• 3:45 pm
Go Back
Johnson & Johnson Asbestos

ਲਾਸ ਐਂਜਲਸ: ਕੀ ਜਾਨਸਨ ਐਂਡ ਜਾਨਸਨ ਕੰਪਨੀ ਨੇ ਜਾਣਬੁਝ ਕੇ ਮਾਸੂਮਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕੀਤਾ ? ਕੀ ਜਾਨਸਨ ਐਂਡ ਜਾਨਸਨ ਕੰਪਨੀ ਨੇ ਹਜ਼ਾਰਾਂ ਬੱਚਿਆਂ ਨੂੰ ਕੈਂਸਰ ਦੀ ਗ੍ਰਿਫਤ ‘ਚ ਜਾਣ ਲਈ ਮਜਬੂਰ ਕੀਤਾ?
Johnson & Johnson Asbestos
ਰਾਈਟਰ ਦੀ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਅਮਰੀਕੀ ਕੰਪਨੀ ਜਾਨਸਨ ਐਂਡ ਜਾਨਸਨ ਨੂੰ ਇਹ ਗੱਲ ਸਾਲਾਂ ਤੋਂ ਪਤਾ ਸੀ ਕਿ ਉਨ੍ਹਾਂ ਦੇ ਬੇਬੀ ਟੈਲਕਮ ਪਾਊਡਰ ਵਿੱਚ ਐਸਬੈਸਟੋਸ ਹੈ ਅਤੇ ਐਸਬੈਸਟੋਸ ਨਾਲ ਕੈਂਸਰ ਦਾ ਖ਼ਤਰਾ ਹੈ। ਹਾਲਾਂਕਿ ਜਾਨਸਨ ਐਂਡ ਜਾਨਸਨ ਨੇ ਰਾਈਟਰ ਦੀ ਇਸ ਰਿਪੋਰਟ ਨੂੰ ਇੱਕਤਰਫਾ ਤੇ ਗਲਤ ਦੱਸਿਆ ਹੈ।
Johnson & Johnson Asbestos
ਦਰਅਸਲ, ਰਾਈਟਰ ਨੇ ਆਪਣੀ ਇੱਕ ਰਿਪੋਰਟ ਵਿੱਚ ਅੰਦਰੂਨੀ ਦਸਤਾਵੇਜਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਹੈ ਕਿ ਜਾਨਸਨ ਐਂਡ ਜਾਨਸਨ ਦੇ ਐਗਜ਼ੀਕਿਊਟਿਵ ਤੋਂ ਲੈ ਕੇ ਮਾਈਨ ਮੈਨੇਜਰ, ਵਿਗਿਆਨੀ, ਡਾਕਟਰ ਅਤੇ ਇਥੋਂ ਤੱਕ ਕਿ ਕੰਪਨੀ ਦੇ ਵਕੀਲ ਵੀ ਇਸ ਗੱਲ ਨੂੰ ਜਾਣਦੇ ਸਨ ਪਰ ਇਸਦੇ ਬਾਵਜੂਦ ਕੰਪਨੀ ਸਾਲਾਂ ਤੋਂ ਇਹ ਪ੍ਰੋਡਕਟ ਵੇਚ ਰਹੀ ਹੈ।
Johnson & Johnson Asbestos
ਰਾਈਟਰ ਦੀ ਰਿਪੋਰਟ ਦੇ ਮੁਤਾਬਕ ਉਸਨੇ ਕੰਪਨੀ ਦੇ ਦਸਤਾਵੇਜਾਂ ਦਾ ਅਧਿਐਨ ਕਰਨ ਤੋਂ ਬਾਅਦ ਹੈਰਾਨੀਜਨਕ ਖੁਲਾਸਾ ਹੋਇਆ ਕਿ 1971 ਤੋਂ 2000 ਤੱਕ ਜਾਨਸਨ ਐਂਡ ਜਾਨਸਨ ਦੇ ਰਾਅ ਪਾਊਡਰ ਅਤੇ ਬੇਬੀ ਪਾਊਡਰ ਦੀ ਟੈਸਟਿੰਗ ਵਿੱਚ ਕਈ ਵਾਰ ਐਸਬੈਸਟੋਸ ਹੋਣ ਪੁਸ਼ਟੀ ਹੋਈ ਸੀ।
Johnson & Johnson Asbestos
ਕੰਪਨੀ ਨੇ ਕੌਸਮੈਟਿਕ ਟੈਲਕਮ ਪਾਊਡਰ ਵਿੱਚ ਐਸਬੈਸਟੋਸ ਦੀ ਮਾਤਰਾ ਨੂੰ ਨਿਅੰਤਰਿਤ ਕਰਨ ਲਈ ਅਮਰੀਕੀ ਰੇਗੁਲੇਟਰਸ ‘ਤੇ ਦਬਾਅ ਵੀ ਬਣਾਇਆ ਇਸ ਵਿੱਚ ਉਹ ਕਾਫ਼ੀ ਹੱਦ ਤੱਕ ਸਫਲ ਵੀ ਹੋਈ।

ਹਾਲਾਂਕਿ ਜਾਨਸਨ ਐਂਡ ਜਾਨਸਨ ਨੇ ਰਾਈਟਰ ਦੀ ਰਿਪੋਰਟ ਅਤੇ ਸਾਰੇ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ ਹੈ। ਕੰਪਨੀ ਨੇ ਬਿਆਨ ਜਾਰੀ ਕਰ ਕਿਹਾ ਕਿ ਰਾਈਟਰ ਦੀ ਰਿਪੋਟ ਝੂਠੀ ਅਤੇ ਇੱਕਤਰਫਾ ਹੈ। ਕੰਪਨੀ ਦਾ ਬੇਬੀ ਪਾਊਡਰ ਸੁਰੱਖਿਅਤ ਅਤੇ ਐਸਬੈਸਟੋਸ ਫਰੀ ਹੈ।
Johnson & Johnson Asbestos
ਖੁਦ ਕੰਪਨੀ, ਰੈਗੂਲੇਟਰਸ, ਇੰਡੀਪੈਂਡੈਂਟ ਲੈਬਸ ਅਤੇ ਸਿੱਖਿਅਕ ਸੰਸਥਾਨਾਂ ਦੇ ਵੱਲੋਂ ਕਰਾਏ ਗਏ ਹਜ਼ਾਰਾਂ ਟੈਸਟ ਵਿੱਚੋਂ ਕਿਸੇ ਵਿੱਚ ਵੀ ਇਹ ਗੱਲ ਸਾਹਮਣੇ ਨਹੀਂ ਆਈ ਕਿ ਕੰਪਨੀ ਦੇ ਪਾਊਡਰ ਵਿੱਚ ਐਸਬੈਸਟੋਸ ਹੈ।

Facebook Comments
Facebook Comment