• 3:12 am
Go Back

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਬਾਗੀ ਆਗੂ ਸੁਖਪਾਲ ਖਹਿਰਾ ਨੇ ਦਿੱਲੀ ਕਮੇਟੀ ਨਾਲ ਹੋਈ ਮੀਟਿੰਗ ਤੋਂ ਬਾਅਦ ਫ਼ੇਸਬੁਕ ‘ਤੇ ਲਾਈਵ ਹੋ ਕੇ ਵਿਰੋਧੀ ਧਿਰ ਦੇ ਨੇਤਾ ਦੀ ਮੁੜ੍ਹ ਤੋਂ ਚੋਣ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਦਿੱਲੀ ਕਮੇਟੀ ਸਾਰਿਆਂ ਨੂੰ ਇੱਕਠੇ ਕਰਨ ਦੀ ਮੰਗ ਕਰ ਰਹੀ ਹੈ ਜਦਕਿ ਦੂਜੇ ਪਾਸੇ ਉਨ੍ਹਾਂ ਨੂੰ ਬਿਨਾਂ ਦੱਸੇ 14 ਅਹੁਦੇਦਾਰਾਂ ਦੀਆਂ ਨਿਯੁਕਤੀਆਂ ਵੀ ਕਰ ਦਿੱਤੀਆਂ ਗਈਆਂ ਹਨ।

ਖਹਿਰਾ ਨੇ ਕਿਹਾ ਕਿ ਇੱਕ ਪਾਸੇ ਤਾਂ ਕਮੇਟੀ ਇੱਕਜੁਟਤਾ ਦੀ ਗੱਲ ਕਹਿ ਰਹੀ ਹੈ ਜਦਕਿ ਦੂਜੇ ਪਾਸੇ ਉਨ੍ਹਾਂ ਨੂੰ ਦੱਸੇ ਬਿਨਾਂ ਫ਼ੈਸਲੇ ਲਏ ਜਾ ਰਹੇ ਹਨ। ਉਨ੍ਹਾਂ ਕੋਲ ਸਾਰੇ ਅਹੁਦਿਆਂ ਦੀ ਸੂਚੀ ਤਿਆਰ ਹੈ ਤੇ ਜੋ ਅਹੁਦੇ ਹੁਣ ਦਿੱਤੇ ਗਏ ਹਨ, ਉਨ੍ਹਾਂ ਨੂੰ ਰੱਦ ਕਰ ਕੇ ਲੋਕਾਂ ਦੀ ਸਹਿਮਤੀ ਨਾਲ ਮੁੜ ਅਹੁਦੇ ਦਿੱਤੇ ਜਾਣ। ਖਹਿਰਾ ਨੇ ਕਿਹਾ, ‘ਅਸੀਂ ਅੱਜ ਵੀ ਬਠਿੰਡੇ ਵਿੱਚ ਕੀਤੇ ਗਏ ਫ਼ੈਸਲਿਆਂ ‘ਤੇ ਅੜੇ ਹੋਏ ਹਾਂ ਕਿ ਪੰਜਾਬ ਦੀ ਪਾਰਟੀ ਨੂੰ ਖ਼ੁਦਮੁਖਤਿਆਰੀ ਦਿੱਤੀ ਜਾਵੇ।’ ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਬਿਨਾਂ ਮਸ਼ਵਰਾ ਕੀਤੇ ਪੰਜ ਐਮਪੀ ਸੀਟਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ ਪਰ ਇਨ੍ਹਾਂ ਸੀਟਾਂ ਦਾ ਐਲਾਨ ਲੋਕਾਂ ਦੀ ਸਹਿਮਤੀ ਨਾਲ ਹੀ ਹੋਵੇਗਾ।

ਸ਼੍ਰੋਮਣੀ ਅਕਾਲੀ ਦਲ ‘ਤੇ ਨਿਸਾਨਾ ਸਾਧਦਿਆਂ ਕਿਹਾ ਕਿ ਅਕਾਲੀ ਦਲ ਜਦੋਂ ਸੱਤਾ ‘ਚ ਹੁੰਦੀ ਹੈ ਤਾਂ ਉਦੋਂ ਕੁੱਝ ਹੋਰ ਹੁੰਦੀ ਹੈ ਅਤੇ ਜਦੋਂ ਸੱਤਾ ਤੋਂ ਬਾਹਰ ਹੁੰਦੀ ਹੈ ਤਾਂ ਉਸ ਦਾ ਕੋਈ ਹੋਰ ਹੀ ਰੰਗ ਹੁੰਦਾ ਹੈ। ਅਕਾਲੀ ਦਲ ਨੇ ਆਪਣੀ ਸੱਤਾ ‘ਚ ਬਰਗਾੜੀ ਕਾਂਡ ਨੂੰ ਲੈ ਕੇ ਅਣਪਛਾਤੀ ਪੁਲਿਸ ‘ਤੇ ਮਾਮਲਾ ਦਰਜ ਕਰਵਾਇਆ ਸੀ ਤੇ ਹੁਣ ਅੰਮ੍ਰਿਤਸਰ ਰੇਲ ਹਾਦਸੇ ‘ਚ ਇਹ ਐਫ਼ਆਈਆਰ ਵਿੱਚ ਸਿੱਧੂ ਜੋੜੇ ਦਾ ਨਾਂ ਸ਼ਾਮਲ ਕਰਨ ਦੀ ਮੰਗ ਕਰ ਰਹੀ ਹੈ। ਖਹਿਰਾ ਨੇ ਕਿਹਾ ਕਿ ਹੁਣ ਅਕਾਲੀ ਦਲ ਹਾਈ ਕੋਰਟ ਦੇ ਮੌਜੂਦਾ ਜੱਜਾਂ ਤੋਂ ਜਾਂਚ ਕਰਵਾਉਣ ਦੀ ਗੱਲ ਕਹਿ ਰਿਹਾ ਹੈ ਤੇ ਖ਼ੁਦ ਸੇਵਾਮੁਕਤ ਜੱਜਾਂ ਤੋਂ ਜਾਂਚ ਕਰਵਾਈ ਸੀ, ਉਹ ਵੀ ਉਨ੍ਹਾਂ ਨੇ ਬਾਅਦ ‘ਚ ਸਵਿਕਾਰ ਨਹੀਂ ਕੀਤੀ ਸੀ।

Facebook Comments
Facebook Comment