• 12:17 pm
Go Back

ਚੇਨਈ: ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਤੋਂ ਇੰਡੀਅਨ ਸਪੇਸ ਰਿਸਰਚ ਅਰਗਨਾਈਜ਼ੇਸ਼ਨ (ISRO) ਆਪਣੇ ਪੋਲਰ ਸੈਟੇਲਾਈਟ ਲਾਂਚ ਵਹੀਕਲ (ਪੀਐਸੈੱਲਵੀ) ਸੀ43 ਤੋਂ ਧਰਤੀ ਦੀ ਨਿਗਰਾਨੀ ਕਰਨ ਵਾਲੇ ਭਾਰਤੀ ਹਾਈਪਰ ਸਪੈਕਟ੍ਰਲ ਇਮੇਜਿੰਗ ਸੈਟੇਲਾਈਟ (ਐਚ ਵਾਈਐੱਸਆਈਐੱਸ) ਤੇ 8 ਦੇਸ਼ਾਂ ਦੇ 31 ਹੋਰ ਸੈਟੇਲਾਈਟ ਨੂੰ ਛੱਡ ਦਿੱਤਾ ਗਿਆ ਹੈ। ਜਿਨ੍ਹਾਂ ਵਿਚੋਂ 23 ਉਪਗ੍ਰਹਿ ਅਮਰੀਕਾ ਦੇ ਹਨ। ਇਨ੍ਹਾਂ ਦੇ ਲਾਂਚ ਲਈ ਬੁੱਧਵਾਰ ਸਵੇਰੇ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਸੈਂਟਰ ਤੋਂ ਕੰਮ ਚੱਲ ਰਿਹਾ ਸੀ। ਇਹ ਪੀ. ਐੱਸ. ਐੱਲ. ਵੀ ਦੀ 45ਵੀਂ ਉਡਾਣ ਹੋਵੇਗੀ।

ਇਸਰੋ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਸਤੀਸ਼ ਧਵਨ ਪੁਲਾੜ ਕੇਂਦਰ ਵਿਚ ਪੀ. ਐੱਸ. ਐੱਲ. ਵੀ.ਸੀ-43 ਦੀ ਉਡਾਣ ਲਈ ਉਲਟੀ ਗਿਣਤੀ 28 ਘੰਟੇ ਪਹਿਲਾਂ ਬੁੱਧਵਾਰ ਨੂੰ ਸਵੇਰੇ 5.58 ਵਜੇ ਸ਼ੁਰੂ ਹੋ ਗਈ ਸੀ। ਏਜੰਸੀ ਮੁਤਾਬਕ ਇਮੇਜਿੰਗ ਸੈਟਲਾਈਟ ਧਰਤੀ ਦੀ ਨਿਗਰਾਨੀ ਲਈ ਇਸਰੋ ਵਲੋਂ ਵਿਕਸਿਤ ਕੀਤਾ ਗਿਆ ਹੈ। ਇਹ ਪੀ. ਐੱਸ. ਐੱਲ. ਵੀ. ਸੀ-43 ਮਿਸ਼ਨ ਦਾ ਪਹਿਲਾ ਉਪਗ੍ਰਹਿ ਹੈ।

ਹਾਈਪਰ ਸਪੈਕਟ੍ਰਲ ਇਮੇਜਿੰਗ ਸੈਟਲਾਈਟ ਦਾ ਪਹਿਲਾ ਟੀਚਾ ਧਰਤੀ ਦੀ ਸਤ੍ਹਾ ਦਾ ਅਧਿਐਨ ਕਰਨਾ ਹੈ। ਇਸਰੋ ਨੇ ਕਿਹਾ ਕਿ ਹਾਈਪਰ ਸਪੈਕਟ੍ਰਲ ਇਮੇਜਿੰਗ ਸੈਟਲਾਈਟ ਨਾਲ 30 ਵਿਦੇਸ਼ ਉਪਗ੍ਰਹਿ ਵੀ ਪੁਲਾੜ ਵਿਚ ਭੇਜੇ ਜਾਣਗੇ, ਜਿਸ ਵਿਚ 1 ਮਾਈਕ੍ਰੋ ਅਤੇ 29 ਨੈਨੋ ਸੈਟਲਾਈਟ ਹੋਣਗੇ। ਜਿਨ੍ਹਾਂ ਦੇਸ਼ਾਂ ਦੇ ਉਪਗ੍ਰਹਿ ਭੇਜੇ ਜਾਣਗੇ, ਉਨ੍ਹਾਂ ‘ਚ ਅਮਰੀਕਾ ਦੇ (23) ਸੈਟਲਾਈਟ ਅਤੇ ਆਸਟ੍ਰੇਲੀਆ, ਕੈਨੇਡਾ, ਕੋਲੰਬੀਆ, ਫਿਨਲੈਂਡ, ਮਲੇਸ਼ੀਆ, ਨੀਦਰਲੈਂਡ ਅਤੇ ਸਪੇਨ (ਹਰੇਕ ਦਾ ਇਕ-ਇਕ ਉਪਗ੍ਰਹਿ) ਸ਼ਾਮਲ ਹੈ। ਦੱਸ ਦੇਈਏ ਕਿ ਇਸ ਮਹੀਨੇ ਇਹ ਦੂਜਾ ਲਾਂਚ ਹੈ। ਇਸ ਤੋਂ ਪਹਿਲਾਂ 14 ਨਵੰਬਰ ਨੂੰ ਏਜੰਸੀ ਨੇ ਆਪਣਾ ਸੰਚਾਰ ਸੈਟੇਲਾਈਟ ਜੀਸੈਟ-29 ਛੱਡਿਆ ਸੀ।

Facebook Comments
Facebook Comment