• 4:54 am
Go Back

ਅੰਮ੍ਰਿਤਸਰ ਰੇਲ ਹਾਦਸੇ ਦੇ ਪੀੜਤਾਂ ਨੂੰ ਲੈ ਕੇ ਨਵਜੋਤ ਕੌਰ ਸਿੱਧੂ ਅਤੇ ਮਿੱਠੂ ਮਦਾਨ `ਤੇ ਪਰਚਾ ਦਰਜ ਕਰਨ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਇਹ ਮੰਗ ਕੋਈ ਹੋਰ ਨਹੀਂ, ਅਕਾਲੀ ਦਲ ਕਰ ਰਿਹਾ ਹੈ। ਬਿਕਰਮ ਮਜੀਠੀਆ ਨੇ ਮੋਹਕਮਪੁਰਾ ਥਾਣੇ ਦਾ ਘਿਰਾਓ ਕਰਕੇ ਸਰਕਾਰ ਦੀ ਮਨਸ਼ਾ ‘ਤੇ ਸਵਾਲ ਖੜ੍ਹੇ ਕੀਤੇ। ਮਜੀਠੀਆ ਦੇ ਨਾਲ ਆਏ ਪੀੜਤ ਪਰਿਵਾਰਾਂ ਨੇ ਜਿਥੇ ਆਪਣੀ ਹੱਡ ਬੀਤੀ ਸੁਣਾਈ ਉਥੇ ਹੀ ਦਾਅਵਾ ਕੀਤਾ ਕਿ ਮਰਨ ਵਾਲਿਆਂ ਦੀ ਗਿਣਤੀ 59 ਨਹੀਂ ਬਲਕਿ 100 ਤੋਂ ਵੀ ਵੱਧ ਹੈ ਪਰ ਪ੍ਰਸ਼ਾਸਨ ਇਸ ਨੂੰ ਘਟਾ ਕੇ ਦੱਸ ਰਿਹਾ ਹੈ।

19 ਅਕਤੂਬਰ ਨੂੰ ਹੋਏ ਜੌੜਾ ਫਾਟਕ ਹਾਦਸੇ `ਚ ਲਗਾਤਾਰ ਸਿੱਧੂ ਜੋੜੇ `ਤੇ ਨਿਸ਼ਾਨੇ ਕੱਸੇ ਜਾ ਰਹੇ ਹਨ। ਮੋਹਕਮਪੁਰਾ ਥਾਣੇ `ਚ ਮੀਡੀਆ ਲਿਜਾ ਕੇ ਮਜੀਠੀਆ ਨੇ ਧਾਵਾ ਬੋਲਦਿਆਂ ਮੌਕੇ `ਤੇ ਮੌਜੂਦ ਪੁਲਿਸ ਅਧਿਕਾਰੀ ਨੂੰ ਕੇਸ ਦਰਜ ਕਰਨ ਦੀ ਮੰਗ ਕੀਤੀ। ਲਿਖ਼ਤੀ ਸ਼ਿਕਾਇਤ ਵਿੱਚ ਨਵਜੋਤ ਕੌਰ ਸਿੱਧੂ ਅਤੇ ਦਸਹਿਰਾ ਪ੍ਰੋਗਰਾਮ ਦੇ ਪ੍ਰਬੰਧਕ ਮਿੱਠੂ ਮਦਾਨ ਦਾ ਨਾਮ ਦਰਜ ਕੀਤਾ ਗਿਆ ਅਤੇ ਇਹਨਾਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਹੇਠ ਮੁਕੱਦਮਾ ਦਰਜ ਕਰਨ ਲਈ ਜ਼ੋਰ ਦਿੱਤਾ ਜਾ ਰਿਹਾ ਹੈ।

ਇਸ ਤੋਂ ਬਾਅਦ ਮਜੀਠੀਆ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਫੇਰ ਤੋਂ ਸਿੱਧੂ ਜੋੜੇ `ਤੇ ਹਮਲਾ ਬੋਲਿਆ।. ਮਜੀਠੀਆ ਨੇ ਇਕ ਵਾਰ ਫੇਰ ਦੁਹਰਾਇਆ ਕਿ ਮਿੱਠੂ ਮਦਾਨ ਨਵਜੋਤ ਸਿੱਧੂ ਨੇ ਛੁਪਾ ਕੇ ਰੱਖਿਆ ਸੀ। ਜਿਸ ਦਾ ਖ਼ੁਲਾਸਾ ਹੋਣ ਤੋਂ ਬਾਅਦ ਤੁਰੰਤ ਮਿੱਠੂ ਮਦਾਨ ਆਪਣੇ ਘਰ ਪਰਤਿਆ ਅਤੇ ਮੀਡੀਆ `ਚ ਬਿਆਨਬਾਜ਼ੀ ਕਰ ਰਿਹਾ ਹੈ ਮਜੀਠੀਆ ਨੇ ਹੋਰ ਵੀ ਕਈ ਇਲਜ਼ਾਮ ਲਗਾਏ।

ਜਿਸ ਦਿਨ ਦਾ ਹਾਦਸਾ ਹੋਇਆ ਅਕਾਲੀ ਦਲ ਜਿਥੇ ਹਮਦਰਦੀ ਜਤਾ ਰਿਹਾ ਹੈ। ਉਥੇ ਹੀ ਸਿੱਧੂ ਜੋੜੇ ਨੂੰ ਨਿਸ਼ਾਨੇ ‘ਤੇ ਲੈ ਕੇ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਿਹਾ ਹੈ ਭਾਵੇਂ ਕਿ ਨਵਜੋਤ ਸਿੱਧੂ ਦੋਸ਼ਾਂ ਦਾ ਜਵਾਬ ਦੇ ਰਹੇ ਹਨ ਪਰ ਮੰਗ ਲਗਾਤਾਰ ਓਹੀ ਕਿ ਸਿੱਧੂ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਅਤੇ ਨਵਜੋਤ ਕੌਰ `ਤੇ ਪਰਚਾ ਦਰਜ ਹੋਵੇ।

Facebook Comments
Facebook Comment