• 5:30 am
Go Back
kamaldeep kahma

ਮੈਲਬੋਰਨ: ਪੰਜਾਬੀ ਦੁਨੀਆਂ ਦੇ ਜਿਸ ਹਿੱਸੇ ‘ਚ ਵੀ ਗਏ ਆਪਣੀ ਅਣਥੱਕ ਮਿਹਨਤ ,ਲਗਨ ਤੇ ਸੂਝਬੂਝ ਨਾਲ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਜਿਸ ਦੇ ਚਲਦਿਆਂ ਪੰਜਾਬੀ ਨੌਜਵਾਨ ਕਮਲਦੀਪ ਕਾਹਮਾ ਨੇ ਅਮੇਰਿਕਾ ਦੇ ਸ਼ਹਿਰ ਲਾਸ ਏਂਜਲਸ ਵਿੱਖ ਹੋਏ ਵਰਲਡ ਬਾਡੀ ਬਿਲਡਿੰਗ ਮੁਕਾਬਲਿਆਂ ਵਿੱਚ ਆਸਟ੍ਰੇਲੀਆ ਦੀ ਪ੍ਰਤੀਨਧਤਾ ਕਰਦਿਆਂ ਮਿਸਟਰ ਵਰਲਡ ਬਾਡੀ ਬਿਲਡਿੰਗ (ਫਿਟਨੈਸ) 2018 ਦਾ ਖ਼ਿਤਾਬ ਆਪਣੇ ਨਾਂ ਦਰਜ ਕੀਤਾ ਹੈ। ਇਸ ਪ੍ਰਤੀਯੌਗਿਤਾ ਵਿੱਚ ਸੰਸਾਰ ਭਰ ਦੇ ਵਿੱਚੋਂ ਆਏ 191 ਪ੍ਰਤੀਯੌਗੀਆਂ ਨੇ ਭਾਗ ਲਿਆ ਸੀ ਤੇ ਕਮਲਦੀਪ ਕਾਹਮਾ ਨੇ ਆਸਟ੍ਰੇਲੀਆ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਸ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।

ਕਮਲਦੀਪ ਸਿੰਘ ਕਾਹਮਾ ਪੰਜਾਬ ਦੇ ਜ਼ਿਲਾ ਭਗਤ ਸਿੰਘ ਨਗਰ(ਨਵਾਂਸਹਿਰ) ਦੇ ਪਿੰਡ ਕਾਹਮਾ ਦਾ ਜੰਮਪਲ ਹੈ ਤੇ ਅੱਜ ਅੱਜਕਲ ਆਸਟਰੇਲੀਆ ਦੇ ਸ਼ਹਿਰ ਮੈਲਬੌਰਨ ਵਿੱਖੇ ਆਪਣੇ ਪਰਿਵਾਰ ਨਾਲ ਰਹਿ ਰਿਹਾ ਹੈ।ਕਾਹਮਾ ਨੇ ਆਪਣੀ ਸਖ਼ਤ ਮਿਹਨਤ ਦੇ ਸਦਕਾ ਇਹ ਵੱਖਰਾ ਮੁਕਾਮ ਹਾਸਲ ਕੀਤਾ ਹੈ। ਕਾਹਮਾ ਨੇ ਮੈਲਬੋਰਨ ਤੋਂ ਵਿਸ਼ੇਸ਼ ਤੌਰ ਤੇ ਗੱਲ ਬਾਤ ਕਰਦਿਆਂ ਦੱਸਿਆ ਕਿ ਕਿਸੇ ਵੇਲੇ ਉਹ ਅੰਡਰਵੇਟ ਸਨ ਕੋਚ ਗੁਰਿੰਦਰਜੀਤ ਸਿੰਘ ਬਾਂਸਲ ਦੇ ਦਿਸ਼ਾ ਨਿਰਦੇਸ਼ ਹੇਠ 1999 ਵਿੱਚ ਬੰਗਾ ਤੋ ਬਾੱਡੀ ਬਿਲਡਿੰਗ ਦੀ ਸਿਖਲਾਈ ਲੈਣੀ ਸ਼ੂਰੁ ਕੀਤੀ ਤੇ ਕਈ ਮੁਕਾਬਲਿਆਂ ਵਿੱਚ ਹਿੱਸਾ ਲਿਆ।

ਇਸ ਤੋਂ ਬਾਅਦ ਖਾਲਸਾ ਕਾਲਜ ਜਲੰਧਰ ਅਤੇ ਗੁਰੁ ਨਾਨਕ ਦੇਵ ਯੂਨਵਿਰਸਿਟੀ ਵੱਲੌਂ ਵੀ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈ ਕੇ ਮੈਡਲ ਆਪਣੀ ਝੋਲੀ ਪਾਏ। ਗੁਰੂ ਨਾਨਕ ਦੇਵ ਯੂਨਿਵਰਸਿਟੀ ਵਿੱਚ ਤਿੰਨ ਸਾਲ ਮਿਸਟਰ ਯੂਨਿਵਰਸਿਟੀ ਬਣਿਆ। 2007ਵਿੱਚ ਆਸਟ੍ਰੇਲੀਆ ਆਉਣ ਤੋਂ ਬਾਅਦ 2012 ਵਿੱਚ ਮੁੜ ਆਪਣੇ ਸ਼ੋਕ ਨੂੰ ਸ਼ੂਰੁ ਕੀਤਾ ਤੇ ਜਿੱਤਾਂ ਦਾ ਸਿਲਸਿਲਾ ਨਿਰਵਿਘਨ ਜਾਰੀ ਰਿਹਾ। ਕਮਲਦੀਪ ਕਾਹਮਾ ਹੁਣ ਤੱਕ ਚਾਰ ਵਾਰ ਮਿਸਟਰ ਵਿਕਟੋਰੀਆ, ਤਿੰਨ ਵਾਰ ਮਿਸਟਰ ਆਸਟ੍ਰੇਲੀਆ, ਦੋ ਵਾਰ ਮਿਸਟਰ ਇੰਟਨੈਸ਼ਨਲ, ਮਿਸਟਰ ਸਦਰਨ ਹੇਮਸਫੀਅਰ ਤੋਂ ਬਾਅਦ ਹੁਣ ਤੱਕ ਦਾ ਸਭ ਤੋ ਵੱਡਾ ਖਿਤਾਬ ” ਮਿਸਟਰ ਵਰਲਡ” ਆਪਣੇ ਨਾਂ ਕਰ ਚੁੱਕਾ ਹੈ।

ਕਾਹਮਾ ਪਹਿਲਾ ਭਾਰਤੀ ਹੈ ਜਿਸ ਨੇ ਆਸਟ੍ਰੇਲੀਆ ਦੀ ਤਿੰਨ ਵਾਰ ਵਰਲਡ ਚੈਂਪੀਅਨਸਿਪ ਵਿੱਚ ਪ੍ਰਤੀਨਿਧਤਾ ਕੀਤੀ ਹੈ ਤੇ ਅਮੇਰਿਕਾ ਵਿੱਚ ਹੋਈ ਮਿਸਟਰ ਯੂਨੀਵਰਸ ਪ੍ਰਤੀਯੋਗੀਤਾ ਦੇ ਜੱਜਮੈਂਟ ਪੈਨਲ ਵਿੱਚ ਸ਼ਾਮਲ ਹੋ ਚੁੱਕਾ ਹੈ ਤੇ ਇਸ ਸਮੇਂ ਵਰਲਡ ਫਿਟਨੈਸ ਫੈਡਰੇਸ਼ਨ ਦੇ ਜਨਰਲ ਸਕੱਤਰ ਵਜੋ ਵੀ ਸੇਵਾਵਾਂ ਦੇ ਰਿਹਾ ਹੈ।ਇਸ ਵੇਲੇ ਕਾਹਮਾ ਇੱਕ ਕੁਆਲੀਫਾਈਡ ਕੋਚ ਦੇ ਨਾਲ ਨਾਲ ਜਿੰਮ ਤੇ ਸਪਲੀਮੈਂਟ ਸਟੋਰ ਦਾ ਸੰਚਾਲਕ ਵੀ ਹੈ। ਕਾਹਮਾ ਬਹੁਤ ਜਲਦ ਹੀ ਵੱਡੇ ਪਰਦੇ ਤੇ ਦਸਤਕ ਦੇਣ ਜਾ ਰਿਹਾ ਹੈ ਤੇ ਜਲਦ ਹੀ ਟਾੱਲੀਵੁੱਡ ਤੇ ਹਾੱਲੀਵੁੱਡ ਦੀਆਂ ਫਿਲਮਾਂ ਵਿੱਚ ਨਜ਼ਰ ਆਵੇਗਾ। ਗੱਲਬਾਤ ਦੌਰਾਨ ਨੋਜਵਾਨਾ ਵਿੱਚ ਬਾਡੀ ਬਿਲਿਡੰਗ ਪ੍ਰਤੀ ਵੱਧ ਰਹੇ ਰੁਝਾਨ ਤੇ ਖੁਸ਼ੀ ਪ੍ਰਗਟਾਉਦਿਆ ਉਨਾਂ ਨੂੰ ਸੂਨੇਹਾ ਵੀ ਦਿੱਤਾ।

Facebook Comments
Facebook Comment