• 5:46 am
Go Back

ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵਲੋਂ ਚੰਡੀਗੜ੍ਹ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ‘ਚ ਅਕਾਲੀਆਂ ‘ਤੇ ਨਿਸ਼ਾਨੇ ਸਾਧੇ। ਇਸ ਤੋਂ ਇਲਾਵਾ ਸੁਖਬੀਰ ਤੇ ਮਜੀਠੀਆ ਦੀ ਇਕ ਅਜਿਹੀ ਤਸਵੀਰ ਵੀ ਮੀਡੀਆ ਸਾਹਮਣੇ ਪੇਸ਼ ਕੀਤੀ ਜੋ ਉਨ੍ਹਾਂ ਦੀ ਪਾਕਿਸਤਾਨ ਜਾਣ ਸਮੇਂ ਦੀ ਹੈ। ਜਿਸ ਨੂੰ ਲੈ ਕੇ ਜਾਖੜ ਵਲੋਂ ਅਕਾਲੀਆਂ ਨੂੰ ਖਰੀਆਂ ਖਰੀਆਂ ਸੁਣਾਈਆਂ ਗਈਆਂ।

ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵਲੋਂ ਕਰਤਾਰਪੁਰ ਲਾਂਘੇ ‘ਤੇ ਬੋਲਦਿਆਂ ਅਕਾਲੀ ਦਲ ‘ਤੇ ਜੰਮ ਕੇ ਭੜਾਸ ਕੱਢੀ। ਇਸ ਤੋਂ ਇਲਾਵਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਖੂਬ ਪ੍ਰਸੰਸਾ ਕੀਤੀ। ਉਨ੍ਹਾਂ ਕਾਨਫਰੰਸ ‘ਚ ਦੋ ਫੋਟੋਆ ਦਿਖਾਈਆਂ ਗਈ। ਇਕ ਫੋਟੋ ‘ਚ ਤਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਗੋਲਗੱਪੇ ਖਾਂਦੇ ਨਜ਼ਰ ਆ ਰਹੇ ਨੇ ਤੇ ਦੂਜੀ ਤਸਵੀਰ ‘ਚ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਕਸ਼ਮੀਰੀ ਸ਼ਾਲ ਦਿੰਦੇ ਦਿਖਾਈ ਦੇ ਰਹੇ ਨੇ। ਇਨ੍ਹਾਂ ਦੋਨਾਂ ਤਸਵੀਰਾਂ ‘ਤੇ ਬੋਲਦਿਆਂ ਜਾਖੜ ਨੇ ਅਕਾਲੀਆਂ ਦੀ ਖੂਬ ਨਿਖੇਧੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਇੱਕ ਤੁੱਕ ਬੋਲਦਿਆਂ ਕਿਹਾ ਕਿ ਰੱਸੀ ਜਲ ਗਈ ਪਰ ਵੱਟ ਨਹੀਂ ਗਿਆ, ਇਹ ਕੰਮ ਅਕਾਲੀਆਂ ਦਾ ਹੈ। ਲੋਕਾਂ ਨੇ ਤਾਂ ਸਬਕ ਸਿੱਖਾ ਦਿੱਤਾ ਪਰ ਆਕੜ ਅਜੇ ਵੀ ਨੀ ਗਈ।ਇਸ ਤੋਂ ਇਲਾਵਾ ਜਾਖੜ ਵਲੋਂ ਆਮ ਆਦਮੀ ਪਾਰਟੀ ਨੂੰ ਵੀ ਨਿਸ਼ਾਨੇ ‘ਤੇ ਲਿਆ ਗਿਆ।

Facebook Comments
Facebook Comment