• 7:46 am
Go Back
Hockey World Cup 2018

ਭੁਵਨੇਸ਼ਵਰ: ਆਸਟ੍ਰੇਲੀਆ ਨੇ ਹਾਕੀ ਵਿਸ਼ਵ ਕੱਪ ਦੇ ਪੂਲ–ਬੀ ਦੇ ਆਪਣੇ ਪਹਿਲੇ ਮੁਕਾਬਲੇ ‘ਚ ਆਇਰਲੈਂਡ ਨੂੰ ਹਰਾ ਕੇ ਪਹਿਲੀ ਜਿੱਤ ਦਰਜ ਇਸ ਮੈਚ ‘ਚ ਆਸਟਰੇਲੀਆ ਨੇ ਆਇਰਲੈਂਡ ਨੂੰ 2 -1 ਨਾਲ ਹਰਾ ਦਿੱਤਾ ਆਪਣੇ ਚਾਰ ਪੇਨਲਟੀ ਕਾਰਨਰ ‘ਚੋਂ ਇੱਕ ‘ਚ ਸਫਲਤਾ ਹਾਸਲ ਕਰਦੇ ਹੋਏ ਵਰਲਡ ਨੰਬਰ–1 ਆਸਟਰੇਲੀਆ ਨੇ ਆਇਰਲੈਂਡ ਦੇ ਖਿਲਾਫ ਖਾਤਾ ਖੋਲਿਆ ਅਤੇ 11ਵੇਂ ਮਿੰਟ ‘ਚ ਬਲੈਕ ਗੋਵਰਸ ਨੇ ਆਸਟਰੇਲੀਆ ਟੀਮ ਲਈ ਗੋਲ ਕੀਤਾ।

ਇਸ ਦੇ ਦੋ ਮਿੰਟ ਬਾਅਦ ਹੀ ਆਸਟਰੇਲੀਆ ਨੂੰ ਕਰਾਰਾ ਜਵਾਬ ਦਿੰਦੇ ਹੋਏ ਸ਼ੇਨ ਓ ਡੋਨੋਗਹੁਏ ਵਲੋਂ ਕੀਤੇ ਗਏ ਗੋਲ ਨੂੰ ਦਮ ‘ਤੇ ਆਇਰਲੈਂਡ ਨੇ ਸਕੋਰ 1 –1 ਨਾਲ ਬਰਾਬਰ ਕਰ ਦਿੱਤਾ। ਦੂਜੇ ਹਾਫ ਦੀ ਸ਼ੁਰੁਆਤ ਤੋਂ ਬਾਅਦ ਤੀਸਰੇ ਹੀ ਮਿੰਟ ‘ਚ ਟਿਮੋਥੀ ਬਰੈਂਡ ਨੇ ਗੋਲ ਕਰਦੇ ਹੋਏ ਆਇਰਲੈਂਡ ਦੇ ਖਿਲਾਫ ਆਸਟਰੇਲੀਆ ਨੂੰ 2–1 ਦੀ ਵਾਧੇ ਦੇ ਦਿੱਤੀ। ਅਖੀਰ ‘ਚ 2–1 ਨਾਲ ਜਿੱਤ ਹਾਸਲ ਕੀਤੀ। ਦੱਸ ਦੇਈਏ ਕਿ ਪੂਲ– ਬੀ ‘ਚ ਹੁਣ ਆਸਟਰੇਲੀਆ ਦਾ ਅਗਲਾ ਮੁਕਾਬਲਾ ਇੰਗਲੈਂਡ ਨਾਲ ੪ ਦਸੰਬਰ ਨੂੰ ਹੋਵੇਗਾ, ਉਸੇ ਹੀ ਦਿਨ ਆਇਰਲੈਂਡ ਦਾ ਮੁਕਾਬਲਾ ਚੀਨ ਨਾਲ ਹੋਵੇਗਾ।

Facebook Comments
Facebook Comment