ਸਿੰਗਰ ਹਾਰਡ ਕੌਰ ਨੇ ਕੀਤੀ ਵਿਵਾਦਤ ਪੋਸਟ, ਮੋਹਨ ਭਾਗਵਤ ਨੂੰ ਲਿਖਿਆ ਅੱਤਵਾਦੀ, ਯੋਗੀ ਨੂੰ ਕੱਢੀਆਂ ਗਾਲਾਂ

TeamGlobalPunjab
2 Min Read

ਸਿੰਗਰ ਹਾਰਡ ਕੌਰ ਸੋਸ਼ਲ ਮੀਡੀਆ ‘ਤੇ ਆਪਣੀ ਵਿਵਾਦਤ ਪੋਸਟ ਦੇ ਚਲਦਿਆਂ ਟਰੋਲ ਹੋ ਰਹੀ ਹੈ। ਹਾਰਡ ਕੌਰ ਨੇ ਆਪਣੇ ਆਫੀਸ਼ੀਅਲ ਅਕਾਊਂਟ ‘ਤੇ ਇੱਕ ਤੋਂ ਬਾਅਦ ਇੱਕ ਪੋਸਟ ਕੀਤੀਆਂ ਜਿਸ ਵਿੱਚ ਉਸ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਆਰਐਸਐਸ ਦੇ ਸੰਚਾਲਕ ਮੋਹਨ ਭਾਗਵਤ ਖਿਲਾਫ ਭੱਦੀ ਸ਼ਬਦਾਵਲੀ ਵਰਤੀ ਹੈ ਉਸ ਨੇ ਮੋਹਨ ਭਾਗਵਤ ਨੂੰ ਅੱਤਵਾਦੀ ਤੱਕ ਕਿਹਾ ਹੈ। ਉਸ ਨੇ ਲਿਖਿਆ ਦੇਸ਼ ‘ਚ ਹੋਈਆ ਵੱਡੀ ਘਟਨਾਵਾਂ ਲਈ ਵੀ ਆਰਐਸਐਸ ਹੀ ਜ਼ਿੰਮੇਦਾਰ ਹੈ, ਫਿਰ ਚਾਹੇ ਉਹ 26-11 ਦਾ ਮੰਬਈ ਹਮਲਾ ਜਾਂ ਫਿਰ ਪੁਲਵਾਮਾ ‘ਚ ਸੀਆਰਪੀਐਫ ‘ਤੇ ਅਟੈਕ ਕਿਉਂ ਨਾ ਹੋਵੇ ।

https://www.instagram.com/p/Byz0NSaAdol/

ਹਾਰਡ ਕੌਰ ਨੇ Who killed Karkare ਨਾਮਕ ਕਿਤਾਬ ਦੀ ਤਸਵੀਰ ਪੋਸਟ ਕੀਤੀ ਹੈ ਜਿਸ ਨੂੰ S M Mushrif ਨੇ ਲਿਖਿਆ ਹੈ। ਜ਼ਿਕਰਯਪੋਗ ਹੈ ਕਿ ਐਂਟੀ ਟੈਰਰਿਸਟ ਸਕੁਆਡ ਦੇ ਚੀਫ ਹੇਮੰਤ ਕਰਕਰੇ ਦਾ ਸਾਲ 2008 ‘ਚ ਪਾਕਿਸਤਾਨੀ ਅੱਤਵਾਦੀਆਂ ਨੇ 26.11 ਹਮਲੇ ‘ਚ ਕਤਲ ਕਰ ਦਿੱਤਾ ਸੀ।

https://www.instagram.com/p/By0uGUAg6Gr/

- Advertisement -

ਹਾਰਡ ਕੌਰ ਨੇ ਗੌਰੀ ਲੰਕੇਸ਼ ਕਤਲ ਮਾਮਲੇ ਵਾਰੇ ਵੀ ਕਮੈਂਟ ਕੀਤਾ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਖਿਲਾਫ ਵੀ ਗਾਲਾਂ ਲਿਖੀਆ ਹਨ। ਲੋਕਾਂ ਵੱਲੋਂ ਉਸਦੀ ਪੋਸਟ ‘ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਪੋਸਟ ਤੋਂ ਇਲਾਵਾ ਹਾਰਡ ਕੌਰ ਨੇ ਲੋਕਾਂ ਨੂੂੰ ਰਿਪਲਾਈ ‘ਚ ਵੀ ਗਾਲਾਂ ਲਿਖੀਆਂ ਹਨ ਉੱਥੇ ਹੀ ਕਈ ਲੋਕਾਂ ਨੇ ਹਾਰਡ ਕੌਰ ਦੀ ਤਰੀਫ ਵੀ ਕੀਤੀ ਹੈ।

https://www.instagram.com/p/By008bEgxeL/

Share this Article
Leave a comment