• 1:53 pm
Go Back
Huawei CFO arrested

ਟੋਰਾਂਟੋ: ਕੈਨੇਡਾ ਨੇ ਚੀਨ ਦੀ ਕੰਪਨੀ ਹੁਆਵੀ ਟੈਕਨਾਲਜੀ ਦੀ ਮੁੱਖ ਵਿੱਤੀ ਅਧਿਕਾਰੀ (ਸੀਐੱਫਓ) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਚੀਨੀ ਕੰਪਨੀ ਹੁਆਵੀ ‘ਤੇ ਅਮਰੀਕਾ ਨੇ ਇਲਜ਼ਾਮ ਲਗਾਇਆ ਹੈ ਕਿ ਉਸਨੇ ਅਮਰੀਕੀ ਰੋਕ ਦੀ ਉਲੰਘਣਾ ਕੀਤੀ ਹੈ। ਬੁੱਧਵਾਰ ਨੂੰ ਕੈਨੇਡਾ ਦੀ ਕੋਰਟ ਨੇ ਦੱਸਿਆ ਕਿ ਸੀਐੱਫਓ ਮੇਂਗ ਵਾਨਝੋਉ ਦੇ ਅਮਰੀਕਾ ਦੀ ਹਵਾਲਗੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਕੈਨੇਡਾ ਕਾਨੂੰਨ ਵਿਭਾਗ ਦੇ ਬੁਲਾਰੇ ਇਆਨ ਮੈਕਲੋਏਡ ਨੇ ਦੱਸਿਆ ਕਿ ਮੇਂਗ ਵਾਨਝੋਉ ਨੂੰ ਬ੍ਰਿਟਿਸ਼ ਕੋਲੰਬੀਆ ਦੇ ਵੈਂਕੂਵਰ ਤੋਂ ਸ਼ਨੀਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਉਨ੍ਹਾਂ ਨੇ ਕਿਹਾ ਕਿ ਅਮਰੀਕਾ ਹਵਾਲਗੀ ਦੀ ਮੰਗ ਕਰ ਰਿਹਾ ਹੈ। ਹਾਲਾਂਕਿ ਕੋਰਟ ਦੇ ਅਧਿਕਾਰੀ ਮੈਕਲੋਏਡ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸੂਚਨਾਵਾਂ ਦੇ ਪ੍ਰਸਾਰਣ ‘ਤੇ ਰੋਕ ਦੇ ਚਲਦਿਆਂ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ।
Huawei CFO arrested
ਧਿਆਨ ਯੋਗ ਹੈ ਕਿ ਵਾਲ ਸਟਰੀਟ ਜਰਨਲ ਨੇ ਸਾਲ ਦੀ ਸ਼ੁਰੂਆਤ ‘ਚ ਖਬਰ ਦਿੱਤੀ ਸੀ ਕਿ ਅਮਰੀਕਾ ਚੀਨੀ ਕੰਪਨੀ ਹੁਆਵੀ ਦੁਆਰਾ ਈਰਾਨ ਦੇ ਖਿਲਾਫ ਲੱਗੀ ਰੋਕ ਦੇ ਉਲੰਘਣ ਦੀ ਜਾਂਚ ਕਰ ਰਿਹਾ ਹੈ। ਸੂਤਰਾਂ ਦੇ ਮੁਤਾਬਕ ਚੀਨ ਦੀ ਕੰਪਨੀ ‘ਤੇ ਅਮਰੀਕੀ ਰੋਕ ਦੀ ਉਲੰਘਣਾ ਦਾ ਦੋਸ਼ ਹੈ। ਅਮਰੀਕਾ ਦਾ ਦਾਅਵਾ ਹੈ ਕਿ ਕੰਪਨੀ ਨੇ ਅਮਰੀਕਾ ਲਈ ਬਣਾਏ ਹੁਆਵੀ ਫੋਨ ਦੀ ਖੇਪ ਨੂੰ ਇਰਾਨ ਸਮੇਤ ਕੁੱਝ ਹੋਰ ਦੇਸ਼ਾਂ ਵਿੱਚ ਭੇਜਣ ਦਾ ਕੰਮ ਕੀਤਾ ਹੈ।

ਮੇਂਗ ਕੰਪਨੀ ਬੋਰਡ ਦੀ ਡਿਪਟੀ ਚੇਅਰ ਪਰਸਨ ਵੀ ਹਨ ਅਤੇ ਕੰਪਨੀ ਦੇ ਸੰਸਥਾਪਕ ਰੇਨ ਝੇਂਗਫੇਈ ਦੀ ਧੀ ਹੈ। ਹੁਆਵੀ ਨੇ ਕੰਪਨੀ ਦੇ ਮਾਲਕ ਦੀ ਧੀ ਦੀ ਗ੍ਰਿਫਤਾਰੀ ਦੀ ਪੁਸ਼ਟੀ ਕਰ ਦਿੱਤੀ ਹੈ ਹਾਲਾਂਕਿ ਦਾਅਵਾ ਕੀਤਾ ਹੈ ਕਿ ਉਸਨੂੰ ਗ੍ਰਿਫਤਾਰੀ ਦੇ ਕਾਰਨ ਨਹੀਂ ਦੱਸੇ ਗਏ ਹਨ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਮੇਂਗ ਵਾਨਝਾਉ ਨੇ ਅਜਿਹਾ ਕੋਈ ਗਲਤ ਕੰਮ ਨਹੀਂ ਕੀਤਾ ਹੈ ਕਿ ਉਨ੍ਹਾਂ ਦੀ ਗਿਰਫਤਾਰੀ ਦੀ ਨੌਬਤ ਆਏ।

Facebook Comments
Facebook Comment