• 2:51 pm
Go Back
Indian Passports Missing Pakistan

Indian Passports Missing Pakistan ਨਵੀਂ ਦਿੱਲੀ: ਪਾਕਿਸਤਾਨ ਅੰਬੈਸੀ ਤੋਂ ਕਥਿਤ ਤੌਰ ‘ਤੇ 23 ਭਾਰਤੀ ਪਾਸਪੋਰਟ ਗਾਇਬ ਹੋ ਗਏ ਹਨ ਜਿਸਦੀ ਵਜ੍ਹਾ ਨਾਲ ਸਰਕਾਰ ਅਲਰਟ ਹੋ ਗਈ ਹੈ । ਇਹ ਪਾਸਪੋਰਟ ਸਿੱਖ ਸ਼ਰਧਾਲੂਆਂ ਦੇ ਹਨ ਜੋ ਪਾਕਿਸਤਾਨ ਸਥਿਤ ਗੁਰਦੁਆਰੇ ‘ਚ ਦਰਸ਼ਨ ਕਰਨ ਲਈ ਜਾਣ ਵਾਲੇ ਸਨ। ਇਸ ਵਿੱਚ ਕਰਤਾਰਪੁਰ ਸਾਹਿਬ ਗੁਰਦੁਆਰਾ ਵੀ ਸ਼ਾਮਿਲ ਹੈ ਜਿਸਦੇ ਲਈ ਪਿਛਲੇ ਮਹੀਨੇ ਹੀ ਭਾਰਤ ਅਤੇ ਪਾਕਿਸਤਾਨ ਸਰਕਾਰ ਨੇ ਲਾਂਘੇ ਦੀ ਉਸਾਰੀ ਦਾ ਉਦਘਾਟਨ ਕੀਤਾ ਸੀ ।

ਜਿਨ੍ਹਾਂ ਲੋਕਾਂ ਦੇ ਪਾਸਪੋਰਟ ਗਾਇਬ ਹੋਏ ਹਨ ਉਨ੍ਹਾਂ ਵਿਚੋਂ ਕੁੱਝ ਲੋਕਾਂ ਨੇ ਪੁਲਿਸ ਵਿੱਚ ਇਸ ਦੇ ਖਿਲਾਫ ਐੱਫਆਈਆਰ ਦਰਜ ਕੀਤੀ ਹੈ ਜਿਸਦੀ ਵਜ੍ਹਾ ਨਾਲ ਇਹ ਮਾਮਲਾ ਵਿਦੇਸ਼ੀ ਮੰਤਰਾਲੇ ਤੱਕ ਪਹੁੰਚ ਗਿਆ ਹੈ। ਮੰਤਰਾਲਾ ਹੁਣ ਇਸ ਪਾਸਪੋਰਟ ਨੂੰ ਰੱਦ ਕਰਨ ਦੀ ਤਿਆਰੀ ਵਿੱਚ ਹੈ ਅਤੇ ਉਹ ਹੁਣ ਇਸ ਮੁੱਦੇ ਨੂੰ ਪਾਕਿਸਤਾਨ ਹਾਈ ਕਮਿਸ਼ਨ ਦੇ ਸਾਹਮਣੇ ਵੀ ਚੁੱਕੇਗੀ। ਪਾਕਿਸਤਾਨ ਨੇ 3800 ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਦਿੱਤਾ ਸੀ ਤਾਂਕਿ ਉਹ ਗੁਰੂ ਨਾਨਕ ਦੇਵ ਜੀ ਦੇ 21 ਤੋਂ 30 ਨਵੰਬਰ ਦੇ ਵਿੱਚ 549ਵੇਂ ਪ੍ਰਕਾਸ਼ ਉਤਸਵ ‘ਚ ਸ਼ਾਮਲ ਹੋ ਸਕਣ ।

ਜਿਨ੍ਹਾਂ 23 ਸਿੱਖਾਂ ਦੇ ਪਾਸਪੋਰਟ ਗਾਇਬ ਹੋਏ ਹਨ ਉਹ ਉਨ੍ਹਾਂ 3800 ਯਾਤਰੀਆਂ ਵਿੱਚ ਸ਼ਾਮਲ ਸਨ ਜਿਨ੍ਹਾਂ ਨੂੰ ਪਾਕਿਸਤਾਨ ਤੋਂ ਵੀਜ਼ਾ ਜਾਰੀ ਕੀਤਾ ਗਿਆ ਹੈ। ਪਾਸਪੋਰਟ ਗੁਆਚਣ ‘ਤੇ ਪਾਕਿਸਤਾਨ ਨੇ ਆਪਣੇ ਕਿਸੇ ਅਧਿਕਾਰੀ ਦੇ ਜ਼ਿੰਮੇਦਾਰ ਹੋਣ ਦੀ ਗੱਲ ਤੋਂ ਇਨਕਾਰ ਕੀਤਾ ਹੈ। ਇਨ੍ਹਾਂ ਸਾਰੇ 23 ਪਾਸਪੋਰਟਾਂ ਨੂੰ ਦਿੱਲੀ ਬੇਸਡ ਏਜੰਟ ਨੇ ਇਕੱਠਾ ਕੀਤਾ ਸੀ ਜਿਸਦਾ ਦਾਅਵਾ ਹੈ ਕਿ ਉਸਨੇ ਪਾਕਿਸਤਾਨ ਹਾਈ ਕਮਿਸ਼ਨ ਦੇ ਕੋਲ ਦਸਤਾਵੇਜ਼ ਜਮਾਂ ਕਰਵਾ ਦਿੱਤੇ ਹਨ। ਜਦੋਂ ਬਾਅਦ ਵਿੱਚ ਉਹ ਪਾਸਪੋਰਟ ਲੈਣ ਲਈ ਪਾਕਿਸਤਾਨ ਹਾਈ ਕਮਿਸ਼ਨ ਗਏ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੇ ਕੋਲ ਦਸਤਾਵੇਜ਼ ਨਹੀਂ ਹਨ।

ਆਧਿਕਾਰਿਕ ਸੂਤਰਾਂ ਨੇ ਕਿਹਾ ਕਿ ਇਹ ਇੱਕ ਗੰਭੀਰ ਮਸਲਾ ਹੈ ਅਤੇ ਅਸੀਂ ਇਨ੍ਹਾਂ ਪਾਸਪੋਰਟਾਂ ਦੇ ਕਿਸੇ ਵੀ ਤਰ੍ਹਾਂ ਦੇ ਗਲਤ ਇਸਤੇਮਾਲ ਨੂੰ ਰੋਕਣ ਲਈ ਸਾਰੇ ਜਰੂਰੀ ਕਦਮ ਚੁੱਕੇ ਹਨ। ਅਧਿਕਾਰੀਆਂ ਨੇ ਕਿਹਾ ਹੈ ਕਿ ਪਾਕਿਸਤਾਨ ਬੇਸਡ ਅੱਤਵਾਦੀਆਂ ਦੁਆਰਾ ਇਸ ਲਾਂਘੇ ਦੇ ਗਲਤ ਇਸਤੇਮਾਲ ਨੂੰ ਰੋਕਣ ਲਈ ਹਰ ਸੰਭਵ ਕਦਮ ਚੁੱਕੇ ਜਾਣੇ ਚਾਹੀਦੇ ਹਨ। ਭਾਰਤ ਪਾਕਿਸਤਾਨ ਸਥਿਤ ਸਿੱਖ ਤੀਰਥਾਂ ਵਿੱਚ ਖਾਲਿਸਤਾਨੀ ਪੋਸਟਰਸ ਦਿਖਣ ਦੀਆਂ ਘਟਨਾਵਾਂ ਹੋਣ ਨਾਲ ਚਿੰਤਤ ਹੈ। ਇਸ ਮਸਲੇ ਦਾ ਹੱਲ ਜੋ ਵੀ ਨਿਕਲੇ ਪਰ ਇਸ ਤੋਂ ਇੱਕ ਵਾਰ ਫਿਰ ਲਾਂਘੇ ਨੂੰ ਲੈ ਕੇ ਚਿੰਤਾ ਵਧਾਉਣ ਦਾ ਕੰਮ ਕੀਤਾ ਹੈ।

Facebook Comments
Facebook Comment