• 1:26 pm
Go Back
Kapil Ginni Wedding

ਕਾਮੇਡੀ ਕਿੰਗ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ 12 ਦਸੰਬਰ ਨੂੰ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਵਿਆਹ ਵਿੱਚ ਟੀਵੀ ਇੰਡਸਟਰੀ ਦੀਆਂ ਮਸ਼ਹੂਰ ਹਸਤੀਆਂ ਦੇ ਨਾਲ- ਨਾਲ ਕਪ‍ਿਲ ਸ਼ਰਮਾ ਸ਼ੋਅ ਦੇ ਚਹੇਤੇ ਜੱਜ ਨਵਜੋਤ ਸਿੰਘ ਸਿੱਧੂ ਨੇ ਵੀ ਸ਼ਿਰਕਤ ਕੀਤੀ। ਸਿੱਧੂ ਨੇ ਕਪ‍ਿਲ ਨੂੰ ਆਪਣੇ ਅੰਦਾਜ਼ ‘ਚ ਵਧਾਈ ਦਿੰਦੇ ਹੋਏ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਸਿੱਧੂ ਨੇ ਟਵਿੱਟਰ ‘ਤੇ ਨਿਊਲੀ ਵੈਡ ਕਪਲ ਕਪ‍ਿਲ ਅਤੇ ਗ‍ਿੰਨੀ ਦੇ ਨਾਲ ਫੋਟੋ ਸਾਂਝੀ ਕਰਦੇ ਹੋਏ ਖਾਸ ਮੈਸੇਜ ਦਿੱਤਾ, ਵਿਆਹ ਇੱਕ ਰੋਮਾਂਸ ਹੈ, ਜ‍ਿਸ ਵਿਚ ਹੀਰੋ ਦੀ ਮੌਤ ਪਹਿਲੇ ਚੈਪਟਰ ਵਿੱਚ ਹੀ ਹੋ ਜਾਂਦੀ ਹੈ ਹੁਣ ਤੇਰਾ ਸ਼ਮਾਰ ‘ਜ਼ਿੰਦਾ ਸ਼ਹੀਦਾਂ’ ‘ਚ ਆਵੇਗਾ ਦੋਸਤ।

ਦੱਸ ਦੇਈਏ ਕਿ ਕਪ‍ਿਲ ਅਤੇ ਨਵਜੋਤ ਸਿੰਘ ਦੇ ਵਿਚ ਰਿਸ਼ਤਾ ਕਈ ਵਾਰ ਕਾਮੇਡੀ ਸ਼ੋਅ ਦੇ ਦੌਰਾਨ ਦੇਖਣ ਨੂੰ ਮਿਲਿਆ ਹੈ। ਲੰਬੇ ਸਮੇ ਤੋਂ ਟੀਵੀ ਤੋਂ ਦੂਰ ਕਪ‍ਿਲ ਨੂੰ ਫੈਂਸਜ਼ ਕਾਫ਼ੀ ਮਿਸ ਕਰ ਰਹੇ ਹਨ ਪਰ ਕਪ‍ਿਲ ਨੇ ਆਪਣੇ ਆਪ ਇਸ ਗੱਲ ਨੂੰ ਮੰਨਿਆ ਹੈ ਕਿ ਮੇਰੇ ਸ਼ੋਅ ਦੀ ਜਾਨ ਸਿੱਧੂ ਭਾਜੀ ਹਨ।

ਕਾਮੇਡੀਅਨ-ਐਕਟਰ ਕਪਿਲ ਸ਼ਰਮਾ ਦੇ ਵਿਆਹ ਦੀਆਂ ਕਈ ਫੋਟੋਆਂ ਅਤੇ ਵੀਡੀਓ ਇੰਟਰਨੈਟ ‘ਤੇ ਵਾਇਰਲ ਹਨ। ਹੁਣ ਕਪਿਲ ਦੀ ਗੁਰੂਦੁਆਰੇ ਵਿੱਚ ਹੋਏ ਆਨੰਦ ਕਾਰਜ ਦੀਆਂ ਤਸਵੀਰਾਂ ਵੀ ਸਾਹਮਣੇ ਆ ਗਈਆਂ ਹਨ। ਵੀਰਵਾਰ ਸਵੇਰੇ ਕਪਿਲ ਨੇ ਸਿੱਖ ਰੀਤੀ – ਰਿਵਾਜ਼ਾਂ ਨਾਲ ਵਿਆਹ ਕਰਵਾਇਆ।


ਦੱਸ ਦੇਈਏ ਕਿ ਕਾਮੇਡੀ ਕਿੰਗ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਦਾ ਵਿਆਹ ਗਿੰਨੀ ਦੇ ਹੋਮਟਾਊਨ ਜਲੰਧਰ ( ਪੰਜਾਬ ) ਵਿੱਚ ਹੋਇਆ।

Facebook Comments
Facebook Comment