• 2:38 pm
Go Back
Harmanpreet-Smriti requests BCCI

ਨਵੀਂ ਦਿੱਲੀ : ਰਮੇਸ਼ ਪੋਵਾਰ ਅਤੇ ਮਿਤਾਲੀ ਰਾਜ ਵਿਵਾਦ ਦੀ ਵਜ੍ਹਾ ਨਾਲ ਭਾਰਤੀ ਮਹਿਲਾ ਕ੍ਰਿਕਟ ਮੁਸ਼ਕਿਲ ਦੌਰ ਤੋਂ ਗੁਜਰ ਰਿਹਾ ਹੈ। ਹਾਲ ਹੀ ਵਿੱਚ ਖਤਮ ਹੋਏ ਮਹਿਲਾ ਟੀ20 ਵਿਸ਼ਵਕਪ ਦੇ ਸੈਮੀਫਾਇਨਲ ਵਿੱਚ ਮਿਤਾਲੀ ਰਾਜ ਨੂੰ ਬਾਹਰ ਰੱਖਿਆ ਗਿਆ ਸੀ। ਜਿਸਦੇ ਬਾਅਦ ਇਹ ਵਿਵਾਦ ਵਧਿਆ ਅਤੇ ਰਮੇਸ਼ ਪੋਵਾਰ ਦੀ ਛੁੱਟੀ ਹੋ ਗਈ। ਅਜਿਹੇ ਵਿੱਚ ਹੁਣ ਟੀ20 ਟੀਮ ਦੀ ਕਪਤਾਨ ਹਰਮਨਪ੍ਰੀਤ ਅਤੇ ਉਪ ਕਪਤਾਨ ਸਮ੍ਰਿਤੀ ਮੰਧਾਨਾ ਆਪਣੇ ਕੋਚ ਦੇ ਸਮਰਥਨ ਵਿੱਚ ਆ ਗਈਆਂ ਹਨ। ਹਰਮਨਪ੍ਰੀਤ ਅਤੇ ਸਮ੍ਰਿਤੀ ਨੇ ਸੀਓਏ ਨੂੰ ਪੱਤਰ ਲਿਖ ਕੇ ਰਮੇਸ਼ ਪੋਵਾਰ ਦੀ ਫਿਰ ਤੋਂ ਨਿਯੁਕਤੀ ਦੀ ਮੰਗ ਕੀਤੀ ਹੈ। ਇਸ ਵਿਵਾਦ ਤੋਂ ਬਾਅਦ ਬੀ.ਸੀ.ਸੀ.ਆਈ ਨੇ ਕੋਚ ਪੋਵਾਰ ਦਾ ਕਾਰਜਕਾਲ ਨਹੀਂ ਵਧਾਇਆ ਸੀ। ਹਰਮਨਪ੍ਰੀਤ ਅਤੇ ਮੰਧਾਨਾ ਨੇ ਬੀ.ਸੀ.ਸੀ.ਆਈ ਦੇ ਅਨੁਸ਼ਾਸਕਾਂ ਦੀ ਕਮੇਟੀ (ਸੀ.ਓ.ਏ) ਨੂੰ ਪੱਤਰ ਲਿਖਿਆ।

ਸੀ.ਓ.ਏ ਦੇ ਚੈਅਰਮੈਨ ਵਿਨੋਦ ਰਾਏ ਨੇ ਪੁਸ਼ਟੀ ਕੀਤੀ ਹੈ ਕਿ ਦੋਨਾਂ ਨੇ ਪੱਤਰ ਵਿਚ ਪੋਵਾਰ ਨੂੰ ਅਹੁਦੇ ਉਤੇ ਬਣਾਈ ਰੱਖਣ ਦੀ ਮੰਗ ਕੀਤੀ ਹੈ।’’ ਪੋਵਾਰ ਦਾ ਕਾਰਜਕਾਲ 30 ਨਵੰਬਰ ਨੂੰ ਖ਼ਤਮ ਹੋਇਆ ਸੀ। ਜਿਸ ਤੋਂ ਬਾਅਦ ਬੀ.ਸੀ.ਸੀ.ਆਈ ਨੇ ਕੋਚ ਅਹੁਦੇ ਲਈ ਨਵੇਂ ਆਵੇਦਨ ਮੰਗੇ ਹਨ। ਪੋਵਾਰ ਵੀ ਆਵੇਦਨ ਦੇ ਸਕਦੇ ਹਨ। ਹਰਮਨਪ੍ਰੀਤ ਨੇ ਪੱਤਰ ਵਿਚ ਲਿਖਿਆ, ‘‘ਮੈਂ ਟੀ-20 ਕਪਤਾਨ ਅਤੇ ਵਨਡੇ ਉਪਕਪਤਾਨ ਦੇ ਰੂਪ ਵਿਚ ਤੁਹਾਨੂੰ ਅਪੀਲ ਕਰਦੀ ਹਾਂ ਕਿ ਪੋਵਾਰ ਨੂੰ ਕੋਚ ਦੇ ਰੂਪ ਵਿਚ ਬਰਕਾਰ ਰੱਖਿਆ ਜਾਵੇ। ਅਗਲੇ ਟੀ-20 ਵਰਲਡ ਕਪ ਵਿਚ 15 ਮਹੀਨੇ ਅਤੇ ਨਿਊਜੀਲੈਂਡ ਦੌਰੇ ਉਤੇ ਜਾਣ ਲਈ ਇਕ ਮਹੀਨਾ ਹੀ ਬਾਕੀ ਹੈ।

ਇਕ ਟੀਮ ਦੇ ਰੂਪ ਵਿਚ ਉਹ ਜਿਸ ਤਰ੍ਹਾਂ ਸਾਡੇ ਅੰਦਰ ਬਦਲਾਵ ਲਿਆਏ ਉਸ ਨੂੰ ਦੇਖਦੇ ਹੋਏ ਮੈਨੂੰ ਉਨ੍ਹਾਂ ਨੂੰ ਬਦਲਨ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ।’’ ਇੰਗਲੈਂਡ ਤੋਂ ਮਿਲੀ ਹਾਰ ਦਿਲ ਤੋੜਨ ਵਾਲੀ ਸੀ ਹਰਮਨਪ੍ਰੀਤ ਨੇ ਇੰਗਲੈਂਡ ਦੇ ਵਿਰੁਧ ਸੈਮੀਫਾਈਨਲ ਵਿਚ ਹਾਰ ਉਤੇ ਲਿਖਿਆ, ‘‘ਹਾਰ ਦਿਲ ਤੋੜਨ ਵਾਲੀ ਸੀ ਅਤੇ ਇਹ ਦੇਖਕੇ ਪਰੇਸ਼ਾਨੀ ਹੋਰ ਵੱਧ ਗਈ ਕਿ ਕਿਵੇਂ ਸਾਡੀ ਛਵੀ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਪੋਵਾਰ ਸਰ ਨੇ ਸਾਨੂੰ ਪ੍ਰੇਰਿਤ ਕੀਤਾ ਕਿ ਅਸੀਂ ਅਪਣੇ ਆਪ ਨੂੰ ਚੁਣੌਤੀ ਦੇਣ ਲਈ ਟੀਚਾ ਉਸਾਰੀਏ।ਉਨ੍ਹਾਂ ਨੇ ਤਕਨੀਕੀ ਅਤੇ ਰਣਨੀਤੀਕ ਰੂਪ ਨਾਲ ਭਾਰਤੀ ਮਹਿਲਾ ਕ੍ਰਿਕੇਟ ਟੀਮ ਵਿਚ ਬਦਲਾਵ ਕੀਤਾ।’’

ਹਰਮਨਪ੍ਰੀਤ ਨੇ ਮਿਤਾਲੀ ਨੂੰ ਬਾਹਰ ਰੱਖਣ ਉਤੇ ਕਿਹਾ, ‘ਉਨ੍ਹਾਂ ਨੂੰ ਬਾਹਰ ਕਰਨਾ ਟੀਮ ਪ੍ਰਬੰਧਨ ਦਾ ਫੈਸਲਾ ਸੀ। ਇਸ ਦੇ ਲਈ ਪੋਵਾਰ ਇਕੱਲੇ ਜ਼ਿੰਮੇਦਾਰ ਨਹੀਂ ਸਨ। ਉਸ ਸਮੇਂ ਦੀਆਂ ਜਰੂਰਤਾਂ ਨੂੰ ਦੇਖਦੇ ਹੋਏ ਮੈਂ, ਸਿਮਰਤੀ, ਚੈਨਕਰਤਾ (ਸੁਧਾ-ਸ਼ਾਹ) ਅਤੇ ਕੋਚ ਨੇ ਸਾਡੇ ਮੈਨੇਜਰ ਦੀ ਹਾਜ਼ਰੀ ਵਿਚ ਇਹ ਫੈਸਲਾ ਕੀਤਾ ਸੀ।’’ ਪੋਵਾਰ ਨੇ ਟੀਮ ਦਾ ਮਨੋਬਲ ਵਧਾਇਆ: ਮੰਧਾਨਾ ਸਿਮਰਤੀ ਨੇ ਵੀ ਇਸ ਮਾਮਲੇ ਵਿਚ ਹਰਮਨਪ੍ਰੀਤ ਦਾ ਸਮਰਥਨ ਕੀਤਾ।

ਉਨ੍ਹਾਂ ਨੇ ਕਿਹਾ, ਪੋਵਾਰ ਨੇ ਉਨ੍ਹਾਂ ਨੂੰ ਬਿਹਤਰ ਕ੍ਰਿਕੇਟਰ ਬਣਾਇਆ। ਉਨ੍ਹਾਂ ਨੇ ਸਾਥੀ ਸਟਾਫ ਦੇ ਨਾਲ ਮਿਲ ਕੇ ਇਕ ਟੀਮ ਦੇ ਰੂਪ ਵਿਚ ਸਾਡਾ ਮਨੋਬਲ ਵਧਾਇਆ। ਜਿਸ ਦੇ ਨਾਲ ਅਸੀਂ ਲਗਾਤਾਰ 14 ਟੀ-20 ਮੈਚ ਜਿੱਤਣ ਵਿਚ ਸਫਲ ਰਹੇ।

Facebook Comments
Facebook Comment