• 9:59 am
Go Back
Dalai Lama

ਪਣਜੀ : ਤਿੱਬਤੀ ਧਰਮਗੁਰੂ ਨੇ ਦੋ ਇਹੋ ਜਿਹੇ ਵਿਵਾਦਤ ਬਿਆਨ ਦਿੱਤੇ ਹਨ ਜਿਸ ਕਾਰਨ ਭਾਰਤ ਦੇ ਨਾਲ ਉਨ੍ਹਾਂ ਦੇ ਰਿਸ਼ਤੇ ‘ਤੇ ਮਾੜਾ ਅਸਰ ਪੈ ਸਕਦਾ ਹੈ। ਦਲਾਈ ਲਾਮਾ ਨੇ ਕਿਹਾ ਕਿ ਜਵਾਹਰ ਲਾਲ ਨਹਿਰੂ ਦਾ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਬਣਨ ਲਈ ‘ਸਵੈ ਕੇਂਦਰਤ ਰਵਈਆ’ ਸੀ ਹਾਲਾਂਕਿ ਮਹਾਤਮਾ ਗਾਂਧੀ ਮੁਹੰਮਦ ਅਲੀ ਜਿਨਾਹ ਨੂੰ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਸਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਭਾਰਤ ਦੀ ਵੰਡ ਨਾ ਹੁੰਦੀ ਜੇ ਮਹਾਤਮਾ ਗਾਂਧੀ ਦੀ ਜਿਨਾਹ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਇੱਛਾ ਪੂਰੀ ਹੋ ਜਾਂਦੀ। 83 ਸਾਲਾ ਸੰਤ ਇਥੇ ਕਿਸੇ ਵਿਦਿਅਕ ਅਦਾਰੇ ਵਿਚ ਹੋਏ ਸਮਾਗਮ ਵਿਚ ਬੋਲ ਰਹੇ ਸਨ।
ਵਿਦਿਆਰਥੀ ਦੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ, ਮੈਂ ਮਹਿਸੂਸ ਕਰਦਾ ਹਾਂ ਕਿ ਜਮਹੂਰੀ ਪ੍ਰਬੰਧ ਜਗੀਰਦਾਰੂ ਪ੍ਰਬੰਧ ਨਾਲੋਂ ਬਿਹਤਰ ਹਨ। ਜਗੀਰਦਾਰੂ ਪ੍ਰਬੰਧ ਸਿਰਫ਼ ਕੁੱਝ ਲੋਕਾਂ ਨੂੰ ਫ਼ੈਸਲੇ ਕਰਨ ਦੇ ਅਧਿਕਾਰ ਦਿੰਦਾ ਹੈ ਜੋ ਜ਼ਿਆਦਾ ਖ਼ਤਰਨਾਕ ਹੈ। ਉਨ੍ਹਾਂ ਕਿਹਾ ਭਾਰਤ ਵਲ ਵੇਖੋ। ਮਹਾਤਮਾ ਗਾਂਧੀ ਜਿਨਾਹ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਸਨ ਪਰ ਪੰਡਤ ਨਹਿਰੂ ਨੇ ਇਨਕਾਰ ਕਰ ਦਿਤਾ ਕਿਉਂਕਿ ਉਹ ਖ਼ੁਦ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਸਨ। ਮੇਰਾ ਖ਼ਿਆਲ ਹੈ ਕਿ ਪੰਡਤ ਨਹਿਰੂ ਦਾ ਇਹ ਸਵੈ ਕੇਂਦਰਤ ਰਵਈਆ ਸੀ ਕਿ ਉਹ ਪ੍ਰਧਾਨ ਮੰਤਰੀ ਬਣੇ। ਉਨ੍ਹਾਂ ਕਿਹਾ ਕਿ ਜਵਾਹਰ ਲਾਲ ਨਹਿਰੂ ਬਹੁਤ ਹੀ ਸੁਲਝੇ ਹੋਏ ਸ਼ਖ਼ਸ ਸਨ, ਬਹੁਤ ਹੀ ਸਿਆਣੇ ਪਰ ਕਦੇ-ਕਦਾਈਂ ਗ਼ਲਤੀਆਂ ਵੀ ਹੋ ਜਾਂਦੀਆਂ ਹਨ। ਜਦ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਦਾ ਸੱਭ ਤੋਂ ਵੱਡਾ ਡਰ ਕਿਹੜਾ ਸੀ ਜਿਸ ਦਾ ਜ਼ਿੰਦਗੀ ਵਿਚ ਸਾਹਮਣਾ ਕੀਤਾ ਤਾਂ ਉਨ੍ਹਾਂ ਕਿਹਾ, 17 ਮਾਰਚ 1959 ਦੀ ਰਾਤ ਨੂੰ ਉਨ੍ਹਾਂ ਨੂੰ ਅਪਣੇ ਸਮਰਥਕਾਂ ਨਾਲ ਤਿੱਬਤ ਤੋਂ ਭੱਜਣਾ ਪਿਆ।

Facebook Comments
Facebook Comment