• 4:34 am
Go Back

ਕਾਬੁਲ: ਆਤਮਘਾਤੀ ਹਮਲਾਵਰਾਂ ਅਤੇ ਬੰਦੂਕਧਾਰੀਆਂ ਵੱਲੋਂ ਬੁੱਧਵਾਰ ਨੂੰ ਇਕ ਪੁਲਿਸ ਸਟੇਸ਼ਨਾਂ ‘ਤੇ ਹਮਲੇ ਕੀਤੇ ਗਏ  ਇਨ੍ਹਾਂ ਹਮਲਿਆਂ ਵਿਚ ਘੱਟੋਂ ਘੱਟ 5 ਲੋਕਾਂ ਦੇ ਮਾਰੇ ਜਾਣ ਦੀ ਖਬਰ ਆਈ ਆ ਰਹੀ ਹੈ। ਤਾਲਿਬਾਨ ਅਤੇ ਇਸਲਾਮੀ ਰਾਜ ਸੰਗਠਨਾਂ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਪਰ ਅਫ਼ਗਾਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦੇ ਪਿੱਛੇ ਹੱਕਾਨੀ ਨੈਟਵਰਕ ਅਤੇ ਲਸ਼ਕਰ-ਏ-ਤਇਬਾ ਦਾ ਹੱਥ ਹੈ। ਗ੍ਰਹਿ ਮੰਤਰੀ ਵੇਸ ਬਰਮੌਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ ਸੜਕ ‘ਤੇ ਹਮਲਾ ਕੀਤਾ ਗਿਆ ਉੱਥੇ ਇਕ ਟਰੈਵਲ ਏਜੰਸੀ ਦਾ ਦਫਤਰ ਵੀ ਹੈ ਤੇ ਮੌਕੇ ਤੇ ਉੱਥੇ 300 ਲੋਕ ਮੌਜੂਦ ਸਨ। ਸਿਹਤ ਮੰਤਰਾਲੇ ਦੇ ਬੁਲਾਰੇ ਵਹੀਦ ਮਜਰੋਹ ਨੇ ਕਿਹਾ ਕਿ ਬੁੱਧਵਾਰ ਨੂੰ ਹੋਏ ਹਮਲੇ ਵਿੱਚ ਘੱਟ ਤੋਂ ਘੱਟ 5 ਲੋਕ ਮਾਰੇ ਗਏ ਸਨ ਅਤੇ 17 ਜ਼ਖਮੀ ਹੋਏ ਸਨ। ਦੂਜੇ ਪਾਸੇ, ਗ੍ਰਹਿ ਮੰਤਰਾਲੇ ਨੇ ਕਿਹਾ ਕਿ ਦੋ ਪੁਲਿਸ ਕਰਮਚਾਰੀ ਵੀ ਮ੍ਰਿਤਕਾਂ ਵਿੱਚ ਸ਼ਾਮਲ ਸਨ।

Facebook Comments
Facebook Comment