• 10:58 am
Go Back
Harsimrat Badal Kashmir

ਅਟਾਰੀ: ਸ੍ਰੀ ਕਰਤਾਰਪੁਰ ਸਾਹਿਬ ਦੇ ਨੀਂਹ ਪੱਥਰ ਸਮਾਗਮ ਚ ਭਾਗ ਲੈਣ ਤੋਂ ਬਾਅਦ ਬਿਤੇ ਦਿਨੀਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਹਰਦੀਪ ਸਿੰਘ ਪੁਰੀ ਅਟਾਰੀ-ਵਾਹਗਾ ਸਰਹੱਦ ਰਾਹੀਂ ਵਾਪਸ ਵਤਨ ਪਰਤ ਆਏ ਭਾਰਤ ਵਾਪਸ ਪਰਤਿਆਂ ਹੀ ਜਿਥੇ ਹਰਸਿਮਰਤ ਤੇ ਪਾਕਿਸਤਾਨ ਚ ਹੋਈ ਆਓ ਭਗਤ ਦਾ ਰੰਗ ਚੜ੍ਹਿਆ ਨਜ਼ਰ ਆਇਆ। ਹਰਸਿਮਰਤ ਬਾਦਲ ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ਤੋਂ ਲਿਆਂਦੇ ਪਰਿਵਾਰ ਲੲੀ ਪ੍ਰਸ਼ਾਦੇ ਮੀਡੀਆ ਨੂੰ ਵੰਡੇ ਅਤੇ ਨਾਲ ਹੀ ਉਨ੍ਹਾਂ ਘਰ ਲਈ ਕਰਤਾਰਪੁਰ ਦੀ ਮਿੱਟੀ ਵੀ ਲਿਆਂਦੀ। ਉਥੇ ਹੀ ਕੈਬਨਿਟ ਮੰਤਰੀ ਨਵਜੋਤ ਸਿੱਧੂ ਖਿਲਾਫ ਉਹ ਆਪਣੇ ਪੁਰਾਣੇ ਅੰਦਾਜ਼ ਵਿੱਚ ਹੀ ਨਜ਼ਰ ਆਏ, ਇਨ੍ਹਾਂ ਹੀ ਨਹੀਂ ਉਨ੍ਹਾਂ ਦੇ ਨਾਲ ਪਾਕਿਸਤਾਨ ਗਏ ਕੇਂਦਰੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨੇ ਸਿੱਧੂ ਤੇ ਖੂਬ ਤੰਜ ਕਸੇ, ਪੁਰੀ ਮੁਤਾਬਕ ਸਿੱਧੂ ਨੂੰ ਪੁੱਛਣਾ ਚਾਹੀਦਾ ਹੈ ਕਿ ਉਹ ਆਪਣਾ ਹਲਕਾ ਪਾਕਿਸਤਾਨ ਵਿੱਚ ਤਬਦੀਲ ਕਰ ਰਹੇ ਹਾਂ ਜਾਂ ਨਹੀਂ।

ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਮਰਾਨ ਖ਼ਾਨ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਤੋਂ ਚੋਣ ਲੜਨ ਬਾਰੇ ਕੀਤੀ ਪੇਸ਼ਕਸ਼ ਬਾਰੇ ਕਿਹਾ ਕਿ ਪਾਕਿਸਤਾਨ ਤੋਂ ਇਲੈਕਸ਼ਨ ਲੜਨ ਬਾਰੇ ਮੈਂ ਉਨ੍ਹਾਂ ਨੂੰ ਨਹੀਂ ਪੁੱਛਿਆ, ਪਰ ਜੋ ਵੀ ਉੱਥੇ ਜਾਂਦਾ ਹੈ, ਉਸ ਨੂੰ ਇਹੋ ਕਿਹਾ ਜਾਂਦਾ ਹੈ ਕਿ ਤੁਸੀਂ ਸਾਡੇ ਪਾਕਿਸਤਾਨ ਆ ਕੇ ਚੋਣ ਲੜੋ। ਹਰਸਿਮਰਤ ਕੌਰ ਬਾਦਲ ਨੇ ਵੀ ਪਾਕਿਸਤਾਨੀ ਪੀਐਮ ਦੇ ਕਸ਼ਮੀਰ ਬਾਰੇ ਬਿਆਨ ਦੇ ਜਵਾਬ ਵਿੱਚ ਕਿਹਾ ਕਿ ਕਸ਼ਮੀਰ ਭਾਰਤ ਦਾ ਹੀ ਹਿੱਸਾ ਹੈ ਅਤੇ ਹਮੇਸ਼ਾ ਰਹੇਗਾ।

ਉੱਥੇ ਹੀ ਬਾਦਲ ਨੇ ਕਿਹਾ ਕਿ ਨਵਜੋਤ ਸਿੱਧੂ ਨਿੱਜੀ ਤੌਰ ‘ਤੇ ਪਾਕਿਸਤਾਨ ਗਏ ਸੀ ਪਰ ਅਸੀਂ ਭਾਰਤ ਸਰਕਾਰ ਅਤੇ ਦੇਸ਼ ਨੂੰ ਰਿਪਰਜ਼ੈਂਟ ਕਰਨ ਲਈ ਉੱਥੇ ਗਏ ਸੀ। ਪੁਰੀ ਨੇ ਵੀ ਕਿਹਾ ਕਿ ਸਿਰਫ਼ ਇੱਕ ਵਿਅਕਤੀ ਕਰਕੇ ਇਹ ਸਾਰਾ ਕੁਝ ਸੰਭਵ ਨਹੀਂ ਹੋਇਆ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਕਦਮ ਚੁੱਕੇ ਅਤੇ ਦੋਵਾਂ ਨੇ ਕਈ ਮਹੀਨੇ ਪਹਿਲਾਂ ਹੀ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਸੀ, ਜਿਸ ਤੋਂ ਬਾਅਦ ਗਲਿਆਰੇ ਦੀ ਉਸਾਰੀ ਦੀ ਸ਼ੁਰੂਆਤ ਸੰਭਵ ਹੋਇਆ ਹੈ।

ਫਿਲਹਾਲ ਭਾਰਤ ਅਤੇ ਪਾਕਿਸਤਾਨ ਵਿੱਚ ਲਾਂਘੇ ਦੇ ਨੀਂਹ ਪੱਥਰ ਸਮਾਗਮ ਸਮਾਪਤ ਹੋ ਚੁੱਕੇ ਨੇ, ਪਰ ਡੇਰਾ ਬਾਬਾ ਨਾਨਕ ਦੇ ਨੀਂਹ ਪੱਥਰ ਸਮਾਗਮ ਤੋਂ ਸ਼ੁਰੂ ਹੋਇਆ ਬਿਆਨਬਾਜ਼ੀਆਂ ਦਾ ਦੌਰ ਹਾਲੇ ਵੀ ਜਿਉਂ ਦਾ ਤਿਉਂ ਜਾਰੀ ਹੈ। ਇਸ ਦੇ ਨਾਲ ਹੀ ਜਾਰੀ ਹੈ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਸਿਹਰਾ ਆਪਣੇ ਸਿਰ ਬੰਨਣਾ, ਖੈਰ ਜੋ ਵੀ ਹੋਵੇ ਸਿਆਸਤਦਾਨਾਂ ਦੀ ਇਸ ਜੰਗ ਦਾ ਫਾਇਦਾ ਸ਼ਾਇਦ ਪਹਿਲੀ ਵਾਰ ਆਮ ਜਨਤਾ ਨੂੰ ਹੋਇਆ। ਜਿਨ੍ਹਾਂ ਦੀ ਪਿਛਲੀ 70 ਸਾਲਾਂ ਦੀ ਅਰਦਾਸ ਸਿਆਸਤਦਾਨਾਂ ਦੀ ਆਪਸੀ ਜੱਦੋ ਜ਼ਹਿਦ ਕਾਰਨ ਹੀ, ਪਰ ਪੂਰੀ ਹੁੰਦੀ ਦਿਖਾਈ ਦੇ ਰਹੀ ਹੈ।

Facebook Comments
Facebook Comment