• 11:52 am
Go Back
indonesia tsunami

ਜਕਾਰਤਾ: ਇੰਡੋਨੇਸ਼ੀਆ ‘ਚ ਜਵਾਲਾਮੁਖੀ ਨਾਲ ਉੱਠੀ ਜਾਨਲੇਵਾ ਤੂਫ਼ਾਨੀ ਲਹਿਰਾਂ ਨੇ ਸੈਂਕੜੇ ਜਾਨਾਂ ਲੈ ਲਈਆਂ ਹਨ। ਹੁਣ ਤੱਕ ਮਰਨ ਵਾਲਿਆਂ ਦਾ ਅੰਕੜਾ 281 ਤੱਕ ਪਹੁੰਚ ਗਿਆ ਹੈ ਜਦਕਿ ਇੱਕ ਹਜ਼ਾਰ ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ। ਇਹ ਸੁਨਾਮੀ ਸਥਾਨਕ ਸਮੇਂ ਅਨੁਸਾਰ ਰਾਤ 9:30 ਕ੍ਰਾਕਾਤੋਆ ‘ਚ ਜਵਾਲਾਮੁਖੀ ਫਟਣ ਤੋਂ ਬਾਅਦ ਆਈ ਹੈ।

ਜਵਾਲਾਮੁਖੀ ਫਟਣ ਬਾਅਦ ਸਮੁੰਦਰ ਹੇਠਾਂ ਜ਼ਮੀਨ ਖਿਸਕ ਗਈ ਜਿਸ ਤੋਂ ਬਾਅਦ 50 ਤੋਂ 60 ਫੁੱਟ ਉੱਚੀਆਂ ਪਾਣੀ ਦੀਆਂ ਲਹਿਰਾਂ ਨੇ ਆਸ-ਪਾਸ ਦੇ ਤਟੀ ਇਲਾਕੇ ਵਿੱਚ ਤਬਾਹੀ ਮਚਾ ਦਿੱਤੀ।

ਦੱਖਣੀ ਸੁਮਾਤਰਾ ਦੇ ਕਿਨਾਰੇ ਸਥਿਤ ਕਈ ਇਮਾਰਤਾਂ ਤਬਾਹ ਹੋ ਗਈਆਂ ਹਨ। ਸੁੰਦਾ ਖਾੜੀ ਇੰਡੋਨੇਸ਼ੀਆ ਦੇ ਜਾਵਾ ਤੇ ਸੁਮਾਤਰਾ ਦੀਪ ਵਿਚਾਲੇ ਸਥਿਤ ਹੈ। ਇਹ ਜਾਵਾ ਸਮੁੰਦਰ ਨੂੰ ਹਿੰਦ ਮਹਾਂਸਾਗਰ ਨਾਲ ਜੋੜਦੀ ਹੈ। ਮਾਤਰਾ ਦੇ ਦੱਖਣੀ ਲਾਮਪੁੰਗ ਤੇ ਜਾਵਾ ਦੇ ਸੇਰਾਂਗ ਤੇ ਪਾਂਦੇਲਾਂਗ ਇਲਾਕੇ ਵਿੱਚ ਸੁਨਾਮੀ ਦਾ ਸਭ ਤੋਂ ਜ਼ਿਆਦਾ ਅਸਰ ਪਿਆ।

Facebook Comments
Facebook Comment