• 10:10 am
Go Back
finger-mosquitobite_

ਡੇਰਾਬੱਸੀ :ਡੇਰਾਬੱਸੀ ‘ਚ ਪਿਛਲੇ ਦਿਨੀਂ ਜਪਾਨੀ ਬੁਖਾਰ ਨਾਲ ਬੱਚੇ ਦੀ ਮੌਤ ਹੋ ਤੋਂ ਬਾਅਦ ਸਿਹਤ ਵਿਭਾਗ ਨੇ ਮੱਛਰਾਂ ਨੂੰ ਫੜ੍ਹ ਕੇ ਉਸ ਨੂੰ ਜਾਂਚ ਲਈ ਭੇਜਿਆ ਸੀ। ਐੱਨ. ਆਈ. ਐੱਸ. ਆਰ. ਦੀ ਟੀਮ ਨੇ ਮੁੱਢਲੀ ਜਾਂਚ ‘ਚ ਜਾਪਾਨੀ ਬੁਖਾਰ ਫੈਲਾਉਣ ਵਾਲੇ ਜੇ. ਈ. ਵਾਇਰਸ ਦੀਆਂ ਦੋ ਪ੍ਰਜਾਤੀਆਂ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਨੇ ਸਿਹਤ ਵਿਭਾਗ ਦੀ ਅਪੀਲ ‘ਤੇ ਭਗਵਾਨਪੁਰ ਪਿੰਡ ਦੇ ਪੰਜ ਕਿਲੋਮੀਟਰ ਦੇ ਦਾਇਰ ‘ਚ ਪੈਂਦੇ ਖੇਤਰ ਦੀ ਫੌਗਿੰਗ ਕਰਵਾਈ ਅਤੇ ਨਾਲ ਪੈਂਦੇ ਗੁਆਂਢੀ ਸੂਬੇ ਹਰਿਆਣੇ ਦੇ ਪਿੰਡਾਂ ‘ਚ ਫੌਗਿੰਗ ਕਰਾਉਣ ਲਈ ਹਰਿਆਣਾ ਸਰਕਾਰ ਨੂੰ ਪੱਤਰ ਭੇਜਿਆ ਹੈ।

ਇਹ ਦੱਸਣਯੋਗ ਹੈ ਕਿ ਪੰਜ ਸਾਲਾਂ ਆਸ਼ੂ ਪੁਤੱਰ ਆਦਿੱਤਿਆ ਵਾਸੀ ਪਿੰਡ ਮਟੋਦ ਜ਼ਿਲਾ ਬਾਂਦਾ, ਉੱਤਰ ਪ੍ਰਦੇਸ਼ ਹਾਲ ਵਾਸੀ ਭਗਵਾਨਪੁਰ ਦੀ ਗੁਰਮੇਲ ਕਾਲੋਨੀ ਦੇ ਰਹਿਣ ਵਾਲੇ ਦੀ 16 ਅਗਸਤ ਨੂੰ ਪੀ. ਜੀ. ਆਈ. ‘ਚ ਜਾਪਾਨੀ ਬੁਖਾਰ ਨਾਲ ਮੌਤ ਹੋ ਗਈ। ਇਸ ਬੁਖਾਰ ਦੀ ਪੁਸ਼ਟੀ ਪੀ.ਜੀ ਆਈ. ਦੀ ਰਿਪੋਰਟ ਆਉਣ ਬਾਅਦ ਹੋਈ ਹੈ।ਰਿਪੋਰਟ ਮਿਲਣ ਤੋਂ ਤੁਰੰਤ ਬਾਅਦ ਡੇਰਾਬੱਸੀ ਖੇਤਰ ‘ਚੋਂ ਜੇ. ਈ. ਵਾਇਰਸ ਨਾ ਫੈਲੇ, ਇਸ ਦੀ ਜਾਂਚ ਲਈ ਪੰਜਾਬ ਸਿਹਤ ਵਿਭਾਗ ਪੂਰੀ ਤਰ੍ਹਾਂ ਪੱਬਾਂ ਭਾਰ ਹੈ।

Facebook Comments
Facebook Comment