• 7:06 am
Go Back
Homeless ban

-ਸਰਕਾਰ ਨੇ ਪੁਲਿਸ ਨੂੰ ਝੁੱਗੀਆਂ ਤੋੜਨ ਤੇ ਬੇਘਰ ਲੋਕਾਂ ਨੂੰ ਸੜ੍ਹਕਾਂ ਤੋਂ ਹਟਾਉਣ ਦਾ ਦਿੱਤਾ ਪੂਰਾ ਅਧਿਕਾਰ

ਬੁਡਾਪੇਸਟ: ਸਾਡੇ ਦੇਸ਼ ‘ਚ ਤਾਂ ਦਿੱਲੀ, ਮੁੰਬਈ ਵਰਗੇ ਮਹਾਂਨਗਰਾਂ ‘ਚ ਜਿਨ੍ਹਾਂ ਨੂੰ ਸੌਣ ਲਈ ਛੱਤ ਨਹੀਂ ਮਿਲਦੀ ਉਹ ਬੇਘਰ ਲੋਕ ਸੜ੍ਹਕ ‘ਤੇ ਸੋ ਕੇ ਰਾਤ ਕੱਟ ਲੈਂਦੇ ਹਨ ਪਰ ਯੂਰਪ ਦੇ ਦੇਸ਼ ਹੰਗਰੀ ‘ਚ ਇਸ ਮਾਮਲੇ ‘ਤੇ ਸਖਤ ਹੁੰਦਿਆਂ ਵਿਕਟਰ ਓਰਬਨ ਸਰਕਾਰ ਦੁਆਰਾ ਬਣਾਇਆ ਗਿਆ ਕਾਨੂੰਨ ਲਾਗੂ ਹੋਣ ਦੇ ਨਾਲ ਹੀ ਸੋਮਵਾਰ ਤੋਂ ਦੇਸ਼ ਵਿੱਚ ਸੜਕਾਂ ‘ਤੇ ਸੌਣ ਦੀ ਪਬੰਧੀ ਲਗਾ ਦਿੱਤੀ ਹੈ। ਸਰਕਾਰ ਦੇ ਇਸ ਕਾਨੂੰਨ ਨੂੰ ਆਲੋਚਕਾਂ ਨੇ ਬੇਰਹਿਮ ਦੱਸਿਆ ਹੈ।
Homeless ban
ਹੰਗਰੀ ਦੀ ਸੰਸਦ ਨੇ 20 ਜੂਨ ਨੂੰ ਸੰਵਿਧਾਨ ਵਿੱਚ ਸੋਧ ਕਰਕੇ ਸਾਰਵਜਿਨਕ ਥਾਂ ਤੇ ਹਮੇਸ਼ਾ ਨਿਵਾਸ ਕਰਨ ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਪਹਿਲਾਂ ਦੇਸ਼ ਨੇ 2013 ਵਿੱਚ ਇੱਕ ਕਾਨੂੰਨ ਬਣਾਕੇ ਸਾਰਵਜਿਨਕ ਥਾਂ ਤੇ ਲਗਾਤਾਰ ਰਹਿਣ ਲਈ ਜ਼ੁਰਮਾਨਾ ਲਗਾਉਣ ਦਾ ਪ੍ਰਬੰਧ ਕੀਤਾ ਹੈ। ਸਰਕਾਰੀ ਕਰਮਚਾਰੀਆਂ ਨੇ ਦੱਸਿਆ ਕਿ ਹੁਣ ਪੁਲਿਸ ਨੂੰ ਸੜਕਾਂ ਤੇ ਸੌਣ ਵਾਲਿਆਂ ਨੂੰ ਉੱਥੌਂ ਹਟਾਉਣ ਦੀ ਅਤੇ ਝੁੱਗੀਆਂ ਨੂੰ ਤੋੜਨ ਦਾ ਪੂਰਾ ਅਧਿਕਾਰ ਹੋਵੇਗਾ।
Homeless ban
ਅਧਿਕਾਰੀ ਦਾ ਕਹਿਣਾ ਕਿ ਇਹ ਕਾਨੂੰਨ ਸਮਾਜ ਦੇ ਹਿੱਤਾਂ ਨੂੰ ਖਿਆਲ ਵਿੱਚ ਰੱਖਕੇ ਬਣਾਇਆ ਗਿਆ ਹੈ। ਹੰਗਰੀ ਦੀ ਸਮਾਜਿਕ ਮਾਮਲਿਆਂ ਦੀ ਮੰਤਰੀ ਅਤਿਲਾ ਫੁਲੋਪ ਨੇ ਪੱਤਰਕਾਰਾਂ ਨੂੰ ਦੱਸਿਆ ਕਿ, ਇਸਦਾ ਟੀਚਾ ਸਿਰਫ ਇਹ ਸੁਨਿਸਿ਼ਚਤ ਕਰਨਾ ਹੈ ਕਿ ਰਾਤ ਨੂੰ ਬੇਘਰ ਲੋਕ ਸੜਕਾਂ ਤੇ ਨਾ ਬੈਠਣ ਅਤੇ ਆਮ ਨਾਗਰਿਕ ਬਿਨਾਂ ਕਿਸੀ ਸਮੱਸਿਆ ਦੇ ਉਸ ਜਗਾ ਦਾ ਇਸਤੇਮਾਲ ਕਰ ਸਕਣ।ਹੰਗਰੀ ਦੇ ਸਰਕਾਰੀ ਆਸਰਸ ਘਰਾਂ ਵਿੱਚ ਕਰੀਬ 11000 ਲੋਕਾਂ ਦੇ ਰਹਿਣ ਦੀ ਜਗਾ ਹੈ, ਪਰ ਵਿਸ਼ੇਸ਼ਕਾਂ ਦਾ ਕਹਿਣਾ ਹੈ ਕਿ ਫਿਲਹਾਲ ਘੱਟੋ ਘੱਟ 20000 ਲੋਕ ਸੜਕਾਂ ਤੇ ਰਹਿੰਦੇ ਹਨ।ਸਰਕਾਰ ਦਾ ਕਹਿਣਾ ਹੈ ਕਿ ਉਹ ਬੇਘਰਾਂ ਦੇ ਲਈ ਦਿੱਤੇ ਜਾਣ ਵਾਲੀ ਗ੍ਰਾਂਟ ਵਿੱਚ ਵਾਧਾ ਕਰ ਰਹੀ ਹੈ, ਪਰ ਅੰਤਰਰਾਸ਼ਟਰੀ ਸੰਗਠਨਾਂ ਅਤੇ ਅਧਿਕਾਰ ਸਮੂਹਾਂ ਨੇ ਨਵੇਂ ਕਾਨੂੰਨਾਂ ਦੀ ਨਿੰਦਿਆ ਕੀਤੀ ਹੈ।

Facebook Comments
Facebook Comment