• 7:30 am
Go Back
Indonesia plane crash

ਜਕਾਰਤਾ:  ਇੰਡੋਨੇਸ਼ੀਆ ਦੇ ਜਕਾਰਤਾ ਤੋਂ ਪਾਂਕਲ ਪਿਨਾਂਗ ਜਾ ਰਿਹਾ ਲਾਇਨ ਏਅਰ ਦਾ ਜਹਾਜ਼ ਸਮੁੰਦਰ ਵਿੱਚ ਹਾਦਸਾਗ੍ਰਸਤ ਹੋ ਗਿਆ ਹੈ।ਜਹਾਜ਼ ਵਿੱਚ 188 ਯਾਤਰੀ ਸਵਾਰ ਸਨ। ਜਹਾਜ਼ ਟੇਕ ਆਫ ਦੇ 13 ਮਿੰਟ ਬਾਅਦ ਗਾਇਬ ਹੋ ਗਿਆ ਸੀ।
Indonesia plane crash
ਹਾਦਸੇ ਦੀ ਵਜਾ ਹਾਲੇ ਪਤਾ ਨਹੀਂ ਲੱਗੀ ਹੈ। ਸਿੰਗਾਪੁਰ ਸਟੇਟ ਟਾਈਮਸ ਦੀ ਰਿਪੋਰਟ ਦੇ ਅਨੁਸਾਰ ਜਹਾਜ਼ ਦਾ ਸਵੇਰੇ 6:33 ਵਜੇ ਤੋਂ ਹੀ ਏਅਰ ਟ੍ਰੈਫਿਕ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ ਸੀ। ਇੰਡੋਨੇਸ਼ੀਆ ਦੀ ਇੱਕ ਰਿਪੋਰਟ ਏਜੰਸੀ ਦੇ ਬੁਲਾਰੇ ਨੇ ਕਿਹਾ ਕਿ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਜਹ਼ਾਜ਼ ਹਾਦਸਾਗ੍ਰਸਤ ਹੋ ਗਿਆ ਹੈ।

ਗਾਇਬ ਹੋਇਆ ਜਹਾਜ਼ ਬੋਇੰਗ 737 ਮੈਕਸ 8 ਹੈ। ਦੁਨੀਆਂ ਭਰ ਦੀ ਉਡਾਨਾਂ ਦੀ ਜਾਣਕਾਰੀ ਰੱਖਣ ਵਾਲੀ ਵੈਬਸਾਈਟ ਫਲਾਈਟ ਰਡਾਰ ਨੇ ਦੱਸਿਆ ਕਿ ਜਦੋਂ ਜਹਾਜ਼ 5000 ਫੁੱਟ ਦੀ ਉੱਚਾਈ ਤੱਕ ਪਹੁੰਚ ਚੁੱਕਿਆ ਸੀ। ਪਰ ਕੁਝ ਦੇਰ ਬਾਅਦ ਉਸਦੀ ਉੱਚਾਈ ਘੱਟ ਹੁੰਦੀ ਗਈ।
Indonesia plane crash
ਜਿਸ ਸਮੇਂ ਜਹਾਜ਼ ਦਾ ਸਿਗਨਲ ਟੁੱਟਿਆ ਉਸ ਸਮੇਂ ਜਹਾਜ਼ 3650 ਫੁੱਟ ਦੀ ਉੱਚਾਈ ਤੇ ਸੀ। ਬਚਾਅ ਦਲ ਇਸਨੂੰ ਲੱਭਣ ਦਾ ਯਤਨ ਕਰ ਰਿਹਾ ਹੈ। ਪਰ ਇਸ ਵਿੱਚ ਹੁਣ ਤੱਕ ਕਿੰਨਾ ਨੁਕਸਾਨ ਹੋਇਆ ਹੈ, ਇਸ ਬਾਰੇ ਕੁਝ ਵੀ ਕਹਿਣਾ ਮੁਸ਼ਕਿਲ ਹੈ।

Facebook Comments
Facebook Comment