ਲਓ ਬਈ! ਸਿੱਧੂ ਤੇ ਖਹਿਰਾ ਹੋ ਗਏ ਇੱਕਠੇ ! ਖਹਿਰਾ ਨੇ ਕੀਤਾ ਸਿੱਧੂ ਦਾ ਭਰਵਾਂ ਸਵਾਗਤ, ਹੋ ਗਿਆ ਵੱਡਾ ਧਮਾਕਾ

TeamGlobalPunjab
4 Min Read

ਪਟਿਆਲਾ : ਨਵਜੋਤ ਸਿੰਘ ਸਿੱਧੂ ਵੱਲੋਂ ਬੀਤੀ ਸ਼ਾਮ “ਸਿਤਾਰੋਂ ਸੇ ਆਗੇ ਜਹਾਂ ਔਰ ਵੀ ਹੈਂ” ਵਾਲੇ ਕੀਤੇ ਟਵੀਟ ਨੇ ਸਿਆਸੀ ਹਲਕਿਆਂ ਵਿੱਚ ਤਹਿਲਕਾ ਮਚਾ ਕੇ ਰੱਖ ਦਿੱਤਾ ਹੈ। ਸੁਖਪਾਲ ਸਿੰਘ ਖਹਿਰਾ ਨੇ ਇਸ ‘ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ, ਕਿ ਕੈਪਟਨ ਅਮਰਿੰਦਰ ਸਿੰਘ ਹੁਣ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ‘ਚੋਂ ਬਾਹਰ ਕਢਵਾ ਕੇ ਹੀ ਦਮ ਲੈਣਗੇ। ਉਨ੍ਹਾਂ ਕਿਹਾ ਕਿ ਕੈਪਟਨ ਕਾਂਗਰਸ ਪਾਰਟੀ ‘ਚ ਆਪਣੇ ਮੁਕਾਬਲੇ ਕਿਸੇ ਜੱਟ ਆਗੂ ਨੂੰ ਅੱਗੇ ਵਧਦਾ ਨਹੀਂ ਦੇਖਣਾ ਚਾਹੁੰਦੇ, ਇਸੇ ਲਈ ਸਿੱਧੂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਖਹਿਰਾ ਅਨੁਸਾਰ ਸੂਬੇ ਦੇ ਮੰਤਰੀ ਵੀ ਕੈਪਟਨ ਦੇ ਕਹਿਣ ‘ਤੇ ਹੀ ਸਿੱਧੂ ਖਿਲਾਫ ਬੋਲ ਰਹੇ ਹਨ।

ਇਸ ਸਬੰਧ ਵਿੱਚ ਸਾਡੇ ਪੱਤਰਕਾਰ ਸਿਮਰਨਪ੍ਰੀਤ ਸਿੰਘ ਨਾਲ ਫੋਨ ‘ਤੇ ਗੱਲਬਾਤ ਕਰਨ ‘ਤੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਵਿਰੁੱਧ ਜਿੰਨੇ ਵੀ ਮੰਤਰੀਆਂ ਨੇ ਬਿਆਨ ਦਿੱਤੇ ਹਨ, ਉਹ ਕੈਪਟਨ ਅਮਰਿੰਦਰ ਸਿੰਘ ਨੇ ਆਪ ਖੁਦ ਦਵਾਏ ਹਨ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਕਿਸੇ ਵੀ ਜੱਟ ਲੀਡਰ ਨੂੰ ਕਾਂਗਰਸ ਪਾਰਟੀ ਵਿੱਚ ਆਪਣੇ ਮੁਕਾਬਲੇ ਨਹੀਂ ਦੇਖਣਾ ਚਾਹੁੰਦੇ, ਇਸ ਲਈ ਉਹ ਹਰ ਬੰਦੇ ਨੂੰ ਕੱਟਦੇ ਹਨ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਕੈਪਟਨ ਕੋਲ ਇੰਨੇ ਤਰੀਕੇ ਹਨ, ਇੰਨੇ ਸਾਧਨ ਹਨ, ਤੇ ਸਰਕਾਰ ਉਨ੍ਹਾਂ ਦੇ ਕੋਲ ਹੈ, ਇਸ ਲਈ ਭਾਵੇਂ ਉਹ ਨਵਜੋਤ ਸਿੰਘ ਸਿੱਧੂ ਹੋਵੇ, ਤੇ ਭਾਵੇਂ ਮਨਪ੍ਰੀਤ ਸਿੰਘ ਬਾਦਲ, ਉਨ੍ਹਾਂ ਨੇ ਬੜੇ ਢੰਗ ਨਾਲ ਸਾਰਿਆਂ ਨੂੰ ਹੀ ਪਛਾੜ ਕੇ ਰੱਖ ਦਿੱਤਾ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਅਮਰਿੰਦਰ ਸਿੰਘ ਕੋਲ ਇਨ੍ਹਾਂ ਚੋਣਾਂ ਦੌਰਾਨ ਪੰਜਾਬ ਵਿੱਚ ਸੀਟਾਂ ਜਿਆਦਾ ਆ ਗਈਆਂ ਹਨ, ਇਸ ਲਈ ਨਾ ਰਾਹੁਲ ਗਾਂਧੀ ਉਨ੍ਹਾਂ ਦੇ ਖਿਲਾਫ ਨਹੀਂ ਬੋਲ ਸਕਦੇ ਹਨ, ਤੇ ਨਾ ਹੀ ਪ੍ਰਿਯੰਕਾ ਗਾਂਧੀ।

ਸੁਖਪਾਲ ਸਿੰਘ ਖਹਿਰਾ ਨੇ ਕਿਹਾ, ਕਿ ਨਵਜੋਤ ਸਿੰਘ ਸਿੱਧੂ ਨੇ ਬਠਿੰਡਾ ਵਿਖੇ ਰੈਲੀ ਦੌਰਾਨ ਦੋਸਤਾਨਾ ਮੈਚ ਵਾਲਾ ਜਿਹੜਾ ਬਿਆਨ ਦਿੱਤਾ ਸੀ ਉਨ੍ਹਾਂ ਨੂੰ ਆਪਣੇ ਉਸ ਬਿਆਨ ‘ਤੇ ਕਾਇਮ ਰਹਿਣਾ ਚਾਹੀਦਾ ਹੈ, ਕਿਉਂਕਿ ਜੇਕਰ ਸਿੱਧੂ ਇਸ ਗੱਲ ਤੋਂ ਪਿੱਛੇ ਹਟਦੇ ਹਨ ਤਾਂ ਉਨ੍ਹਾਂ ਦਾ ਵਕਾਰ ਸੂਬੇ ਵਿੱਚ ਬਹੁਤ ਘਟੇਗਾ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸੀ ਨਵਜੋਤ ਸਿੰਘ ਸਿੱਧੂ ਨੂੰ ਵਜ਼ਾਰਤ ਵਿੱਚੋਂ ਬਾਹਰ ਕੱਢਦੇ ਹਨ ਤਾਂ ਸਿੱਧੂ ਨੂੰ ਇਸ ਗੱਲ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਕਿਉਂਕਿ ਜੇਕਰ ਨਵਜੋਤ ਸਿੰਘ ਸਿੱਧੂ ਆਪਣੀ ਗੱਲ ਕਹਿ ਕੇ ਹੁਣ ਉਸ ਤੋਂ ਪਿੱਛੇ ਹਟਦੇ ਹਨ, ਤਾਂ ਉਨ੍ਹਾਂ ਦਾ ਸਿਆਸੀ ਕੱਦ ਪੰਜਾਬ ਵਿੱਚ ਘਟੇਗਾ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਸ ਗੱਲ ਲਈ ਸਿੱਧੂ ਨੂੰ ਜੇ ਕੋਈ ਵੀ ਕੀਮਤ ਅਦਾ ਕਰਨੀ ਪਵੇ, ਤਾਂ ਉਸ ਲਈ ਉਨ੍ਹਾਂ ਨੂੰ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਫਰਜ਼ ਕਰੋ ਜੇਕਰ ਕਾਂਗਰਸ ਸਿੱਧੂ ਨੂੰ ਨੀਵਾਂ ਦਿਖਾਉਂਦੀ ਹੈ ਤਾਂ ਉਹ ਸਾਡੇ ਨਾਲ ਆ ਜਾਣ ਤਾਂ ਕਿ ਪੰਜਾਬ ਦੀ ਲੜਾਈ ਨੂੰ ਸਾਰਿਆਂ ਵੱਲੋਂ ਇਕੱਠੇ ਹੋ ਕੇ ਨਵੇਂ ਸਿਰੇ ਤੋਂ ਲੜਿਆ ਜਾ ਸਕੇ।

ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕਾਂਗਰਸ ਅੰਦਰ ਜਿਹੜਾ ਬੰਦਾ ਆਪਣੇ ਤੋਂ ਉੱਚ ਆਹੁਦਿਆਂ ਵਾਲਿਆਂ ਦੀ ਖੁਸ਼ਾਮਦ ਕਰਦਾ ਹੈ, ਆਪਣਾ ਮੂੰਹ ਬੰਦ ਰਖਦਾ ਹੈ ਜਾਂ ਜਿਨ੍ਹਾਂ ਕੋਲ ਨੋਟਾਂ ਦੇ ਬੈਗ ਭਰੇ ਹੋਏ ਹਨ, ਸਿਰਫ ਉਨ੍ਹਾਂ ਦੀ ਹੀ ਚੜ੍ਹਤ ਹੈ। ਲਿਹਾਜਾ ਸਿੱਧੂ ਵੱਲੋਂ ਕਾਂਗਰਸ ਵਿੱਚ ਵੈਸੇ ਵੀ ਰਹਿ ਨਹੀਂ ਹੋਣਾ। ਇਸ ਲਈ ਜੇਕਰ ਕਾਂਗਰਸ ਵਾਲੇ ਸਿੱਧੂ ਦੀ ਤੌਹੀਨ ਕਰਦੇ ਹਨ ਤਾਂ ਅਸੀਂ ਉਨ੍ਹਾਂ ਦਾ ਪੰਜਾਬ ਜ਼ਮਹੂਰੀ ਗੱਠਜੋੜ ਵਿੱਚ ਸਵਾਗਤ ਕਰਾਂਗੇ।

- Advertisement -

 

https://youtu.be/rTK06VA7avM

Share this Article
Leave a comment