• 4:40 pm
Go Back
India pakistan 1971 war

ਨਵੀਂ ਦਿੱਲੀ: 1971 ਦਾ ਸਾਲ ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ ਦੇ ਇਤਿਹਾਸ ‘ਚ ਕਾਫ਼ੀ ਅਹਿਮੀਅਤ ਰੱਖਦਾ ਹੈ । ਉਸੇ ਸਾਲ ਭਾਰਤ ਨੇ ਪਾਕਿਸਤਾਨ ਨੂੰ ਉਹ ਜਖ਼ਮ ਦਿੱਤਾ ਸੀ ਜਿਸਦੀ ਚੀਸ ਪਾਕਿਸਤਾਨ ਨੂੰ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ। ਬੰਗਲਾਦੇਸ਼ ਦੀ ਗੱਲ ਕਰੀਏ ਤਾਂ ਇਹ ਉਹੀ ਸਾਲ ਸੀ, ਜਦੋਂ ਦੁਨੀਆ ਦੇ ਨਕਸ਼ੇ ‘ਤੇ ਬੰਗਲਾਦੇਸ਼ ਇੱਕ ਆਜ਼ਾਦ ਦੇਸ਼ ਦੇ ਰੂਪ ਵਿੱਚ ਉੱਭਰਿਆ। 1971 ਦੀ ਉਸ ਇਤਿਹਾਸ ਬਦਲਣ ਵਾਲੀ ਜੰਗ ਦੀ ਸ਼ੁਰੂਆਤ 3 ਦਸੰਬਰ 1971 ਨੂੰ ਹੋਈ ਸੀ ਤੇ ਇਹ ਜੰਗ 13 ਦਿਨ ਚੱਲੀ।
India pakistan 1971 war
ਇਸ ਜੰਗ ‘ਚ ਪਾਕਿਸ‍ਤਾਨੀ ਲੜਾਕੂ ਜਹਾਜ਼ਾਂ ਨੇ ਆਪਣਾ ਦੂਜਾ ਹਮਲਾ ਆਗਰਾ ‘ਤੇ ਕੀਤਾ ਸੀ। ਇਸ ਹਮਲੇ ਵਿੱਚ ਪਾਕਿਸਤਾਨ ਏਅਰਫੋਰਸ ਨੇ ਭਾਰਤੀ ਏਅਰਬੇਸ ਦੇ ਨਾਲ ਵਿਸ਼ਵ ਦੇ ਸੱਤਵੇਂ ਅਜੂਬੇ ਤਾਜਮਹਲ ਨੂੰ ਵੀ ਢਾਹੁਣ ਦੀ ਸਾਜਿਸ਼ ਰਚੀ ਸੀ। ਇਸ ਸਾਜਿਸ਼ ਦੇ ਤਹਿਤ ਪਾਕਿਸ‍ਤਾਨ ਦੀ ਏਅਰਫੋਰਸ ਨੇ 3-4 ਦਸੰਬਰ ਦੀ ਰਾਤ ਆਗਰਾ ਵਿੱਚ ਬੰਬ ਬਾਰੀ ਸ਼ੁਰੂ ਕੀਤੀ ਸੀ। ਇਸ ਬੰਬ ਬਾਰੀ ‘ਚ ਪਾਕਿਸ‍ਤਾਨੀ ਏਅਰਫੋਰਸ ਨੇ 500 ਪਾਊਂਡ ਭਾਰ ਦੇ 16 ਬੰਬ ਆਗਰਾ ਵਿੱਚ ਸੁੱਟੇ ਸਨ। ਇਸ ਵਿੱਚ 3 ਬੰਬ ਏਅਰਫੋਰਸ ਕੰਮਪਲੈਕਸ ਵਿੱਚ ਗਿਰੇ ਜਦਕਿ ਬਾਕੀ ਬੰਬ ਏਅਰਬੇਸ ਦੇ ਨੇੜ੍ਹੇ ਸਥਿਤ ਖੇਤਾਂ ਵਿੱਚ ਡਿੱਗੇ। ਪਾਕਿਸ‍ਤਾਨੀ ਏਅਰਫੋਰਸ ਆਪਣੀ ਯੋਜਨਾ ਵਿੱਚ ਸਫਲ ਹੁੰਦੇ ਇਸ ਤੋਂ ਪਹਿਲਾਂ ਭਾਰਤੀ ਏਅਰਫੋਰਸ ਨੇ ਪਾਕਿਸਤਾਨ ਦੇ ਬੀ – 57 ਜਹਾਜ਼ ਨੂੰ ਮਾਰ ਗਿਰਾਇਆ।
India pakistan 1971 war
ਕਾਲੇ ਕੱਪੜੇ ‘ਤੇ ਦਰਖਤ ਦੀਆਂ ਪੱਤੀਆਂ ਨਾਲ ਢਕਿਆ ਗਿਆ ਸੀ ਤਾਜਮਹਿਲ
ਪਾਕਿਸਤਾਨ ਏਅਰਫੋਰਸ ਦੇ ਹਵਾਈ ਹਮਲਿਆਂ ਦੇ ਚਲਦੇ ਪੂਰੇ ਦੇਸ਼ ‘ਚ ਬ‍ਲੈਕ ਆਊਟ ਘੋਸ਼ਿਤ ਕਰ ਦਿੱਤਾ ਗਿਆ ਸੀ ਇਸਦੇ ਬਾਵਜੂਦ ਵੀ ਸੰਗਮਰਮਰ ਨਾਲ ਬਣਿਆ ਤਾਜਮਹਲ ਰਾਤ ‘ਚ ਚਮਕ ਰਿਹਾ ਸੀ। ਅਜਿਹੇ ਵਿੱਚ ਇਹ ਖ਼ਤਰਾ ਬਣਿਆ ਹੋਇਆ ਸੀ ਕਿ ਪਾਕਿਸਤਾਨ ਏਅਰਫੋਰਸ ਦੇ ਲੜਾਕੂ ਜਹਾਜ਼ ਤਾਜਮਹਿਲ ਨੂੰ ਆਪਣਾ ਨਿਸ਼ਾਨਾ ਨਾ ਬਣਾ ਲੈਣ ਇਸ ਲਈ ਤਾਜਮਹਿਲ ਦੀ ਸੁਰੱਖਿਆ ਲਈ ਮੁੱਖ ਗੁਮਟ ਅਤੇ ਚਾਰਾਂ ਮੀਨਾਰਾਂ ਨੂੰ ਕਾਲੇ ਰੰਗ ਦੇ ਕੱਪੜੇ ਨਾਲ ਢਕ ਦਿੱਤਾ ਗਿਆ। ਇਸ ਤੋਂ ਇਲਾਵਾ ਮੁੱਖ ਗੁਮਟ ਦੇ ਚਾਰੇ ਪਾਸੇ ਲਕੜੀ ਦੀਆਂ ਬੱਲੀਆਂ ਨੂੰ ਬੰਨ੍ਹ ਕੇ ਕਾਲੇ ਰੰਗ ਦੇ ਕਪੜਿਆਂ ਨੂੰ ਹੇਠਾਂ ਲਟਕਾਇਆ ਗਿਆ। ਗੁਮਟ ਤੇ ਹੇਠਾਂ ਦੇ ਫਰਸ਼ ਨੂੰ ਦਰਖਤ ਦੀਆਂ ਪੱਤੀਆਂ ਅਤੇ ਘਾਹ ਨਾਲ ਢਕ ਦਿੱਤਾ ਗਿਆ, ਜਿਸਦੇ ਨਾਲ ਦੁਸ਼‍ਮਨ ਨੂੰ ਤਾਜਮਹਿਲ ਦਾ ਕੋਈ ਵੀ ਹਿੱਸਾ ਰਾਤ ਦੇ ਹਨੇਰੇ ‘ਚ ਨਾ ਨਜ਼ਰ ਆਵੇ।
India pakistan 1971 war
ਪਾਕਿਸਤਾਨ ਏਅਰਫੋਰਸ ਦੇ ਹਮਲੇ ‘ਚ ਰਨ-ਵੇਅ ਨੂੰ ਮਾਮੂਲੀ ਨੁਕਸਾਨ
ਫੌਜ ਨਾਲ ਜੁੜੇ ਸੀਨੀਅਰ ਅਧਿਕਾਰੀ ਅਨੁਸਾਰ ਪਾਕਿਸ‍ਤਾਨ ਦੁਆਰਾ ਸੁਤੇ ਗਏ ਬੰਬਾਂ ਵਿੱਚ ਤਿੰਨ ਬੰਬ ਏਅਰਪੋਰਟ ਕੰਮਪਲੈਕਸ ਵਿੱਚ ਆ ਕੇ ਫਟੇ। ਇਸਦੀ ਵਜ੍ਹਾ ਨਾਲ ਆਗਰਾ ਏਅਰਬੇਸ ਦੇ ਰਨਵੇਅ ਨੂੰ ਮਾਮੂਲੀ ਨੁਕਸਾਨ ਪਹੁੰਚਿਆ। ਉਥੇ ਹੀ ਕੁੱਝ ਬੰਬ ਨੇੜੇ ਦੇ ਖੇਤਾਂ ਵਿੱਚ ਜਾਕੇ ਫਟੇ ਤੇ ਕੁੱਝ ਬੰਬਾਂ ਨੂੰ ਨਜ਼ਦੀਕੀ ਇਲਾਕਿਆਂ ਤੋਂ ਜ਼ਿੰਦਾ ਬਰਾਮਦ ਕੀਤਾ ਗਿਆ ਸੀ। ਪਾਕਿਸ‍ਤਾਨੀ ਏਅਰਫੋਰਸ ਦੀ ਯੋਜਨਾ ਸੀ ਕਿ ਉਹ ਆਗਰਾ ਏਅਰਬੇਸ ਨੂੰ ਪੂਰੀ ਤਰ੍ਹਾਂ ਨਸ਼‍ਟ ਕਰ ਦੇਣਗੇ ਜਿਸਦੇ ਨਾਲ ਭਾਰਤੀ ਫੌਜ ਨੂੰ ਆਗਰਾ ਤੋਂ ਏਅਰਫੋਰਸ ਦੀ ਮਦਦ ਨਾ ਪਹੁੰਚ ਸਕੇ। ਹਾਲਾਂਕਿ, ਭਾਰਤੀ ਏਅਰਫੋਰਸ ਦੀ ਦ੍ਰਿੜ ਇੱਛਾ ਸ਼ਕਤੀ ਦੇ ਸਾਹਮਣੇ ਪਾਕਿਸ‍ਤਾਨ ਦੀ ਸਾਰੀ ਯੋਜਨਾ ਅਸਫਲ ਹੋ ਗਈ। ਭਾਰਤੀ ਹਵਾਈ ਫੌਜ ਨੇ ਰਾਤੋਂ ਰਾਤ ਰਨਵੇਅ ਨੂੰ ਠੀਕ ਕਰ ਦਿੱਤਾ ਸੀ।
India pakistan 1971 war
ਸਫਲਤਾ: 16 ਦਸੰਬਰ 1971 ਨੂੰ ਪਾਕਿ ਫੌਜ ਦੇ ਲੈਫਟੀਨੈਂਟ ਜਨਰਲ ਨਿਆਜੀ ਦੀ ਅਗਵਾਈ ‘ਚ 93 ਹਜ਼ਾਰ ਜਵਾਨਾਂ ਨੇ ਭਾਰਤੀ ਫੌਜ ਦੇ ਸਾਹਮਣੇ ਆਤ‍ਮਸਮਰਪਣ ਕਰ ਦਿੱਤਾ। ਇਸ ਸਮਰਪਣ ਦੇ ਨਾਲ ਭਾਰਤ ਨੇ ਇਸ ਜੰਗ ਵਿੱਚ ਆਪਣੀ ਜਿੱਤ ਹਾਸਲ ਕਰ ਲਈ। ਇਸ ਜੰਗ ਵਿਚ ਲਗਭਗ 9 ਹਜ਼ਾਰ ਜਵਾਨ ਸ਼ਹੀਦ ਹੋਏ ਤੇ 25000 ਦੇ ਕਰੀਬ ਜ਼ਖੀ ਹੋਏ ਸਨ। ਜੰਗ ਦੇ ਦੌਰਾਨ ਭਾਰਤੀ ਫੌਜ ਨੇ ਪਾਕਿਸ‍ਤਾਨ ਦੇ ਲਗਭਗ 15,010 ਕਿਲੋਮੀਟਰ ਦੇ ਖੇਤਰ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਸੀ ਤੇ ਸ਼ਿਮਲਾ ਸਮਝੌਤੇ ‘ਚ ਇਹ ਖੇਤਰ ਪਾਕਿਸ‍ਤਾਨ ਨੂੰ ਵਾਪਸ ਕਰ ਦਿੱਤਾ ਗਿਆ।

Facebook Comments
Facebook Comment