮਨਾ ਰਹੇ ਪਰਿਵਾਰ ‘ਤੇ ਕਹਿਰ ਟੁੱਟ ਗਿਆ, ਘਰ ‘ਚ ਲੜਕੀ ਦੇ ਵਿਆਹ ਦੀ ਜਾਗੋਂ ਕੱਢਦੇ ਸਮੇਂ ਪਰਿਵਾਰ ‘ਤੇ ਕਾਰ ਸਵਾਰ ਵਲੋਂ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਚ ਲੜਕੀ ਦੇ ਚਾਚੇ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੁਖਵਿੰਦਰ ਸਿੰਘ (40) ਪੁੱਤਰ ਗੁਰਬਚਨ ਸਿੰਘ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਮ੍ਰਿਤਕ ਦੀ ਭਤੀਜੀ ਦੇ ਵਿਆਹ ਦੇ ਸਬੰਧ ‘ਚ ਪਰਿਵਾਰਕ ਮੈਂਬਰਾਂ ਵਲੋਂ ਜਾਗੋਂ ਕੱਢੀ ਜਾ ਰਹੀ ਸੀ ਅਤੇ ਸਾਰਾ ਪਰਿਵਾਰ ਖੁਸ਼ੀ ‘ਚ ਭੰਗੜੇ ਪਾ ਰਿਹਾ ਸੀ। ਅਚਾਨਕ ਸਫੇਦ ਰੰਗ ਦੀ ਸਵੀਫਟ ਕਾਰ ਸਵਾਰ ਵਿਅਕਤੀ ਨੇ ਲੜਕੀ ਦੇ ਚਾਚੇ ਨੂੰ ਟੱਕਰ ਮਾਰ ਦਿੱਤੀ। ਅਜਿਹਾ ਕਰਨ ਦਾ ਕਾਰਨ ਪੁੱਛਣ ‘ਤੇ ਉਕਤ ਵਿਅਕਤੀ ਨੇ ਗੁੱਸੇ ‘ਚ ਆ ਕੇ ਹਵਾਈ ਫਾਇਰ ਕਰਦਿਆਂ ਮੁਖਵਿੰਦਰ ਸਿੰਘ ਨੂੰ ਗੋਲੀ ਮਾਰ ਦਿੱਤੀ। ਗੋਲੀ ਲੱਗਣ ਨਾਲ ਗੰਭੀਰ ਤੌਰ ‘ਤੇ ਜ਼ਖਮੀ ਹੋਏ ਮੁਖਵਿੰਦਰ ਨੂੰ ਪਰਿਵਾਰਕ ਮੈਂਬਰਾਂ ਨੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਪਰ ਉਸ ਦੀ ਰਾਸਤੇ ‘ਚ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਕਾਰ ਸਵਾਰ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Facebook Comments
Facebook Comment