• 3:08 pm
Go Back
Lpg Gas Insurance Claim

ਭਾਰਤ ਦੇ ਜ਼ਿਆਦਾਤਰ ਘਰਾਂ ਵਿੱਚ ਰਸੋਈ ਗੈਸ ‘ਤੇ ਖਾਣਾ ਬਣ ਰਿਹਾ ਹੈ ਕਿਸੇ ਦੇ ਘਰ ਭਾਰਤ ਗੈਸ ਦਾ ਐਲਪੀਜੀ ਕਨੈਕਸ਼ਨ ਹੈ ਤੇ ਕਿਸੇ ਦੇ ਇੰਡੀਅਨ ਗੈਸ ਦਾ ਕਨੈਕਸ਼ਨ ਹੈ। ਪਰ ਕੀ ਤੁਸੀ ਜਾਣਦੇ ਹੋ ਕਿ ਜੇਕਰ ਤੁਹਾਡੇ ਘਰ ਵਿੱਚ ਰਸੋਈ ਗੈਸ ਦਾ ਕਨੈਕਸ਼ਨ ਹੈ ਤਾਂ ਤੁਹਾਨੂੰ 50 ਲੱਖ ਰੁਪਏ ਦਾ ਬੀਮਾ ਮਿਲਦਾ ਹੈ ਅਤੇ ਖਾਸ ਗੱਲ ਇਹ ਹੈ ਕਿ ਪਿਛਲੇ 25 ਸਾਲਾਂ ਤੋਂ ਕਿਸੇ ਨੇ ਐਲਪੀਜੀ ਬੀਮਾ ਲਈ ਕਲੇਮ ਵੀ ਨਹੀਂ ਕੀਤਾ ਹੈ। ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਐਲਪੀਜੀ ਲਾਈਫ ਇੰਸ਼ੋਰੈਂਸ ਦੇ ਬਾਰੇ ਵਿਸਥਾਰ ਨਾਲ

ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਐਲਪੀਜੀ ਬੀਮਾ ਇੱਕ ਦੁਰਘਟਨਾ ਬੀਮਾ ਹੈ ਅਤੇ ਇਸਦੇ ਲਈ ਤੁਹਾਨੂੰ ਕੋਈ ਅਲੱਗ ਤੋਂ ਚਾਰਜ ਨਹੀਂ ਨਹੀਂ ਦੇਣਾ ਪੈਂਦਾ ਕਿਉਂਕਿ ਇਹ ਬੀਮਾ ਪਬਲਿਕ ਲਾਇਬਿਲਟੀ ਪਾਲਿਸੀ ਦੇ ਤਹਿਤ ਆਉਂਦਾ ਹੈ।

ਅਜਿਹੇ ਵਿੱਚ ਸਾਰੀ ਐਲਪੀਜੀ ਕੰਪਨੀਆਂ ਯੂਨਾਈਟਡ ਇੰਸ਼ੋਰੈਂਸ ਕੰਪਨੀ ਲਿਮੀਟਿਡ ਵਿੱਚ ਆਪਣੇ ਰਸੋਈ ਗੈਸ ਦੇ ਗਾਹਕਾਂ ਦਾ ਬੀਮਾ ਕਰਵਾਉਂਦੀਆਂ ਹਨ। ਜੇਕਰ ਰਸੋਈ ਗੈਸ ਸਿਲੰਡਰ ਕਿਸੇ ਵੀ ਕਾਰਨ ਨਾਲ ਬਲਾਸਟ ਹੁੰਦਾ ਹੈ ਤਾਂ ਗੈਸ ਕੰਪਨੀਆਂ ਨੂੰ ਨਿਯਮ ਦੇ ਮੁਤਾਬਕ ਬੀਮਾ ਦੇਣਾ ਹੁੰਦਾ ਹੈ। ਐਲਪੀਜੀ ਗੈਸ ਸਿਲੰਡਰ ਵਿੱਚ ਬਲਾਸਟ ਦੀਆਂ ਵੀ ਕਈ ਕੈਟੇਗਿਰੀਆਂ ਹਨ ਅਤੇ ਇਨ੍ਹਾਂ ਕੈਟੇਗਿਰੀਆਂ ਦੇ ਹਿਸਾਬ ਨਾਲ ਬੀਮੇ ਦੀ ਰਾਸ਼ੀ ਮਿਲਦੀ ਹੈ।

ਇੱਕ ਰਿਪੋਰਟ ਦੇ ਮੁਤਾਬਕ ਪਿਛਲੇ 25 ਸਾਲਾਂ ਤੋਂ ਕਿਸੇ ਨੇ ਬੀਮੇ ‘ਤੇ ਕਲੇਮ ਨਹੀਂ ਕੀਤਾ ਹੈ। ਐਲਪੀਜੀ ਸਿਲੰਡਰ ਨਾਲ ਬਲਾਸਟ ਹੋਣ ‘ਤੇ 50 ਲੱਖ ਰੁਪਏ ਤੱਕ ਦਾ ਬੀਮਾ ਮਿਲਦਾ ਹੈ। ਜੇਕਰ ਕਿਸੇ ਕਾਰਨ ਐਲਪੀਜੀ ਸਿਲੰਡਰ ਦੇ ਬਲਾਸਟ ਵਿੱਚ ਕਿਸੇ ਦੀ ਮੌਤ ਹੁੰਦੀ ਹੈ ਤਾਂ ਗੈਸ ਕੰਪਨੀ ਪ੍ਰਤੀ ਵਿਅਕਤੀ ਦੀ ਮੌਤ ਉੱਤੇ 5 ਲੱਖ ਰੁਪਏ ਦਿੰਦੀ ਹੈ।

ਉਥੇ ਹੀ ਜੇਕਰ ਕੋਈ ਵਿਅਕਤੀ ਗੈਸ ਸਿਲੰਡਰ ਦੇ ਬਲਾਸਟ ਵਿੱਚ ਜਖ਼ਮੀ ਹੋ ਜਾਂਦਾ ਹੈ ਤਾਂ ਉਸਦੇ ਇਲਾਜ ਲਈ 15 ਲੱਖ ਰੁਪਏ ਮਿਲਦੇ ਹਨ। ਗੈਸ ਕੰਪਨੀਆਂ ਤੱਤਕਾਲ 25 ਹਜਾਰ ਰੁਪਏ ਦਿੰਦੀਆਂ ਹਨ। ਜੇਕਰ ਧਮਾਕੇ ਵਿੱਚ ਕਿਸੇ ਦੀ ਜਾਇਦਾਦ ਨੂੰ ਨੁਕਸਾਨ ਪਹੁੁੰਚਦਾ ਹੈ ਤਾਂ ਇਸਦੇ ਲਈ ਪ੍ਰਾਪਰਟੀ ਦੇ ਹਿਸਾਬ ਨਾਲ 1 ਲੱਖ ਰੁਪਏ ਤੱਕ ਮਿਲਦੇ ਹਨ। ਇਹ ਰਾਸ਼ੀ ਗੈਸ ਕੰਪਨੀ ਹੀ ਦਿੰਦੀ ਹੈ।

Facebook Comments
Facebook Comment