• 8:56 am
Go Back
Indian origin police officer ronil singh murdered

ਨਿਊਯਾਰਕ: ਅਮਰੀਕਾ ਦੇ ਕੈਲੀਫੋਰਨੀਆ ‘ਚ ਭਾਰਤੀ ਮੂਲ ਦੇ ਇੱਕ 33 ਸਾਲਾ ਪੁਲਿਸ ਅਧਿਕਾਰੀ ਦਾ ਡਿਊਟੀ ਦੇ ਦੌਰਾਨ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਉਨ੍ਹਾਂ ਦੀ ਪਹਿਚਾਣ ਨਿਊਮੇਨ ਪੁਲਿਸ ਵਿਭਾਗ ਦੇ ਰੋਨਿਲ ਸਿੰਘ ਵੱਜੋਂ ਹੋਈ ਹੈ। ਕ੍ਰਿਸਮਸ ਦੀ ਰਾਤ ਉਹ ਓਵਰਟਾਈਮ ਕਰ ਰਹੇ ਸਨ ਅਤੇ ਟਰੈਫਿਕ ਸੰਭਾਲ ਰਹੇ ਸਨ ਉਦੋਂ ਇਹ ਘਟਨਾ ਹੋਈ ।
Indian origin police officer ronil singh murdered
ਮਾਮਲੇ ਦੀ ਜਾਂਚ ਕਰ ਰਹੇ ਸਟੇਨਿਸਲਾਸ ਕਾਊਂਟੀ ਸ਼ੈਰਿਫ ਵਿਭਾਗ ਨੇ ਆਪਣੇ ਬਿਆਨ ਵਿੱਚ ਕਿਹਾ, ‘ਘਟਨਾ ਦੇ ਕੁੱਝ ਦੇਰ ਬਾਅਦ ਰੇਡੀਓ ‘ਤੇ ਉਨ੍ਹਾਂ ਦੀ (ਰੋਨਿਲ) ਮੌਤ ਦੀ ਖਬਰ ਦੇ ਦਿੱਤੀ ਗਈ ਸੀ। ਗੋਲੀ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ’’

ਬਿਆਨ ਵਿੱਚ ਇਹ ਵੀ ਦੱਸਿਆ ਗਿਆ ਕਿ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਹਮਲਾਵਰ ਮੌਕੇ ਉੱਤੇ ਆਪਣੀ ਕਾਰ ਛੱਡ ਕੇ ਫਰਾਰ ਹੋ ਗਿਆ। ਸਟੇਨਿਸਲਾਸ ਕਾਊਂਟੀ ਸ਼ੈਰਿਫ ਵਿਭਾਗ ਨੇ ਸ਼ੱਕੀ ਅਤੇ ਉਸਦੇ ਵਾਹਨ ਦੀ ਸੀਸੀਟੀਵੀ ਫੁਟੇਜ ਜਾਰੀ ਕਰਕੇ ਲੋਕਾਂ ਨੂੰ ਪਹਿਚਾਣ ਦੀ ਅਪੀਲ ਕੀਤੀ ਹੈ।
Indian origin police officer ronil singh murdered
ਰੋਨਿਲ ਸੱਤ ਸਾਲ ਤੋਂ ਨਿਊਮੇਨ ਪੁਲਿਸ ਵਿਭਾਗ ਵਿੱਚ ਸਨ। ਇਸ ਤੋਂ ਪਹਿਲਾਂ ਉਹ ਮਰਸਡ ਕਾਊਂਟੀ ਸ਼ੈਰਿਫ ਵਿਭਾਗ ਵਿੱਚ ਤਾਇਨਾਤ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਅਤੇ ਪੰਜ ਮਹੀਨੇ ਦਾ ਪੁੱਤਰ ਹੈ। ਕੈਲਿਫੋਰਨਿਆ ਦੇ ਗਵਰਨਰ ਐਡਮੰਡ ਬਰਾਊਨ, ਨਿਊਯਾਰਕ ਪੁਲਿਸ ਕਮਿਸ਼ਨਰ ਅਤੇ ਇੰਡੀਅਨ ਆਫ਼ਿਸਰ ਸੁਸਾਇਟੀ ਨੇ ਵੀ ਉਨ੍ਹਾਂ ਦੀ ਮੌਤ ‘ਤੇ ਸੋਗ ਜਤਾਇਆ ਹੈ।

ਕਮਿਸ਼ਨਰ ਓ’ਨੀਲ ਨੇ ਇੱਕ ਟਵੀਟ ਵਿੱਚ ਲਿਖਿਆ ਕਿ ਪੂਰਾ ਐੱਨਵਾਈਪੀਡੀ ਰੋਨਿਲ ਸਿੰਘ ਦੇ ਪਰਿਵਾਰ, ਉਨ੍ਹਾਂ ਦੇ ਦੋਸਤਾਂ ਅਤੇ ਸਹਿਕਰਮੀਆਂ ਨਾਲ ਸੰਵੇਦਨਾ ਰੱਖਦਾ ਹੈ। ਉਨ੍ਹਾਂ ਦੀ ਕ੍ਰਿਸਮਸ ਦੀ ਅਗਲੀ ਸਵੇਰੇ ਤੜਕੇ ਇੱਕ ਟਰੈਫਿਕ ਸਟਾਪ ‘ਤੇ ਡਿਊਟੀ ਦੇ ਦੌਰਾਨ ਕਿਸੇ ਨੇ ਹੱਤਿਆ ਕਰ ਦਿੱਤੀ। ਉਨ੍ਹਾਂ ਨੇ ਕੁੱਝ ਘੰਟਿਆਂ ਪਹਿਲਾਂ ਹੀ ਆਪਣੀ ਪਤਨੀ ਅਤੇ ਬੇਟੇ ਦੇ ਨਾਲ ਕ੍ਰਿਸਮਸ ਦੀਆਂ ਤਸਵੀਰਾਂ ਖਿਚਵਾਈਆਂ ਸਨ।

 

Facebook Comments
Facebook Comment