• 12:41 pm
Go Back
Indian Rat Market

ਭਾਰਤ ਵਿੱਚ ਇੱਕ ਰਾਜ ਅਜਿਹਾ ਰਾਜ ਵੀ ਹੈ ਜਿੱਥੇ ਚੂਹਿਆਂ ਦਾ ਮਾਸ ਬੜੇ ਹੀ ਚਾਅ ਦੇ ਨਾਲ ਖਾਧਾ ਜਾਂਦਾ ਹੈ। ਅਸਮ ਦੇ ਬਕਸਾ ਜ਼ਿਲ੍ਹੇ ਦੇ ਇੱਕ ਹਫ਼ਤਾਵਾਰ ਪੇਂਡੂ ਬਾਜ਼ਾਰ ਵਿੱਚ ਚੂਹੇ ਦਾ ਮਾਸ ਕਾਫ਼ੀ ਮਸ਼ਹੂਰ ਹੋ ਰਿਹਾ ਹੈ। ਮਸਾਲਿਆਂ ਦੀ ਗਰੇਵੀ ਦੇ ਨਾਲ ਬਣਾਏ ਜਾਣ ਵਾਲੇ ਇਸ ਪਕਵਾਨ ਨੂੰ ਐਤਵਾਰ ਦਾ ਸਵਾਦਿਸ਼ਟ ਭੋਜਨ ਦੱਸਿਆ ਜਾਂਦਾ ਹੈ।
Indian Rat Market
ਚੂਹੇ ਵੇਚਣ ਵਾਲਿਆਂ ਦਾ ਕਹਿਣਾ ਹੈ ਕਿ ਇਹ ਪਕਵਾਨ ਉੱਤਰ-ਪੂਰਬੀ ਇਲਾਕਿਆਂ ਦੀ ਕੁੱਝ ਜਨ ਜਾਤੀਆਂ ਦਾ ਰਿਵਾਇਤੀ ਪਕਵਾਨ ਹੈ ਜੋ ਬਰਾਇਲਰ ਚਿਕਨ ਦੀ ਹੀ ਤਰ੍ਹਾਂ 200 ਰੁਪਏ ਪ੍ਰਤੀ ਕਿਲੋ ਵੇਚਿਆ ਜਾਂਦਾ ਹੈ। ਗੁਵਾਹਟੀ ਤੋਂ 90 ਕਿਲੋਮੀਟਰ ਦੂਰ ਭਾਰਤ -ਭੂਟਾਨ ਸਰਹੱਦ ਨਾਲ ਲੱਗੇ ਕੁਮਾਰਿਕਤਾ ਦੇ ਐਤਵਾਰ ਬਾਜ਼ਾਰ ‘ਚ ਲੋਕ ਵੱਡੀ ਗਿਣਤੀ ‘ਚ ਆਪਣਾ ਮਨਪਸੰਦ ਚੂਹੇ ਦਾ ਮਾਸ ਖਰੀਦਣ ਲਈ ਆਉਂਦੇ ਹਨ।
Indian Rat Market
ਐਤਵਾਰ ਬਾਜ਼ਾਰ ਵਿੱਚ ਚਿਕਨ ਅਤੇ ਸੂਰ ਦੇ ਮਾਸ ਦੇ ਮੁਕਾਬਲੇ ਚੂਹੇ ਦਾ ਮਾਸ ਜ਼ਿਆਦਾ ਲੋਕਾਂ ਨੂੰ ਪਿਆਰਾ ਹੈ। ਚੂਹੇ ਵੇਚਣ ਵਾਲੇ ਇੱਕ ਵਿਅਕਤੀ ਨੇ ਕਿਹਾ ਕਿ ਗੁਆਂਢੀ ਨਲਬਾੜੀ ਅਤੇ ਬਾਰਪੇਟਾ ਜ਼ਿਲ੍ਹਾ ਮਾਸ ਦਾ ਮੁੱਖ ਸਰੋਤ ਹਨ। ਮਕਾਮੀ ਕਿਸਾਨ ਫਸਲਾਂ ਦੀ ਕਟਾਈ ਦੇ ਦੌਰਾਨ ਰਾਤ ਦੇ ਸਮੇਂ ਬਾਂਸ ਦੇ ਬਣੇ ਚੂਹੇਦਾਨ ਵਿੱਚ ਇਨ੍ਹਾਂ ਚੂਹਿਆਂ ਨੂੰ ਕੈਦ ਕਰ ਲੈਂਦੇ ਹਨ। ਇੱਕ ਚੂਹੇ ਦਾ ਭਾਰ ਇੱਕ ਕਿੱਲੋ ਤੋਂ ਜ਼ਿਆਦਾ ਹੁੰਦਾ ਹੈ ਚੂਹਿਆਂ ਨੂੰ ਫੜਨ ਨਾਲ ਕਿਸਾਨ ਆਪਣੀ ਫਸਲ ਨੂੰ ਖ਼ਰਾਬ ਹੋਣ ਤੋਂ ਵੀ ਬਚਾ ਲੈਂਦੇ ਹਨ।
Indian Rat Market
ਕਿਸਾਨਾਂ ਦਾ ਦਾਅਵਾ ਹੈ ਕਿ ਚੂਹੇ ਫੜਨ ਨਾਲ ਹਾਲ ਹੀ ਦੇ ਦਿਨਾਂ ਵਿੱਚ ਉਨ੍ਹਾਂ ਦੀ ਫਸਲ ਨੂੰ ਹੋਣ ਵਾਲੇ ਨੁਕਸਾਨ ਵਿੱਚ ਕਮੀ ਆਈ ਹੈ। ਚੂਹਿਆਂ ਨੂੰ ਫੜਨ ਦਾ ਤਰੀਕਾ ਦੱਸਦੇ ਹੋਏ ਇੱਕ ਵਿਕਰੇਤਾ ਨੇ ਕਿਹਾ ਕਿ ਰਾਤ ਦੇ ਸਮੇਂ ਜਦੋਂ ਉਹ ਆਪਣੇ ਬਿਲ ਦੇ ਕੋਲ ਆਉਂਦੇ ਹਨ ਉਦੋਂ ਉਨ੍ਹਾਂ ਦਾ ਸ਼ਿਕਾਰ ਕੀਤਾ ਜਾਂਦਾ ਹੈ।
Indian Rat Market
ਇਸ ਦੌਰਾਨ ਉਹ ਬਿਲ ਦੇ ਨੇੜ੍ਹੇ ਲਗਾਏ ਗਏ ਚੂਹੇਦਾਨ ਵਿੱਚ ਫਸ ਜਾਂਦੇ ਹਨ। ਚੂਹੇ ਦਾ ਮਾਸ ਵੇਚਣ ਦਾ ਕੰਮ ਅਕਸਰ ਆਰਥਿਕ ਰੂਪ ਤੋਂ ਕਮਜ਼ੋਰ ਕਮਿਊਨਿਟੀਆਂ ਦੇ ਲੋਕ ਕਰਦੇ ਹਨ ਉਨ੍ਹਾਂ ਦੇ ਲਈ ਚਾਹ ਦੇ ਬਾਗਾਂ ‘ਚ ਕੰਮ ਕਰਨ ਤੋਂ ਇਲਾਵਾ ਇਹ ਆਮਦਨੀ ਦਾ ਇੱਕ ਹੋਰ ਜ਼ਰੀਆ ਹੈ ।
Indian Rat Market

Facebook Comments
Facebook Comment