• 5:34 am
Go Back
Honduran migrants

ਵਾਸ਼ਿੰਗਟਨ: ਅਮਰੀਕਾ ਵੱਲ ਵੱਧ ਰਹੇ ਹੋਂਡੁਰਾਸ ਦੇ ਹਜ਼ਾਰਾਂ ਸ਼ਰਣਾਰਥੀਆਂ ਦਾ ਕਾਫਲਾ ਇੱਕ ਨਦੀ ਪਾਰ ਕਰ ਕੇ ਮੈਕਸੀਕੋ ਦੇ ਤਪਛੁਲ ਸ਼ਹਿਰ ਪਹੁੰਚ ਗਿਆ ਹੈ। ਜਿਨ੍ਹਾਂ ਨੂੰ ਕਿ ਮੈਕਸੀਕੋ ਪੁਲਿਸ ਨੇ ਰਾਹ ਵਿੱਚ ਹੀ ਰੋਕ ਲਿਆ ਹੈ ਉਹ ਅਮਰੀਕਾ ਚੰਗੀ ਜ਼ਿੰਦਗੀ ਜਿਉਣ ਲਈ ਜਾਣਾ ਚਾਹੁੰਦੇ ਹਨ। ਇਹ ਪ੍ਰਵਾਸੀ ਹਜ਼ਾਰਾਂ ਦੀ ਗਿਣਤੀ ਵਿੱਚ ਗਵਾਟੇਮਾਲਾ ਅਤੇ ਮੈਕਸੀਕੋ ਦੀ ਸਰਹੱਦ ਤੇ ਫਸੇ ਹੋਏ ਹਨ। ਇਨ੍ਹਾਂ ਪ੍ਰਵਾਸੀਆਂ ਨੇ ਪੁਲ ਦੇ ਬੈਰੀਅਰ ਨੂੰ ਤੋੜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਤੇ ਪੱਥਰਬਾਜ਼ੀ ਕਰਨ ਦੇ ਵੀ ਦੋਸ਼ ਹਨ ਤੇ ਪੁਲਿਸ ਨੇ ਜਵਾਬ ਵਿੱਚ ਹੰਝੂ ਗੈਸ ਦੇ ਗੋਲਿਆਂ ਦੀ ਵਰਤੋਂ ਕੀਤੀ ਹੈ।
Honduran migrants
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੈਕਸੀਕੋ ਦਾ ਧੰਨਵਾਦ ਕੀਤਾ ਹੈ ਕਿ ਉਨ੍ਹਾਂ ਨੇ ਪ੍ਰਵਾਸੀਆਂ ਨੂੰ ਰੋਕ ਲਿਆ ਹੈ। ਪ੍ਰਵਾਸੀਆਂ ਵਿੱਚ ਜ਼ਿਆਦਾਤਰ ਬੱਚੇ ਅਤੇ ਬੁੱਢੇ ਹਨ। ਜਿਹੜੇ ਕਿ ਅਮਰੀਕਾ ਸੁਪਨੇ ਸੱਚ ਕਰਨ ਨਹੀਂ ਬਲਕਿ ਹੋਂਡੁਰਾਸ ਦੇ ਬੁਰੇ ਸੁਪਨੇ ਤੋਂ ਦੂਰ ਜਾਣਾ ਚਾਹੁੰਦੇ ਹਨ।
Honduran migrants
ਟਰੰਪ ਦਾ ਕਹਿਣਾ ਹੈ ਕਿ ਜੇਕਰ ਭੀੜ ਨਹੀਂ ਮੰਨਦੀ ਤਾਂ ਉਹ ਮੈਕਸੀਕੋ ਅਤੇ ਫੌਜੀਆਂ ਨਾਲ ਮਿਲਕੇ ਸਰਹੱਦ ਨੂੰ ਬੰਦ ਕਰ ਦੇਣਗੇ। ਮੈਕਸੀਕੋ ਪ੍ਰਸ਼ਾਸਨ ਨੇ ਕਿਹਾ ਕਿ ਜੋ ਲੋਕ ਪੁਲ ਤੇ ਹਨ ਉਨ੍ਹਾ ਨੂੰ ਦੇਸ਼ ਵਿੱਚ ਪ੍ਰਵੇਸ਼ ਕਰਨ ਲਈ ਸ਼ਰਣਾਰਥੀ ਦਾਅਵਿਆਂ ਲਈ ਪੱਤਰ ਦੇਣਾ ਪਵੇਗਾ। ਗਵਾਟੇਮਾਲਾ ਦੇ ਰਾਸ਼ਟਰਪਤੀ ਜਿਮੀ ਮੋਰਾਲਸ ਨੇ ਕਿਹਾ ਕਿ ਹੋਂਡੁਰਾਸ ਤੋਂ 5000 ਤੋਂ ਵੀ ਜ਼ਿਆਦਾ ਸਰਣਾਰਥੀ ਇੱਥੇ ਆਏ ਸਨ ਪਰ ਉਨ੍ਹਾਂ ਵਿੱਚੋਂ 2000 ਦੇ ਕਰੀਬ ਵਾਪਸ ਚਲੇ ਗਏ ਹਨ।ਮੈਕਸੀਕੋ ਪ੍ਰਸ਼ਾਸਨ ਨੇ ਪੁਲ ਤੇ ਫ਼ਸੇ ਮਹਿਲਾ ਅਤੇ ਬੱਚਿਆਂ ਲਈ ਸਰਹੱਦ ਸੀਮਾ ਖੋਲ ਦਿੱਤੀ ਹੈ ਅਤੇ ਉਨ੍ਹਾਂ ਨੂੰ ਸਿਓਡਿਡ ਤੋਂ ਕਰੀਬ 40 ਕਿਲੋਮੀਟਰ ਦੂਰ ਤਾਪਾਚੁਲਾ ਸ਼ਹਿਰ ਲੈ ਕੇ ਗਏ, ਕਿਉਂਕਿ ਪੁਲ ਤੇ ਸਮਰੱਥਾ ਤੋਂ ਜ਼ਿਆਦਾ ਲੋਕ ਮੌਜੂਦ ਹਨ।

Facebook Comments
Facebook Comment