• 8:54 am
Go Back

ਨਵੀਂ ਦਿੱਲੀ:  Hero motorcompany  ਨੇ ਲੰਬੇ ਸਮੇਂ ਬਾਅਦ ਦੇਸ਼ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ 200 ਸੀ. ਸੀ. ਮੋਟਰਸਾਈਕਲ ਹੀਰੋ ਕਰੀਜ਼ਮਾ (Hero Karizma) ਨੂੰ ਇਕ ਵਾਰ ਫਿਰ ਤੋਂ ਭਾਰਤੀ ਬਾਜ਼ਾਰ ‘ਚ ਉਤਾਰਿਆ ਹੈ। ਹੀਰੋ ਕਰੀਜ਼ਮਾ ਨੂੰ ਭਾਰਤੀ ਬਾਜ਼ਾਰ ‘ਚ ਸਭ ਤੋਂ ਪਹਿਲਾਂ ਸਾਲ 2003 ‘ਚ ਲਾਂਚ ਕੀਤਾ ਗਿਆ ਸੀ। ਕਰੀਬ 14 ਸਾਲ ਦੀ ਮਿਆਦ ‘ਚ ਇਸ ਨੂੰ ਕਈ ਵਾਰ ਅਪਗ੍ਰੇਡ ਵੀ ਕੀਤੀ ਗਈ। ਪਰ ਬਾਈਕ ਦੀ ਵਿਕਰੀ ‘ਚ ਲਗਾਤਾਰ ਗਿਰਾਵਟ ਦਰਜ ਹੁੰਦੀ ਰਹੀ। ਸਾਲ 2016 ‘ਚ ਕੰਪਨੀ ਨੇ ਇਸ ਬਾਈਕ ਦੀ ਵਿਕਰੀ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਸੀ। ਪਰ ਅਚਾਨਕ ਇਕ ਵਾਰ ਫਿਰ ਤੋਂ ਇਸ ਬਾਈਕ ਨੇ ਬਾਜ਼ਾਰ ‘ਚ ਰੀ-ਐਂਟਰੀ ਲਈ ਹੈ। ਹੀਰੋ ਦੀ ਵੈੱਬਸਾਈਟ ਦੇ ਮੁਤਾਬਕ ਹੀਰੋ ਕਰੀਜ਼ਮਾ ZMR ਦੀ ਕੀਮਤ 1. 08 ਲੱਖ ਤੋਂ 1. 10 ਲੱਖ ਰੁਪਏ (ਐਕਸ ਸ਼ੋਰੂਮ ਦਿੱਲੀ) ਰੱਖੀ ਗਈ ਹੈ।

ਹੀਰੋ ਕਰੀਜ਼ਮਾ ZMR ‘ਚ ਸਮਾਨ 223cc, ਸਿੰਗਲ ਸਿਲੰਡਰ ਇੰਜਣ ਦਿੱਤਾ ਗਿਆ ਹੈ, ਜੋ ਪੁਰਾਣੀ ਕਰਿਜ਼ਮਾ ‘ਚ ਦਿੱਤਾ ਗਿਆ ਸੀ। ਇਸ ਵਾਰ ਕੰਪਨੀ ਨੇ ਇਸ ‘ਚ ਫਿਊਲ ਇਨਜੈਕਟ ਟੈਕਨਾਲੋਜੀ ਦਿੱਤੀ ਹੈ। ਇਸ ਟੈਕਨਾਲੋਜੀ ਦੇ ਨਾਲ ਇਹ ਇੰਜਣ 20 bhp ਦੀ ਪਾਵਰ ਦੇ ਨਾਲ 19.7 Nm ਦਾ ਟਾਰਕ ਜਨਰੇਟ ਕਰਦਾ ਹੈ। ਕੰਪਨੀ ਦੇ ਦਾਅਵੇ ਦੇ ਮੁਤਾਬਕ 2018 ਹੀਰੋ ਕਰੀਜ਼ਮਾ ਕਰੀਜ਼ਮਾ ਦੀ ਟਾਪ ਸਪੀਡ 129 ਕਿਲੋਮੀਟਰ ਪ੍ਰਤੀ ਘੰਟੇ ਹੈ। ਇਸ ‘ਚ ਮਾਡਰਨ ਬਾਈਕਸ ਦੀ ਤਰਜ ‘ਤੇ ਏ. ਬੀ. ਐੱਸ ਮਤਲਬ ਐਂਟੀ ਬ੍ਰੇਕਿੰਗ ਸਿਸਟਮ ਵੀ ਨਹੀਂ ਦਿੱਤਾ ਹੈ। ਨੈਕਸਟ ਜਨਰੇਸ਼ਨ ਕਰੀਜ਼ਮਾ ਪੂਰੀ ਤਰ੍ਹਾਂ ਨਵੇਂ ਡਿਜ਼ਾਈਨ, ਐਡਵਾਂਸ ਟੈਕਨਾਲੋਜੀ ਤੇ ਜ਼ਿਆਦਾ ਪਾਵਰਫੁੱਲ ਇੰਜਣ ਦੇ ਨਾਲ ਆਵੇਗੀ।

Facebook Comments
Facebook Comment