• 2:51 pm
Go Back
Highest Paid Bollywood Stars

ਮੁੰਬਈ: ਫੋਰਬਸ ਨੇ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਭਾਰਤੀ ਸਿਤਾਰਿਆਂ ਦੀ ਲਿਸਟ ਜਾਰੀ ਕੀਤੀ ਹੈ। ਫੋਰਬਸ ਦੀ ਮੈਗਜ਼ੀਨ ਵਿਚ ਭਾਰਤ ਦੇ ਟੌਪ 100 ਸੈਲੀਬ੍ਰਿਟੀਜ਼ ਦੀ ਲਿਸਟ ‘ਚ ਸਭ ਤੋਂ ਉਪਰ ਨਾਂ ਸਲਮਾਨ ਖ਼ਾਨ ਦਾ ਹੈ।

ਸਲਮਾਨ ਨੇ ਇੱਕ ਅਕਤੂਬਰ 2017 ਤੋਂ ਲੈ ਕੇ 30 ਸਤੰਬਰ, 2018 ਤਕ ਟੀਵੀ, ਐਡ ਫ਼ਿਲਮਜ਼ ਤੋਂ ਲੈ ਕੇ ਕਈ ਫ਼ਿਲਮਾਂ ਰਾਹੀਂ ਸਲਮਾਨ ਨੇ 253.25 ਕਰੋੜ ਦੀ ਕਮਾਈ ਕੀਤੀ ਹੈ।
Highest Paid Bollywood Stars
ਇਸ ਦੇ ਨਾਲ ਹੀ ਸਲਮਾਨ ਖ਼ਾਨ ਅਜਿਹੇ ਪਹਿਲੇ ਕਲਾਕਾਰ ਬਣ ਗਏ ਹਨ, ਜਿਨ੍ਹਾਂ ਨੇ ਤੀਜੀ ਵਾਰ ਇਸ ਲਿਸਟ ‘ਚ ਪਹਿਲੀ ਥਾਂ ਹਾਸਲ ਕੀਤੀ ਹੈ। ਫੋਰਬਸ ਦੀ ਲਿਸਟ ‘ਚ ਦੂਜੇ ਨੰਬਰ ‘ਤੇ ਵਿਰਾਟ ਕੋਹਲੀ ਹਨ ਜਿਸ ਨੇ 228.09 ਕਰੋੜ ਦੀ ਕਮਾਈ ਕਰ ਦੂਜਾ ਸਥਾਨ ਹਾਸਲ ਕੀਤਾ ਹੈ। 185 ਕਰੋੜ ਦੀ ਸਲਾਨਾ ਕਮਾਈ ਕਰ ਇਸ ਲਿਸਟ ‘ਚ ਤੀਜੇ ਨੰਬਰ ‘ਤੇ ਆਏ ਹਨ।
Highest Paid Bollywood Stars
ਪਿਛਲੀ ਵਾਰ ਇਸ ਲਿਸਟ ‘ਚ ਸ਼ਾਹਰੁਖ ਖ਼ਾਨ ਦਾ ਨਾਂ ਦੂਜੇ ਨੰਬਰ ‘ਤੇ ਸੀ ਪਰ ਜਦੋਂ ਲਿਸਟ ਬਣ ਰਹੀ ਸੀ ਉਦੋਂ ਤਕ ਸ਼ਾਹਰੁਖ ਦੀ ਕੋਈ ਫ਼ਿਲਮ ਰਿਲੀਜ਼ ਨਹੀਂ ਹੋਈ ਸੀ। ਅਜਿਹੇ ‘ਚ 56 ਕਰੋੜ ਦੀ ਕਮਾਈ ਕਰ ਸ਼ਾਹਰੁਖ 13ਵੇਂ ਪੌਜੀਸ਼ਨ ‘ਤੇ ਹਨ।

Highest Paid Bollywood Stars

ਹਾਲ ਹੀ ‘ਚ ਵਿਆਹ ਦੇ ਬੰਧਨ ‘ਚ ਬੱਝੀ ਦੇਸੀ ਗਰਲ ਪ੍ਰਿਅੰਕਾ ਚੋਪੜਾ 18 ਕਰੋੜ ਦੀ ਕਮਾਈ ਕਰ 49ਵੇਂ ਨੰਬਰ ‘ਤੇ ਹੈ ਪਰ ਦੀਪਿਕਾ ਪਾਦੁਕੋਣ ਨੇ ਇਸ ਲਿਸਟ ‘ਚ ਪੀਸੀ ਨੂੰ ਪਿੱਛੇ ਛੱਡ ਦਿੱਤਾ ਹੈ। ਉਸ ਨੇ ਟੌਪ 5 ‘ਚ ਥਾਂ ਬਣਾਈ ਹੈ।

Facebook Comments
Facebook Comment