• 1:19 am
Go Back
Kulsoom Nawaz Dead

Kulsoom Nawaz Dead
ਲੰਡਨ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਤਨੀ ਬੇਗਮ ਕੁਲਸੁਮ ਦਾ ਲੰਮੀ ਬਿਮਾਰੀ ਮਗਰੋਂ ਲੰਡਨ ‘ਚ ਦੇਹਾਂਤ ਹੋ ਗਿਆ। ਉਹ 68 ਸਾਲ ਦੇ ਸੀ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਪ੍ਰਧਾਨ ਸ਼ਾਹਬਾਜ ਸ਼ਰੀਫ ਨੇ ਇਹ ਜਾਣਕਾਰੀ ਦਿੱਤੀ ਹੈ। ਇਕ ਸਮਾਚਾਰ ਏਜੰਸੀ ਮੁਤਾਬਕ ਲੰਡਨ ਦੇ ਹਾਰਲੇ ਸਟ੍ਰੀਟ ਕਲੀਨਿਕ ਵਿਚ ਜੂਨ 2014 ਤੋਂ ਕੁਲਸੁਮ ਦਾ ਇਲਾਜ ਚੱਲ ਰਿਹਾ ਸੀ ਅਤੇ ਉਨ੍ਹਾਂ ਨੂੰ ਆਈ.ਸੀ.ਯੂ. ਵਿਚ ਰੱਖਿਆ ਗਿਆ ਸੀ। ਬੇਗਮ ਕੁਲੁਸੁਮ ਨਵਾਜ਼ ਲੰਮੇ ਸਮੇਂ ਤੋਂ ਗਲੇ ਦੇ ਕੈਂਸਰ ਨਾਲ ਪੀੜਤ ਸੀ। ਮੰਗਲਵਾਰ ਤੋਂ ਉਹ ਜੀਵਨ ਰੱਖਿਆ ਪ੍ਰਣਾਲੀ ਦੇ ਸਹਾਰੇ ਸਨ।
ਨਵਾਜ ਸ਼ਰੀਫ ਤੇ ਉਨ੍ਹਾਂ ਦਾ ਵਿਆਹ 1971 ਵਿੱਚ ਹੋਇਆ ਸੀ। ਕਲਾਮੂਮ ਨਵਾਜ਼ ਦਾ ਜਨਮ ਕਸ਼ਮੀਰੀ ਪਰਿਵਾਰ ਵਿੱਚ ਲਾਹੌਰ ਵਿੱਚ ਹੋਇਆ ਸੀ। ਉਨ੍ਹਾਂ ਦੇ ਦੋ ਭੈਣ-ਭਰਾ ਹਨ। ਉਨ੍ਹਾਂ ਨੇ 1970 ਵਿਚ ਇਸਲਾਮਿਆ ਕਾਲਜ ਲਾਹੌਰ ਤੋਂ ਬੀ.ਏ. ਕੀਤੀ।

ਉਥੇ ਹੀ ਕੁਲਸੁਮਦੇ ਦੇਹਾਂਤ ਤੋਂ ਬਾਅਦ ਨਵਾਜ਼ ਸ਼ਰੀਫ ਦੇ ਆਪਣੀ ਪਤਨੀ ਕੁਲਸੁਮ ਤੋਂ ਆਖਰੀ ਵਾਰ ਵਿਦਾ ਹੋਣ ਦੇ ਸਮੇਂ ਦਾ ਵੀਡੀਓ ਮੰਗਲਵਾਰ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਵੀਡੀਓ ‘ਚ ਭਾਵੂਕ ਨਜ਼ਰ ਆ ਰਹੇ ਲੰਡਨ ਦੇ ਇਕ ਹਸਪਤਾਲ ‘ਚ ਬੇਹੋਸ਼ ਕੁਲਸੁਮ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ। 11 ਸਾਲ ਦੀ ਸਜਾ ਕੱਟਣ ਲਈ ਪਾਕਿਸਤਾਨ ਪਰਤਣ ਤੋਂ ਪਹਿਲਾਂ 12 ਜੁਲਾਈ ਨੂੰ ਉਨ੍ਹਾਂ ਦੀ ਇਹ ਮੁਲਾਕਾਤ ਹੋਈ ਸੀ।

Kulsoom Nawaz Dead
Kulsoom Nawaz Dead

Facebook Comments
Facebook Comment