• 12:22 pm
Go Back
Huawei CFO arrest

ਵੈਨਕੁਵਰ: ਹੁਵੇਈ ਦੀ ਸੀ.ਐੱਫ.ਓ. ਮੇਂਗ ਵਾਂਗਝਾਉ ਦੀ ਹਵਾਲਗੀ ਜੇਕਰ ਅਮਰੀਕਾ ਨੂੰ ਮਿਲਦੀ ਹੈ ਤਾਂ ਉਨ੍ਹਾਂ ਨੂੰ 30 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਸ਼ੁੱਕਰਵਾਰ ਦੀ ਸੁਣਵਾਈ ਵਿੱਚ ਮੇਂਗ ਉੱਤੇ ਲੱਗੇ ਦੋਸ਼ਾਂ ਦਾ ਖੁਲਾਸਾ ਹੋਇਆ। ਅਮਰੀਕੀ ਵਕੀਲਾਂ ਦਾ ਕਹਿਣਾ ਹੈ ਕਿ ਮੇਂਗ ਨੇ ਇਰਾਨ ਦੀ ਕੰਪਨੀ ਹੁਵੇਈ ਦੇ ਕਾਰੋਬਾਰੀ ਰਿਸ਼ਤਿਆਂ ਨੂੰ ਲੁਕੋਇਆ ਜਦਕਿ ਇਰਾਨ ‘ਤੇ ਅਮਰੀਕੀ ਰੋਕ ਲਾਗੂ ਸੀ। ਇਸ ਤਰ੍ਹਾਂ ਅਮਰੀਕਾ ਵਿੱਚ ਮੇਂਗ ਨੂੰ ਇਨ੍ਹਾਂ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ ਕਿ ਉਨ੍ਹਾਂ ਨੇ ਸਾਜਿਸ਼ ਰਚ ਕੇ ਵਿੱਤੀ ਸੰਸਥਾਨਾਂ ਨਾਲ ਧੋਖਾਧੜੀ ਕੀਤੀ।
Huawei CFO arrest
3 ਮਹੀਨੇ ਪਹਿਲਾਂ ਹੀ ਜਾਰੀ ਹੋ ਗਿਆ ਸੀ ਗ੍ਰਿਫਤਾਰੀ ਵਰੰਟ
ਮੇਂਗ ਦੇ ਖਿਲਾਫ ਕੈਨਡਾ ਵਿੱਚ 22 ਅਗਸਤ ਨੂੰ ਹੀ ਗ੍ਰਿਫਤਾਰੀ ਵਰੰਟ ਜਾਰੀ ਹੋ ਚੁੱਕੇ ਹਨ। ਸ਼ੁੱਕਰਵਾਰ ਨੂੰ ਮੇਂਗ ਦੀ ਜ਼ਮਾਨਤ ਅਰਜੀ ‘ਤੇ ਸੁਣਵਾਈ ਦੇ ਦੌਰਾਨ ਇਹ ਗੱਲ ਸਾਹਮਣੇ ਆਈ। ਅਗਲੀ ਸੁਣਵਾਈ ਸੋਮਵਾਰ ਨੂੰ ਹੋਵੇਗੀ ਮੇਂਗ ਦੀ ਗ੍ਰਿਫਤਾਰੀ 1 ਦਿਸੰਬਰ ਨੂੰ ਹੋਈ। ਅਮਰੀਕਾ ਦੀ ਅਪੀਲ ‘ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
Huawei CFO arrest
ਅਮਰੀਕਾ-ਚੀਨ ‘ਚ ਵੱਧ ਸਕਦੀ ਹੈ ਦਰਾਰ
ਮੇਂਗ ਦੀ ਗ੍ਰਿਫ਼ਤਾਰੀ ਪਿਛਲੇ ਸ਼ਨੀਵਾਰ ਨੂੰ ਹੋਈ ਸੀ ਉਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ-ਜਿਨਪਿੰਗ ਜੀ-20 ਅਰਜੇਨਟੀਨਾ ਵਿੱਚ ਮੁਲਾਕਾਤ ਕਰ ਰਹੇ ਸਨ। ਦੋਵਾਂ ਦੇਸ਼ਾਂ ਦੇ ਵਿੱਚ ਟ੍ਰੇਡ ਵਾਰ 90 ਦਿਨ ਟਾਲਣ ਉੱਤੇ ਸਹਿਮਤੀ ਬਣੀ ਸੀ । ਵੀਰਵਾਰ ਨੂੰ ਮੇਂਗ ਦੀ ਗ੍ਰਿਫ਼ਤਾਰੀ ਦੀ ਖਬਰ ਸਾਹਮਣੇ ਆਈ। ਚੀਨ ਨੇ ਇਸ ‘ਤੇ ਇਤਰਾਜ਼ ਜਤਾਉਂਦੇ ਹੋਏ ਤੁਰੰਤ ਰਿਹਾਈ ਦੀ ਮੰਗ ਕੀਤੀ ਸੀ।
Huawei CFO arrest
ਅਮਰੀਕੀ ਅਧਿਕਾਰੀਆਂ ਨੇ ਕਿਹਾ ਸੀ ਕਿ ਟਰੰਪ ਨੂੰ ਮੇਂਗ ਦੀ ਗ੍ਰਿਫ਼ਤਾਰੀ ਦੇ ਬਾਰੇ ਜਾਣਕਾਰੀ ਨਹੀਂ ਸੀ। ਉੱਧਰ ਹੁਵੇਈ ਇਸ ਗੱਲ ‘ਤੇ ਜ਼ੋਰ ਦੇ ਰਿਹਾ ਹੈ ਕਿ ਗ੍ਰਿਫ਼ਤਾਰੀ ਵਾਰੰਟ ਕਈ ਮਹੀਨੇ ਪਹਿਲਾਂ ਹੀ ਜਾਰੀ ਹੋ ਗਿਆ ਸੀ ਇਹ ਕੁੱਝ ਮਿੰਟਾਂ ਦਾ ਫੈਸਲਾ ਨਹੀਂ ਸੀ ।

Facebook Comments
Facebook Comment