Go Back
india plans plastic currency

ਨਵੀਂ ਦਿੱਲੀ: 8 ਨਵੰਬਰ 2016 ਦੀ ਰਾਤ 8 ਵਜੇ ਪੀਐੱਮ ਨਰਿੰਦਰ ਮੋਦੀ ਨੇ ਦੇਸ਼ ਵਿੱਚ 500 ਅਤੇ 1000 ਦੇ ਨੋਟ ਬੰਦ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ 500 ਅਤੇ 2 ਹਜ਼ਾਰ ਦੇ ਨੋਟ ਕੱਢੇ ਗਏ ਸਨ। ਹੁਣ ਵੀਰਵਾਰ ਨੂੰ ਨੋਟਬੰਦੀ ਦੀ ਦੂਜੀ ਬਰਸੀ ਸੀ। ਨਿਯਮ ਦੱਸ ਰਹੇ ਹਨ ਕਿ ਹੁਣ ਸਰਕਾਰ ਨੋਟਾਂ ਦੀ ਲਾਇਫ ਅਤੇ ਹੋਰ ਵਧਾਉਣ ਲਈ ਪਲਾਸਟਿਕ ਦੇ ਨੋਟ ਬਾਜ਼ਾਰ ਵਿੱਚ ਉਤਾਰਣ ਦੀ ਯੋਜਨਾ ਬਣਾ ਰਹੀ ਹੈ।

ਸੂਤਰਾਂ ਅਨੁਸਾਰ ਸਰਕਾਰ ਨੋਟਾਂ ਦੀ ਉਮਰ ਹੋਰ ਜ਼ਿਆਦਾ ਵਧਾਉਣ ਲਈ ਪਲਾਸਟਿਕ ਦੇ ਨੋਟ ਬਜ਼ਾਰ ਵਿਚ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਸਰਕਾਰ 10 ਰੁਪਏ ਦੇ ਪਲਾਸਟਿਕ ਦੇ ਨੋਟ ਤੋਂ ਇਸ ਯੋਜਨਾ ਦੀ ਸ਼ੁਰੂਆਤ ਕਰ ਸਕਦੀ ਹੈ। ਇਸ ਨੋਟ ਨੂੰ ਪਲਾਸਟਿਕ ਵਾਰਨਿਸ਼ ਨਾਲ ਬਣਾਇਆ ਜਾ ਰਿਹਾ ਹੈ। ਪਲਾਸਟਿਕ ਦੀ ਵਾਰਨਿਸ਼ ਹੋਣ ਕਾਰਨ ਨੋਟ ਨਾ ਫਟਣਗੇ ਅਤੇ ਨਾ ਹੀ ਪਾਣੀ ‘ਚ ਖਰਾਬ ਹੋਣਗੇ। ਇਸ ਨੋਟ ਦੀ ਉਮਰ ਆਮ ਨੋਟਾਂ ਨਾਲੋਂ ਦੁੱਗਣੀ ਤੋਂ ਜ਼ਿਆਦਾ ਹੋਵੇਗੀ।

ਬੇਸ਼ੱਕ ਨੋਟਬੰਦੀ ਦਾ ਫਾਇਦਾ ਨਾ ਹੋਇਆ ਹੋਵੇ ਪਰ ਇਸ ਤੋਂ ਇਹ ਤਾਂ ਪਤਾ ਚੱਲ ਗਿਆ ਕਿ ਕਿੰਨੀ ਫੇਕ ਕਰੰਸੀ ਸੀ। ਨੋਟਬੰਦੀ ਤੋਂ ਬਾਅਦ ਜਿਹੜੀਆਂ ਮੁਸ਼ਕਲਾਂ ਸਨ ਹੁਣ ਖਤਮ ਹੋ ਚੁੱਕੀ ਹੈ। ਹੁਣ ਨਾ ਤਾਂ ਏਟੀਐੱਮ ‘ਚ ਕੈਸ਼ ਦੀ ਕੋਈ ਦਿੱਕਤ ਬਚੀ ਹੈ ਨਹੀਂ ਹੀ ਬੈਂਕਾਂ ਲਿਕਵਿਡਿਟੀ ਦੀ ਕਮੀ ਹੈ ।

ਸਰਕਾਰ ਨੇ ਨੋਟਾਂ ‘ਤੇ ਲੱਗਣ ਵਾਲੀ ਲਾਗਤ ‘ਚ ਕਮੀ ਲਿਆਉਣ ਲਈ ਨੋਟਾਂ ਦਾ ਅਕਾਰ ਛੋਟਾ ਕੀਤਾ ਜਿਸ ਨਾਲ ਲਾਗਤ ‘ਚ ਕਰੀਬ 25% ਦੀ ਕਮੀ ਆਈ। ਇਕ ਕਾਗਜ਼ ਤੋਂ ਪਹਿਲਾਂ ਜਿਥੇ 40 ਨੋਟ ਬਣਦੇ ਸਨ ਹੁਣ ਉਸੇ ਕਾਗਜ਼ ਤੋਂ 50 ਨੋਟ ਬਣ ਰਹੇ ਹਨ। ਨੋਟਾਂ ਦੀ ਛਪਾਈ ਲਈ ਵਰਤੀ ਜਾਣ ਵਾਲੀ ਸਿਆਹੀ(ਇੰਕ) ਹੁਣ ਦੇਸ਼ ‘ਚ ਹੀ ਬਨਣੀ ਸ਼ੁਰੂ ਹੋ ਗਈ ਹੈ। ਨੋਟ ਦਾ ਅਕਾਰ ਛੋਟਾ ਹੋਣ ਕਾਰਨ ਟਰਾਂਸਪੋਰਟੇਸ਼ਨ ਲਾਗਤ ਵੀ ਘੱਟ ਹੋਈ ਹੈ। ਹਲਕੇ ਨੋਟ ਹੋਣ ਕਾਰਨ ਫ੍ਰੇਟ ਚਾਰਜਿਸ ਵਿਚ ਵੀ ਕਮੀ ਆਈ ਹੈ। ਇਸ ਲੜੀ ਦੇ ਤਹਿਤ ਸਰਕਾਰ ਲਾਗਤ ਘੱਟ ਕਰਨ ਲਈ 20 ਦੇ ਨੋਟ ਨੂੰ ਛੋਟਾ ਬਣਾਉਣ ਦੀ ਤਿਆਰੀ ਕਰ ਰਹੀ ਹੈ। ਇਹ ਨੋਟ ਜਲਦੀ ਹੀ ਬਜ਼ਾਰ ‘ਚ ਆ ਸਕਦਾ ਹੈ।

Facebook Comments
Facebook Comment