• 2:22 pm
Go Back
Kapil-Ginni Wedding Live

ਜਲੰਧਰ: ਕਾਮੇਡੀਅਨ ਕਿੰਗ ਕਪਿਲ ਸ਼ਰਮਾ-ਗਿੰਨੀ ਚਤਰਥ ਅੱਜ ਵਿਆਹ ਦੇ ਬੰਧਨ ‘ਚ ਬੱਝੇ ਜਾਣਗੇ।ਉਨ੍ਹਾ ਦੇ ਵਿਆਹ ਨੂੰ ਲੈ ਕੇ ਹਰ ਕੋਈ ਉਤਸੁਕ ਹੈ, ਇਹ ਵਿਆਹ ਅੱਜ ਜਲੰਧਰ ਦੇ ਸ਼ਾਨਦਾਰ ਰਿਜ਼ੋਟ ‘ਕਲੱਬ ਕਬਾਨਾ’ ਹੋਣ ਜਾ ਰਿਹਾ ਹੈ, ਪੰਜਾਬ ‘ਚ ਕਪਿਲ ਦਾ ਵਿਆਹ ਪਹਿਲਾ ਹੋਵੇਗਾ ਜੋ ਯੋਜਨਾਬੰਧ ਤਰੀਕੇ ਤਹਿਤ ਕੀਤਾ ਜਾ ਰਿਹਾ ਹੈ।

Kapil-Ginni Wedding Live

Kapil-Ginni Wedding Live
ਵਿਆਹ ਹੋਵੇਗਾ ਲਾਈਵ
ਕਪਿਲ ਦੇ ਸਾਰੇ ਫੈਂਸਜ਼ ਉਨ੍ਹਾਂ ਦਾ ਵਿਆਹ ਲਾਈਵ ਦੇਖ ਸਕਣਗੇ ਖਬਰਾਂ ਦੇ ਮਤਾਬਿਕ , ਵਿਆਹ ਨੂੰ ਯੂ – ਟਿਊਬ ਅਤੇ ਇੰਸਟਾਗਰਾਮ ‘ਤੇ ਲਾਈਵ ਕੀਤਾ ਜਾਵੇਗਾ। ਕਪਿਲ ਦੇ ਦੋਸਤਾਂ ਨੇ ਇਸਦੀ ਪੂਰੀ ਤਿਆਰੀ ਕਰ ਰੱਖੀ ਹੈ। ਵਿਆਹ ਤੋਂ ਪਹਿਲਾਂ ਸੰਗੀਤ , ਮਹਿੰਦੀ ਅਤੇ ਮਾਤਾ ਦੀ ਚੌਕੀ ਰੱਖੀ ਗਈ। ਇਸ ਦੌਰਾਨ ਕਪਿਲ ਦੀ ਮਾਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ।
Kapil-Ginni Wedding Live
ਕਿਸ ਰਿਵਾਜ ਨਾਲ ਹੋਵੇਗਾ ਵਿਆਹ ?
ਕਪਿਲ ਅਤੇ ਗਿੰਨੀ 12 ਦਸੰਬਰ ਨੂੰ ਵਿਆਹ ਕਰਵਾਉਣ ਜਾ ਰਹੇ ਹਨ ਮੀਡੀਆ ‘ਚ ਆ ਰਹੀਆਂ ਖਬਰਾਂ ਦੇ ਮੁਤਾਬਕ ਕਪਿਲ ਸ਼ਰਮਾ ਵੀ ਦੋ ਰਿਵਾਜ਼ਾਂ ਨਾਲ ਵਿਆਹ ਕਰਵਾਉਣਗੇ।
Kapil-Ginni Wedding Live
ਵਿਆਹ ਦੇ ਜਸ਼ਨ ਦੇ ‘ਚ ਸ਼ਾਮਲ ਹੋਣ ਵਾਲਿਆਂ ਲਈ 5 ਦੇਸ਼ਾਂ ਦੀ ਮਾਡਲਜ਼ ਜਿੱਥੇ ਖਾਣਾ ਪ੍ਰੋਸਣਗੀਆਂ , ਉੱਥੇ 100 ਜਿਆਦਾ ਡਿਸ਼ਜ ਹਨ, ਵਿਆਹ ‘ਚ 7 ਭਸ਼ਾਵਾਂ ਦੇ ਗਾਇਡ ਨੇ , ਉੱਥੇ ਹੀ ਵਿਦੇਸ਼ੀ ਮਹਿਮਾਨਾਂ ਲਈ ਵਿਦੇਸ਼ੀ ਗਾਇਡ ਰੱਖੇ ਗਏ ਹਨ।ਜੋ ਕਿ ਵਿਦੇਸ਼ੀ ਮਹਿਮਾਨਾਂ ਦੀ ਕਿਸੇ ਵੀ ਫਰਾਮਾਇਸ਼ ਨੂੰ ਪੂਰਾ ਕਰਨ ਲਈ ਉਨ੍ਹਾ ਦੀ ਗੱਲ ਸੁਣਗੇ। ਕਪਿਲ – ਗਿੰਨੀ ਨਾਲ ਉਹੀ ਲੋਕ ਤਸਵੀਰਾਂ ਖਿਚਵਾ ਸਕਣਗੇ , ਜਿਨ੍ਹਾ ਦਾ ਸਿਕਿਊਰਿਟੀ ਵਿੰਗ ਦੀ ਲਿਸਟ ‘ਚ ਨਾਂ ਸ਼ਾਮਲ ਹੋਵੇਗਾ ਤੇ ਸਮਾਗਮ ‘ਚ ਬਾਲੀਵੁੱਡ, ਪਾਲੀਵੁੱਡ ਤੇ ਇਲਾਵਾ ਕਈ ਹਸਤੀਆਂ ਸਿਰਕਤ ਕਰਨਗੀਆਂ।

Facebook Comments
Facebook Comment