40 ਸਾਲ ਤੱਕ ਭਾਰਤ ਬਣ ਜਾਵੇਗਾ ਸਭ ਤੋਂ ਵੱਧ ਮੁਸਲਿਮ ਆਬਾਦੀ ਵਾਲਾ ਦੇਸ਼: ਅਧਿਐਨ

TeamGlobalPunjab
1 Min Read

ਨਵੀਂ ਦਿੱਲੀ: ਭਾਰਤ ਅਗਲੇ 40 ਸਾਲ ਵਿੱਚ ਸਭ ਤੋਂ ਜ਼ਿਆਦਾ ਮੁਸਲਿਮ ਆਬਾਦੀ ਵਾਲਾ ਦੇਸ਼ ਹੋਵੇਗਾ। ਪਿਊ ਰਿਸਰਚ ਸੈਂਟਰ ਨਾਮ ਦੀ ਇੱਕ ਸੰਸਥਾ ਨੇ ਆਪਣੀ ਰਿਪੋਰਟ ਦੱਸਿਆ ਹੈ ਕਿ ਭਾਰਤ 40 ਸਾਲਾਂ ‘ਚ ਇਡੋਨੇਸ਼ੀਆ ਨੂੰ ਪਿਛੇ ਛੱਡ ਦਵੇਗਾ।

ਪਿਊ ਰਿਸਰਚ ਦੇ ਮੁਤਾਬਕ ਭਾਰਤ 2060 ਤੱਕ ਇੰਡੋਨੇਸ਼ੀਆ ਨੂੰ ਇਸ ਸੂਚੀ ‘ਚ ਪਿੱਛੇ ਛੱਡ ਦਵੇਗਾ। ਦੱਸਿਆ ਜਾ ਰਹੈ ਕਿ ਉਸ ਸਮੇਂ ਭਾਰਤ ਵਿੱਚ ਮੁਸਲਮਾਨਾਂ ਦੀ ਗਿਣਤੀ 33.3 ਕਰੋੜ ਹੋ ਜਾਵੇਗੀ ਜੋ ਵਰਤਮਾਨ ‘ਚ 19.4 ਕਰੋੜ ਹੈ।

ਭਾਰਤ ਤੋਂ ਬਾਅਦ ਸਭ ਤੋਂ ਜ਼ਿਆਦਾ ਮੁਸਲਿਮ ਆਬਾਦੀ ਪਾਕਿਸਤਾਨ, ਬੰਗਲਾਦੇਸ਼ ਅਤੇ ਨਾਈਜੀਰੀਆ ਵਿੱਚ ਹੈ। ਰਿਸਰਚ ਦੇ ਮੁਤਾਬਕ ਇੰਡੋਨੇਸ਼ੀਆ ਇਸ ਪਾਇਦਾਨ ਤੋਂ ਖਿਸਕ ਕੇ ਚੌਥੇ ਸਥਾਨ ‘ਤੇ ਪੁੱਜ ਜਾਵੇਗਾ ਅਤੇ ਪਾਕਿਸਤਾਨ ਤੇ ਨਾਈਜੀਰੀਆ ਰੈਂਕਿੰਗ ਵਿੱਚ ਉੱਪਰ ਚਲੇ ਜਾਣਗੇ। ਪਾਕਿਸਤਾਨ ‘ਚ 2060 ਤੱਕ ਮੁਸਲਮਾਨ ਆਬਾਦੀ 28.36 ਕਰੋੜ ਹੋ ਜਾਵੇਗੀ ਜੋ ਫਿਲਹਾਲ 18.4 ਕਰੋੜ ਹੈ।

ਇਹ ਸਟਡੀ ਦੁਨੀਆ ਭਰ ਦੀ ਈਸਾਈ ਆਬਾਦੀ ਦੇ ਅੰਕੜੇ ਵੀ ਰਿਲੀਜ਼ ਕਰਦੀ ਹੈ। ਸਭ ਤੋਂ ਜ਼ਿਆਦਾ ਈਸਾਈ ਆਬਾਦੀ ਦੇ ਮਾਮਲੇ ‘ਚ ਅਮਰੀਕਾ ਹਾਲੇ ਇੱਕ ਨੰਬਰ ਤੇ ਹੈ 2060 ਵਿੱਚ ਵੀ ਅਮਰੀਕਾ ਹੀ ਨੰਬਰ ਇੱਕ ਉੱਤੇ ਬਣਿਆ ਰਹੇਗਾ।

Share this Article
Leave a comment