• 11:23 am
Go Back
jagir kaur visit golden temple

ਅੰਮ੍ਰਿਤਸਰ: ਪੰਜਾਬ-ਹਰਿਆਣਾ ਹਾਈਕੋਰਟ ਵਲੋਂ ਬਰੀ ਕੀਤੇ ਜਾਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਮਹਿਲਾ ਅਕਾਲੀ ਦਲ ਦੇ ਪ੍ਰਧਾਨ ਬੀਬੀ ਜਗੀਰ ਕੌਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਕਾਲ ਪੁਰਖ ਦਾ ਸ਼ੁਕਰਾਨਾ ਕਰ ਲਈ ਪਹੁੰਚੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਦਲਜੀਤ ਸਿੰਘ ਵੇਦੀ , ਬਲਵਿੰਦਰ ਸਿੰਘ ਜੌੜਾ, ਮੈਨੇਜਰ ਸ੍ਰੀ ਦਰਬਾਰ ਸਾਹਿਬ ਸਰਦਾਰ ਜਸਵਿੰਦਰ ਸਿੰਘ ਦੀਨ ਪੁਰ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਸੂਚਨਾ ਕੇਂਦਰ ਵਿਖੇ ਸਨਮਾਨਿਤ ਕੀਤਾ ਗਿਆ।
jagir kaur visit golden temple
ਬੀਬੀ ਜਗੀਰ ਕੌਰ ਨੇ ਇਸ ਵੇਲੇ ਕਿਹਾ ਕਿ ਉਨ੍ਹਾਂ ਦੇ ਮਨ ‘ਤੇ ਬਹੁਤ ਵੱਡਾ ਬੋਝ ਸੀ ਜੋ ਹਾਈ ਕੋਰਟ ਦੇ ਫ਼ੈਸਲੇ ਤੋਂ ਬਾਅਦ ਖ਼ਤਮ ਹੋ ਗਿਆ । ਉਹਾਂ ਨੇ ਮੁਸ਼ਕਲ ਵੇਲੇ ਸਾਥ ਦੇਣ ਵਾਲਿਆਂ ਦਾ ਧੰਨਵਾਦ ਵੀ ਕੀਤਾ ਕੀਤਾ ।ਭਵਿੱਖ ਵਿੱਚ ਚੋਣਾਂ ਲੜਨ ਬਾਰੇ ਜਗੀਰ ਕੌਰ ਨੇ ਕਿਹਾ ਕਿ ਇਸ ਦਾ ਫ਼ੈਸਲਾ ਪਾਰਟੀ ਨੇ ਲੈਣਾ ਹੈ ਤੇ ਉਹ ਪਾਰਟੀ ਦੇ ਹਰ ਫ਼ੈਸਲੇ ਨੂੰ ਖਿੜ੍ਹੇ ਮੱਥੇ ਪ੍ਰਵਾਨ ਕਰਨਗੇ।
jagir kaur visit golden temple
ਉਨ੍ਹਾਂ ਇਹ ਵੀ ਕਿਹਾ ਕਿ ਸਰਗਰਮ ਸਿਆਸਤ ‘ਚੋਂ ਕਦੇ ਵੀ ਮੂੰਹ ਨਹੀਂ ਮੋੜਿਆ ਭਾਵੇਂ ਫੈਸਲਾ ਉਨ੍ਹਾਂ ਦੇ ਖਿਲਾਫ ਸੀ। ਉਹ ਸਿਆਸਤ ਵਿੱਚ ਪਹਿਲਾਂ ਦੀ ਤਰ੍ਹਾਂ ਹੀ ਸਰਗਰਮ ਰਹਿਣਗੇ ਜਿਸ ਤਰ੍ਹਾਂ ਉਹ ਹਮੇਸ਼ਾ ਰਹੇ ਹਨ। ਉਨ੍ਹਾਂ ਨੇ ਸਿਆਸੀ ਸਰਗਰਮੀਆਂ ਕਦੇ ਵੀ ਘੱਟ ਨਹੀਂ ਕੀਤੀਆਂ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਚੜ੍ਹਦੀ ਕਲਾ ‘ਚ ਹੈ ਤੇ ਦੋਆਬੇ ‘ਚ ਵੀ ਚੜ੍ਹਦੀ ਕਲਾ ‘ਚ ਰਹੇਗੀ। ਇਸ ਦੇ ਨਾਲ ਹੀ ਜਗੀਰ ਕੌਰ ਨੇ ਟਕਸਾਲੀ ਅਕਾਲੀ ਆਗੂਆਂ ਉੱਪਰ ਨਵੀਂ ਪਾਰਟੀ ਬਣਾਉਣ ‘ਤੇ ਹਮਲਾ ਕਰਦਿਆਂ ਕਿਹਾ ਕਿ ਜਦੋਂ ਸਰਕਾਰ ਸੀ ਤਾਂ ਉਦੋਂ ਇਹ ਆਗੂ ਸਰਕਾਰ ਵਿੱਚ ਮੌਜ ਮਸਤੀਆਂ ਕਰਦੇ ਰਹੇ। ਸਰਕਾਰ ਜਾਣ ਤੋਂ ਬਾਅਦ ਹੀ ਇਨ੍ਹਾਂ ਨੇ ਅਕਾਲੀ ਦਲ ਤੋਂ ਮੁੱਖ ਮੋੜ ਲਿਆ।

Facebook Comments
Facebook Comment