• 5:15 pm
Go Back

ਓਹਾਇਓ: ਹਾਲ ਹੀ ‘ਚ ਮੁੰਬਈ ਦੇ ਇੱਕ ਫੋਨ ‘ਚ ਅੱਗ ਲੱਗਣ ਕਾਰਨ ਇੱਕ ਹੀ ਪਰਿਵਾਰ ਦੇ 4 ਲੋਕ ਝੁਲਸ ਗਏ ਸਨ, ਉਥੇ ਹੀ ਖਬਰ ਹੈ ਕਿ ਐਪਲ ਦੇ ਨਵੇਂ ਆਈਫੋਨ Xs Max ‘ਚ ਅੱਗ ਲੱਗਣ ਦੀ ਖਬਰ ਹੈ। ਰਿਪੋਰਟ ਮੁਤਾਬਕ ਅਮਰੀਕਾ ਦੇ ਓਹਾਇਓ ‘ਚ ਇੱਕ ਵਿਅਕਤੀ ਦੀ ਜੇਬ ‘ਚ ਆਈਫੋਨ ਐਕਸਐਸ ਮੈਕਸ ‘ਚ ਅਚਾਨਕ ਅੱਗ ਲੱਗ ਗਈ ਤੇ ਫੋਨ ਜੇਬ ‘ਚ ਹੀ ਫਟ ਗਿਆ। ਰਿਪੋਰਟ ਮੁਤਾਬਕ ਵਿਅਕਤੀ ਦਾ ਨਾਂ ਹਿੱਲਰਡ ਹੈ। ਉਸ ਦਾ ਕਹਿਣਾ ਹੈ ਕਿ ਉਸ ਨੇ ਫੋਨ 3 ਹਫਤੇ ਪਹਿਲਾਂ ਹੀ ਖਰੀਦੀਆ ਸੀ।

ਮੀਡੀਆ ਰਿਪੋਰਟ ਦੇ ਮੁਤਾਬਕ ਘਟਨਾ 12 ਦਸੰਬਰ ਦੀ ਹੈ ਪੀੜਤ ਨੇ ਆਈਫੋਨ ਪੈਂਟ ਦੀ ਪਿਛਲੀ ਜੇਬ ‘ਚ ਪਾਇਆ ਹੋਇਆ ਸੀ। ਜਦੋਂ ਹਿੱਲਡਰ ਲੰਚ ਬ੍ਰੇਕ ‘ਤੇ ਗਿਆ ਸੀ, ਉਸ ਨੂੰ ਅਜੀਬ ਜਹੀ ਬਦਬੂ ਆਉਣੀ ਸ਼ੁਰੂ ਹੋ ਗਈ। ਜਿਵੇਂ ਹੀ ਉਸ ਨੇ ਆਪਣੇ ਜੇਬ ਵੱਲ ਦੇਖਿਆ ਤਾਂ ਉਸ ਨੂੰ ਜੇਬ ਤੋਂ ਹਰੇ ਤੇ ਪੀਲੇ ਰੰਗ ਦਾ ਧੁੰਆਂ ਨਿਕਲਦਾ ਦਿਖਿਆ। ਜਦੋਂ ਤੱਕ ਫੋਨ ਨੂੰ ਜੇਬ ਤੋਂ ਬਾਹਰ ਕੱਡਿਆ ਗਿਆ ਉਦੋਂ ਤੱਕ ਉਸਨੂੰ ਅੱਗ ਲਗ ਚੁੱਕੀ ਸੀ।

ਇਸ ਤੋਂ ਬਾਅਦ ਕੰਪਨੀ ਦੇ ਵਾਈਸ ਪ੍ਰੈਸੀਡੈਂਟ ਨੇ ਉਸ ‘ਤੇ ਫਾਇਰ ਐਕਟਿਗਵੀਸ਼ਰ ਪਾਇਆ ਜਿਸ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ, ਪਰ ਉਦੋਂ ਤਕ ਮੇਰੀ ਲੱਤ ਸੜ੍ਹ ਚੁੱਕੀ ਸੀ ਤੇ ਮੈਨੂੰ ਅੰਦਰੂਨੀ ਸੱਟਾਂ ਵੀ ਆਈਆਂ।”

ਵਿਅਕਤੀ ਦਾ ਕਹਿਣਾ ਹੈ ਕਿ ਕੰਪਨੀ ਦਾ ਇਸ ‘ਤੇ ਜਵਾਬ ਆਇਆ ਕਿ ਉਹ ਮੈਨੂੰ ਨਵੇਂ ਕੱਪੜੇ ਦੇਣ ਲਈ ਤਿਆਰ ਹਨ ਤੇ ਨਵਾਂ ਫੋਨ ਵੀ। 20 ਮਿੰਟ ਤਕ ਐਪਲ ਸਟੋਰ ‘ਤੇ ਜਾ ਕੇ ਉਸ ਨੇ ਸਵਾਲਾਂ ਦੇ ਜਵਾਬ ਦਿੱਤੇ ਤੇ 40 ਮਿੰਟ ਇੰਤਜ਼ਾਰ ਕਰਨ ਤੋਂ ਬਾਅਦ ਉਸ ਨੂੰ ਫੋਨ ਮਿਲਿਆ। ਇਸ ਦੇ ਨਾਲ ਹੀ ਉਸ ਨੂੰ ਘਟਨਾ ਸਮੇਂ ਦੀਆਂ ਕਈ ਤਸਵੀਰਾਂ ਚੀ ਸ਼ੇਅਰ ਕਰਨੀਆਂ ਪਈਆਂ।

Facebook Comments
Facebook Comment