• 4:54 am
Go Back

ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜ਼ਿੰਮੇਵਾਰੀ ਨੂੰ ਸਿਰ ਮੱਥੇ ਕਬੂਲ ਕਰ ਲਿਆ ਹੈ ਪਰ ਨਾਲ ਦੀ ਨਾਲ ਇਹ ਸਵਾਲ ਵੀ ਖੜ੍ਹਾ ਹੋ ਰਿਹਾ ਹੈ ਕਿ, ਕੀ ਹੁਣ ਬਾਦਲਾਂ ਨੂੰ ਜਾਂ ਅਕਾਲੀ ਦਲ ਦੇ ਕਿਸੇ ਵੀ ਨੁਮਾਇੰਦੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲ਼ਬ ਕੀਤਾ ਜਾਵੇਗਾ ? ਤਾਂ ਤੁਸੀਂ ਆਪ ਹੀ ਸੁਣ ਲਓ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਇਸ ਬਾਰੇ ਕੀ ਕਹਿਣਾ ਹੈ।

ਕਾਰਜਕਾਰੀ ਜਥੇਦਾਰ ਹੁਣ ਵਿਦਵਾਨਾਂ ਦੀ ਰਾਇ ਨਾਲ ਬਾਦਲਾਂ ਨੂੰ ਵੀ ਤਲ਼ਬ ਕਰ ਸਕਦੇ ਨੇ ਜਿਸ ਉੱਤੇ ਵੱਡੀ ਚਰਚਾ ਛਿੜਨੀ ਲਾਜ਼ਮੀ ਹੈ। ਰਾਮ ਰਹੀਮ ਨੂੰ ਮੁਆਫ਼ੀ, ਪੰਜਾਬ `ਚ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਪਾਠ ਕਰਦੀ ਸੰਗਤ `ਤੇ ਗੋਲੀ ਚਲਾਉਣ ਸਮੇਤ ਸ਼੍ਰੋਮਣੀ ਕਮੇਟੀ ਅਤੇ ਪੰਥ ਨੂੰ ਆਪਣੇ ਹੱਥਾਂ ਦੀ ਕਠਪੁਤਲੀ ਸਮਝਣਾ ਤਮਾਮ ਇਲਜ਼ਾਮ ਬਾਦਲ ਪਰਿਵਾਰ `ਤੇ ਲੱਗਦੇ ਆਏ ਹਨ। ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਬਾਦਲਾਂ ਦੇ ਖ਼ਾਸਮ ਖ਼ਾਸ ਸੀਨੀਅਰ ਅਕਾਲੀ ਲੀਡਰ ਤੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲ ਤਖ਼ਤ ਸਾਹਿਬ ਦੀ ਥਾਂ ਦਮਦਮਾ ਸਾਹਿਬ ਵਿਖੇ ਤਲਬ ਕੀਤਾ ਸੀ। ਜਦੋਂ ਭੂੰਦੜ ਨੇ ਪ੍ਰਕਾਸ਼ ਸਿੰਘ ਬਾਦਲ ਦੀਆਂ ਸਿਫਤਾਂ ਕਰਦਿਆਂ ਬਾਦਸ਼ਾਹ ਦਰਵੇਸ਼ ਦੀ ਪਦਵੀ ਦੇ ਦਿੱਤੀ ਸੀ। ਉਂਗਲ ਜਥੇਦਾਰ ਗਿ. ਹਰਪ੍ਰੀਤ ਸਿੰਘ ਦੀ ਇਸ ਕਾਰਵਾਈ `ਤੇ ਉੱਠਣੀ ਲਾਜ਼ਮੀ ਸੀ। ਅਜਿਹੇ ਵਿੱਚ

ਕੀ ਗਿ. ਹਰਪ੍ਰੀਤ ਸਿੰਘ ਬਾਦਲਾਂ ਨੂੰ ਤਲਬ ਕਰਨ ਦੀ ਜੁਰੱਅਤ ਰੱਖਣਗੇ ?

ਕੀ ਕਾਰਜਕਾਰੀ ਜਥੇਦਾਰ ਦੇ ਜ਼ਰੀਏ ਬਾਦਲ ਕੋਈ ਨਵੀਂ ਚਾਲ ਖੇਡ ਰਹੇ ਨੇ?

ਤੁਸੀਂ ਇਸ ਬਾਰੇ ਕੀ ਸੋਚਦੇ ਹੋ, ਆਪਣਾ ਸੁਝਾਅ ਜ਼ਰੂਰ ਦਿਓ ?

ਅਸੀਂ ਕਾਰਜਕਾਰੀ ਜਥੇਦਾਰ ਅਤੇ ਸਿੱਖ ਕੌਮ ਨਾਲ ਜੁੜੀ ਹਰ ਅਹਿਮ ਖ਼ਬਰ ਦੀ ਜਾਣਕਾਰੀ ਤੁਹਾਨੂੰ ਦਿੰਦੇ ਰਹਾਂਗੇ…

Facebook Comments
Facebook Comment