• 9:30 am
Go Back
ICC WT20

ਨਵੀਂ ਦਿੱਲੀ : ਆਇਸੀਸੀ ਮਹਿਲਾ ਟੀ-20 ਵਿਸ਼ਵ ਕੱਪ ਦੇ ਆਪਣੇ ਪਹਿਲੇ ਮੁਕਾਬਲੇ ‘ਚ ਭਾਰਤ ਨੇ ਨਿਊਜ਼ੀਲੈਂਡ ਨੂੰ 34 ਦੌੜਾਂ ਤੋਂ ਮਾਤ ਦਿੱਤੀ। ਭਾਰਤ ਦੀ ਇਸ ਜਿੱਤ ਵਿੱਚ ਕਪਤਾਨ ਹਰਮਨਪ੍ਰੀਤ ਕੌਰ ( 103 ) ਦੇ ਤੂਫਾਨੀ ਸੈਂਕੜੇ ਅਤੇ ਜੇਮਿਮਾ ਰੋਡਿਗਜ ( 59 ) ਦੇ ਚੰਗੇਰੇ ਅਰਧਸੈਂਕੜੇ ਨੇ ਅਹਿਮ ਭੂਮਿਕਾ ਨਿਭਾਈ। ਭਾਰਤੀ ਟੀਮ ਨੇ ਨੇ ਪਹਿਲਾਂ ਖੇਡਦੇ ਹੋਏ 20 ਓਵਰਾਂ ‘ਚ 194 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ।

103 ਦੌੜਾਂ ਦੀ ਇਸ ਪਾਰੀ ‘ਚ ਹਰਮਨਪ੍ਰੀਤ ਕੌਰ ਨੇ ਕਈ ਰਿਕਾਰਡ ਆਪਣੇ ਨਾਮ ਕਰ ਲਏ। ਹਰਮਨਪ੍ਰੀਤ ਨੇ ਟੀ20 ਕ੍ਰਿਕੇਟ ‘ਚ ਸੈਂਕੜਾ ਮਾਰਨ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਣ ਬਣ ਗਈ ਹੈ। ਇਸਦੇ ਨਾਲ ਹੀ ਉਹ ਟੀ20 ਕ੍ਰਿਕੇਟ ਵਿੱਚ ਸੈਂਕੜਾ ਮਾਰਨ ਵਾਲੀ ਦੁਨੀਆ ਦੀ ਤੀਜੀ ਕਪਤਾਨ ਬਣ ਗਈ ਹੈ।

ਨਿਊਜ਼ੀਲੈਂਡ ਦੀ ਟੀਮ 20 ਓਵਰਾਂ ‘ਚ ਨੌਂ ਵਿਕਟਾਂ ‘ਚ 160 ਦੌੜਾਂ ਹੀ ਬਣਾ ਸਕੀ। ਨਿਊਜ਼ੀਲੈਂਡ ਵੱਲੋਂ ਸੂਜ਼ੀ ਬੇਟਸ ਨੇ ਸਭ ਤੋਂ ਜ਼ਿਆਦਾ 67 ਦੌੜਾਂ ਬਣਾਈਆਂ। ਬੇਟਸ ਨੇ 50 ਗੇਂਦਾ ‘ਚ ਅੱਠ ਚੌਕੇ ਲਗਾਏ ਅਤੇ ਕੈਟੇ ਮਾਰਟਿਨ ਨੇ 25 ਗੇਂਦਾ ‘ਚ 39 ਦੌੜਾਂ ਬਣਾਈਆਂ। ਉਨ੍ਹਾਂ ਨੇ ਆਪਣੀ ਪਾਰੀ ਵਿੱਚ ਅੱਠ ਚੌਕੇ ਲਗਾਏ। ਕਪਤਾਨ ਹਰਮਨਪ੍ਰੀਤ ਨੇ ਪਹਿਲਾਂ 50 ਦੌੜਾਂ 33 ਗੇਂਦਾਂ ‘ਚ ਅਤੇ ਅਗਲੇ 50 ਦੌੜਾਂ ਸਿਰਫ 16 ਗੇਂਦਾਂ ‘ਚ ਹੀ ਪੂਰੇ ਕਰ ਦਿੱਤੇ। ਉਨ੍ਹਾਂ ਨੇ 51 ਗੇਂਦਾਂ ‘ਤੇ ਆਪਣੀ ਇਸ ਤੂਫਾਨੀ ਪਾਰੀ ਦੇ ਦੌਰਾਨ ਸੱਤ ਚੌਕੇ ਅਤੇ ਅੱਠ ਛੱਕੇ ਲਗਾਏ। ਹਰਮਨਪ੍ਰੀਤ ਦਾ ਇਹ ਪਹਿਲਾ ਟੀ-20 ਸੈਂਕੜਾ ਹੈ। ਉਥੇ ਹੀ ਜੇਮਿਮਾ ਦਾ ਇਹ ਚੌਥਾ ਅਰਧਸ਼ਤਕ ਹੈ।

Facebook Comments
Facebook Comment