• 3:29 am
Go Back
Kim Jong Un arrives Singapore

ਨਵੀਂ ਦਿੱਲੀ: ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਅੱਜ ਸਿੰਗਾਪੁਰ ਪਹੁੰਚੇ ਹਨ। ਉੱਥੇ ਹੀ ਜੀ-7 ਸ਼ਿਖਰ ਸੰਮੇਲਨ ਦੀ ਬੈਠਕ ਖਤਮ ਹੋਣ ਤੋਂ ਬਾਅਦ ਹੀ ਅਮਰੀਕੀ ਡੋਨਾਲਡ ਟਰੰਪ ਨੇ 12 ਜੂਨ ਨੂੰ ਸਿੰਗਾਪੁਰ ‘ਚ ਉੱਤਰ ਕੋਰੀਆ ਦੇ ਪ੍ਰਮੁੱਖ ਨੇਤਾ ਕਿਮ ਜੋਂਗ ਓਨ ਨਾਲ ਹੋਣ ਵਾਲੀ ਮੁਲਾਕਾਤ ਲਈ ਕਿਊਬਕ ਤੋਂ ਰਵਾਨਾ ਹੋ ਗਏ। ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਟਵੀਟ ਕਰ ਦਿੱਤੀ।
ਉਨ੍ਹਾਂ ਨੇ ਟਵੀਟ ਕਰ ਲਿੱਖਿਆ ਕਿ, ‘ਨਿਸ਼ਚਤ ਰੂਪ ਇਹ ਨਾਲ ਦਿਨ ਬਹੁਤ ਹੀ ਦਿਲਚਸਪ ਹੋਵੇਗਾ ਅਤੇ ਮੈਨੂੰ ਪੱਤਾ ਹੈ ਕਿ ਕਿਮ ਜੋਂਗ ਕੁਝ ਕਰਨ ਲਈ ਬਹੁਤ ਮਿਹਨਤ ਕਰੇਗਾ ਜੋ ਪਹਿਲਾਂ ਕਦੇ ਨਹੀਂ ਕੀਤਾ ਗਿਆ।’ ਜ਼ਿਕਰਯੋਗ ਹੈ ਕਿ ਟਰੰਪ-ਕਿਮ ਦੀ ਮੁਲਾਕਾਤ ‘ਤੇ ਪੂਰੀ ਦੁਨੀਆ ਦੀਆਂ ਟਿੱਕੀਆਂ ਹੋਈਆਂ ਹਨ, ਇਸ ਮੁਲਾਕਾਤ ਨੂੰ ਕਵਰ ਕਰਨ ਲਈ ਦੁਨੀਆ ਭਰ ਤੋਂ 2,500 ਤੋਂ ਜ਼ਿਆਦਾ ਪੱਤਰਤਾਕ ਸਿੰਗਾਪੁਰ ਪਹੁੰਚ ਰਹੇ ਹਨ। ਮੁਲਾਕਾਤ ਤੋਂ ਪਹਿਲਾਂ ਉੱਤਰ ਕੋਰੀਆ ਦੇ ਰਾਜਦੂਤ ਰਾਸ਼ਟਰਪਤੀ ਟਰੰਪ ਨੂੰ ਕਿਮ ਜੋਂਗ ਵੱਲੋਂ ਭੇਜੀ ਚਿੱਠੀ ਦੇਣ ਲਈ ਵ੍ਹਾਈਟ ਹਾਊਸ ਪਹੁੰਚੇ ਸਨ।

Facebook Comments
Facebook Comment