• 12:57 pm
Go Back
Kapoors ancestral haveli

ਪੇਸ਼ਾਵਰ: ਪਾਕਿਸਤਾਨ ਸਰਕਾਰ ਨੇ ਬਾਲੀਵੁੱਡ ਦੇ ਦਿੱਗਜ ਕਲਾਕਾਰ ਪ੍ਰਿਥਵੀਰਾਜ ਕਪੂਰ ਦੀ ਜੱਦੀ ਹਵੇਲੀ ਨੂੰ ਅਜਾਇਬਘਰ ‘ਚ ਬਦਲਣ ਦਾ ਫੈਸਲਾ ਲਿਆ ਹੈ। ਪਾਕਿਸਤਾਨ ਸੜਕਾਂ ਨੇ ਕਿਹਾ ਹੈ ਕਿ ਕਿੱਸਾ ਖਵਾਨੀ ਬਜ਼ਾਰ ‘ਚ ਮਜੂਦ ਕਪੂਰ ਖਾਨਦਾਨ ਦੇ ਜੱਦੀ ਘਰ ਨੂੰ ਉਹ ਅਜਾਇਬਘਰ ‘ਚ ਤਬਦੀਲ ਕਰਨਗੇ।

Kapoors ancestral haveli

Raj Kapoor’s ancestral haveli

ਦੱਸ ਦੇਈਏ ਕਿ ਪ੍ਰਿਥਵੀ ਰਾਜ ਕਪੂਰ ਨੂੰ ਹਿੰਦੀ ਸਿਨੇਮਾ ਜਗਤ ‘ਚ ਐਕਟਿੰਗ ਦਾ ਪਿਤਾ ਕਿਹਾ ਜਾਂਦਾ ਹੈ। ਉਨ੍ਹਾਂ ਦਾ ਜਨਮ ਸਾਲ 1906 ‘ਚ ਪਾਕਿਸਤਾਨ ਦੇ ਪੇਸ਼ਾਵਰ ਦੇ ਕਿੱਸਾ ਖਵਾਨੀ ਬਜ਼ਾਰ ‘ਚ ਹੋਇਆ।
Raj Kapoor’s ancestral haveli
ਹਾਲ ਹੀ ‘ਚ ਪਾਕਿਸਤਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸਰਕਾਰ ਦੀਆਂ ਯੋਜਨਾਵਾਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਭਾਰਤੀ ਜਗਤ ਦੇ ਦਿੱਗਜ ਕਲਾਕਾਰ ਪ੍ਰਿਥਵੀ ਰਾਜ ਕਪੂਰ ਦੇ ਜੱਦੀ ਘਰ ਨੂੰ ਮਿਊਜ਼ੀਅਮ ‘ਚ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਖ਼ੁਦ ਰਿਸ਼ੀ ਕਪੂਰ ਦਾ ਉਨ੍ਹਾਂ ਨੂੰ ਫ਼ੋਨ ਆਇਆ ਸੀ ਤੇ ਰਿਸ਼ੀ ਕਪੂਰ ਨੇ ਇਸ ਨੂੰ ਮਿਊਜ਼ੀਅਮ ਦਾ ਰੂਪ ਦੇਣ ਦੀ ਗੱਲ ਕੀਤੀ।
Raj Kapoor’s ancestral haveli
ਉੱਧਰ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪਾਕਿਸਤਾਨ ਦੇ ਇਤਿਹਾਸ ਤੇ ਵਿਰਾਸਤ ਨੂੰ ਸੰਭਾਲਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ‘ਉਹ ਚਾਹੁੰਦੇ ਹਨ ਕਿ ਵਿਰਾਸਤ ਨੂੰ ਅਸਲ ਰੂਪ ਵਿੱਚ ਸੰਭਾਲ ਕੇ ਰੱਖਿਆ ਜਾਵੇ। ਸ੍ਰੀ ਰਿਸ਼ੀ ਕਪੂਰ ਦੀ ਬੇਨਤੀ ਨੂੰ ਜ਼ਰੂਰ ਹੀ ਅਮਲੀ ਰੂਪ ਦਿੱਤਾ ਜਾਵੇਗਾ।
Raj Kapoor’s ancestral haveli
ਦੱਸਣਯੋਹ ਹੈ ਕਿ ਇਹ ਹਵੇਲੀ ਰਾਜਕਪੂਰ, ਸ਼ੰਮੀ ਕਪੂਰ ਤੇ ਸ਼ਸ਼ੀ ਕਪੂਰ ਦੇ ਪਿਤਾ ਪ੍ਰਿਥਵੀਰਾਜ ਕਪੂਰ ਦੇ ਪਿਤਾ ਬਸ਼ੇਸ਼ਵਰਨਾਥ ਕਪੂਰ ਨੇ ਪੇਸ਼ਾਵਰ ਦੇ ਕਿੱਸਾ ਖ਼ਵਾਨੀ ਬਾਜ਼ਾਰ ਵਿੱਚ ਬਣਵਾਈ ਸੀ ਤੇ ਰਾਜਕਪੂਰ ਦਾ ਜਨਮ ਵੀ 1924 ‘ਚ ਇਸੇ ਹਵੇਲੀ `ਚ ਹੋਇਆ ਸੀ। ਇਹ ਹਵੇਲੀ ਦੂਰੋਂ ਪੰਜ-ਮੰਜਿ਼ਲਾ ਇਮਾਰਤ ਦੇ ਰੂਪ ਵਿੱਚ ਵਿਖਾਈ ਦਿੰਦੀ ਹੈ ਤੇ ਅੱਜ ਵੀ ਇਸ ਤੋਂ ਉੱਚੀ ਹੋਰ ਕੋਈ ਵੀ ਇਮਾਰਤ ਪੇਸ਼ਾਵਰ `ਚ ਨਹੀਂ ਹੈ। ਇਸ ਦੇ 60 ਕਮਰੇ ਹਾਲੇ ਵੀ ਸਹੀ ਸਲਾਮਤ ਮੌਜੂਦ ਹਨ।
Raj Kapoor’s ancestral haveli

Kapoors ancestral haveli

Facebook Comments
Facebook Comment