• 7:01 pm
Go Back
Kathua rape, murder case verdict

ਪਠਾਨਕੋਟ: ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ‘ਚ ਅੱਠ ਸਾਲਾ ਬੱਚੀ ਨਾਲ ਹੋਏ ਜਬਰ ਜਨਾਹ ਅਤੇ ਕਤਲ ਦੇ ਮਾਮਲੇ ‘ਚ ਪਠਾਨਕੋਟ ਦੀ ਅਦਾਲਤ ਨੇ 6 ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਅਦਾਲਤ ਨੇ ਮੁੱਖ ਦੋਸ਼ੀ ਸਾਂਜੀ ਰਾਮ ਸਣੇ ਦੀਪਕ ਖਜੂਰੀਆ ਅਤੇ ਪ੍ਰਵੇਸ਼ ਕੁਮਾਰ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਤਿੰਨਾਂ ਨੂੰ 3 ਲੱਖ 70 ਹਜ਼ਾਰ ਰੁਪਏ (ਪ੍ਰਤੀ ਵਿਅਕਤੀ) ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਜੇਕਰ ਜੁਰਮਾਨਾ ਨਾ ਦਿੱਤਾ ਗਿਆ ਤਾਂ ਸਜ਼ਾ ਛੇ ਮਹੀਨੇ ਹੋਰ ਵੱਧ ਜਾਵੇਗੀ।

ਉੱਥੇ ਹੀ ਬਾਕੀ ਤਿੰਨਾਂ ਦੋਸ਼ੀਆਂ ਆਨੰਦ ਦੱਤਾ, ਤਿਲਕ ਰਾਜ ਅਤੇ ਸੁਰਿੰਦਰ ਵਰਮਾ ਨੂੰ 5-5 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸਜ਼ਾ ਦੇ ਨਾਲ ਹੀ ਤਿੰਨਾਂ ਨੂੰ 50-50 ਹਜ਼ਾਰ ਰੁਪਏ ਜੁਰਮਾਨੇ ਵਜੋਂ ਦੇਣੇ ਪੈਣਗੇ। ਅਦਾਲਤ ਨੇ ਅੱਜ 7 ਮੁਲਜ਼ਮਾਂ ਵਿਚੋਂ 6 ਨੂੰ ਦੋਸ਼ੀ ਮੰਨਿਆ ਸੀ ਅਤੇ ਇੱਕ ਨੂੰ ਬਰੀ ਕਰ ਦਿੱਤਾ ਸੀ। ਦੱਸਣਯੋਗ ਹੈ ਕਿ ਬੀਤੇ ਸਾਲ ਜਨਵਰੀ ‘ਚ 8 ਸਾਲਾ ਬੱਚੀ ਨੂੰ ਅਗਵਾ ਕਰਕੇ 4 ਦਿਨਾਂ ਤੱਕ ਉਸ ਨਾਲ ਸਾਮੂਹਿਕ ਜਬਰ ਜ਼ਨਾਹ ਤੋਂ ਬਾਅਦ ਉਸਦਾ ਕਤਲ ਕਰ ਦਿੱਤਾ ਸੀ।

Facebook Comments
Facebook Comment