• 9:29 am
Go Back
hair detox

Hair detox: ਸਾਡੀ ਖਾਣ-ਪੀਣ ਦੀਆਂ ਗਲਤ ਆਦਤਾਂ ਦੇ ਕਾਰਨ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ। ਵਾਲਾ ਦੀ ਦੇਖਭਾਲ ਨਾ ਕਰਨ ਨਾਲ ਵੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਖੂਬਸੂਰਤ ਵਾਲ ਸਾਡੀ ਸ਼ਖ਼ਸੀਅਤ ਨੂੰ ਨਿਖਾਰਦੇ ਹਨ। ਕੁੜੀਆਂ ਆਪਣੇ ਵਾਲਾਂ ਨੂੰ ਚਮਕਦਾਰ ਅਤੇ ਮਜ਼ਬੂਤ ਬਣਾਉਣ ਲਈ ਕਈ ਤਰ੍ਹਾਂ ਦੇ ਸ਼ੈਪੂਆਂ ਦਾ ਇਸਤੇਮਾਲ ਕਰਦੀਆਂ ਹਨ ਪਰ ਫਿਰ ਵੀ ਵਾਲ ਝੜਨੇ ਬੰਦ ਨਹੀਂ ਹੁੰਦੇ। ਵਾਲਾਂ ਨੂੰ ਮਜ਼ਬੂਤ ਬਣਾਉਣ ਲਈ ਆਪਣੇ ਭੋਜਨ ‘ਚ ਪੋਸ਼ਟਿਕ ਤੱਤਾ ਨੂੰ ਸ਼ਾਮਿਲ ਕਰੋ।
hair detoxਸਰੀਰ ‘ਚੋਂ ਗੰਦਗੀ ਕੱਢਣ ਲਈ ਕੁੱਝ ਲੋਕ ਇਸ ਡੀਟਾਕਸ ਕਰਦੇ ਹਨ, ਉਸੇ ਤਰ੍ਹਾਂ ਵਾਲਾਂ ਨੂੰ ਵੀ ਡੀਟਾਕਸ ਕਰਨਾ ਬਹੁਤ ਜ਼ਰੂਰੀ ਹੈ। ਵਾਲਾਂ ਨੂੰ ਸ਼ੈਪੂ ਕਰਨ ਨਾਲ ਪੂਰੀ ਤਰ੍ਹਾਂ ਨਾਲ ਗੰਦਗੀ ਸਾਫ ਨਹੀਂ ਹੁੰਦੀ ਅਤੇ ਇਸ ‘ਚ ਮੌਜ਼ੂਦ ਕੈਮੀਕਲ ਸਕੈਲਪ ‘ਚ ਜ਼ਮਾ ਹੋ ਕੇ ਪੋਰਸ ਬੰਦ ਕਰ ਦਿੰਦੇ ਹਨ। ਜਿਸ ਨਾਲ ਵਾਲਾਂ ਨੂੰ ਪੂਰਾ ਫਾਇਦਾ ਨਹੀਂ ਮਿਲਦਾ। ਇਸ ਲਈ ਵਾਲਾਂ ਨੂੰ ਖੂਬਸੂਰਤ ਅਤੇ ਫਰੈੱਸ਼ ਸਟਾਰਟ ਲਈ ਡੀਟਾਕਸ ਜ਼ਰੂਰ ਕਰੋ।

ਜਾਣੋ ਵਾਲਾਂ ਨੂੰ ਘਰ ‘ਚ ਹੀ ਡੀਟਾਕਸ ਕਰਨ ਦੇ ਤਰੀਕੇ:
ਬੇਕਿੰਗ ਸੋਡਾ: ਤੇਲਯੁਕਤ ਵਾਲਾਂ ਨੂੰ ਡੀਟਾਕਸ ਕਰਨ ਲਈ ਬੇਕਿੰਗ ਸੋਡਾ ਬਹੁਤ ਵਧੀਆ ਆਪਸ਼ਨ ਹੈ। ਇਸ ਲਈ ਵਾਲਾਂ ਨੂੰ ਸਾਦੇ ਪਾਣੀ ਨਾਲ ਧੋਵੋ। ਫਿਰ 3 ਕੱਪ ਕੋਸੇ ਪਾਣੀ ‘ਚ 1 ਚੌਥਾਈ ਕੱਪ ਬੇਕਿੰਗ ਸੋਡਾ ਮਿਲਾ ਕੇ ਇਸ ਨੂੰ ਸਕੈਲਪ ‘ਤੇ ਪਾ ਕੇ 2 ਮਿੰਟ ਤੱਕ ਮਸਾਜ ਕਰੋ। ਇਸ ਨਾਲ ਗੰਦਗੀ ਸਾਫ ਹੋਣ ਨਾਲ ਸਕੈਲਪ ਦੇ ਪੋਰਸ ਵੀ ਖੁੱਲ੍ਹ ਜਾਣਗੇ। ਇਸ ਉਪਾਅ ਨੂੰ ਹਫਤੇ ‘ਚ 1 ਵਾਰ ਕਰੋ।
ਸ਼ਿਕਾਕਾਈ: ਇਹ ਉਪਾਅ ਵਾਲਾਂ ਨੂੰ ਡੀਟਾਕਸ ਕਰਨ ਨਾਲ ਪੋਸ਼ਣ ਵੀ ਦਿੰਦਾ ਹੈ। ਇਸ ਦੇ ਲਈ 2 ਚੱਮਚ ਸ਼ਿਕਾਕਾਈ ਪਾਊਡਰ ‘ਚ ਜ਼ਰੂਰਤ ਅਨੁਸਾਰ ਪਾਣੀ ਮਿਲਾ ਕੇ ਪੇਸਟ ਤਿਆਰ ਕਰ ਲਓ। ਫਿਰ ਵਾਲਾਂ ਨੂੰ ਗਿੱਲਾ ਕਰ ਕੇ ਇਸ ਪੇਸਟ ਨਾਲ ਸਕੈਲਪ ਦੀ 2 ਮਿੰਟ ਤੱਕ ਮਸਾਜ ਕਰੋ। ਫਿਰ ਵਾਲਾਂ ਨੂੰ ਧੋ ਲਓ। ਇਸ ਉਪਾਅ ਨੂੰ ਹਫਤੇ ‘ਚ 1 ਵਾਰ ਇਸਤੇਮਾਲ ਕਰੋ।
ਸਮੁੰਦਰੀ ਲੂਣ: ਇਸ ਉਪਾਅ ਨੂੰ ਕਰਨ ਲਈ 2 ਚੱਮਚ ਸਮੁੰਦਰੀ ਲੂਣ ਅਤੇ 1 ਚੱਮਚ ਸ਼ੈਪੂ ਲਓ। ਇਸ ਨੂੰ ਸਕੈਲਪ ‘ਤੇ ਲਗਾ ਕੇ ਹਲਕੇ ਹੱਥਾਂ ਨਾਲ ਮਸਾਜ ਕਰੋ। ਫਿਰ ਨਾਰਮਲ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ। ਇਸ ਦਾ ਇਸਤੇਮਾਲ 15 ਦਿਨਾਂ ‘ਚ 1 ਵਾਰ ਕਰੋ।

ਵਾਲਾਂ ਨੂੰ ਸਮੇਂ ‘ਤੇ ਕਰੋ ਸਾਫ: ਵਾਲਾਂ ਨੂੰ ਪਤਲੇ ਹੋਣ ਤੋਂ ਬਚਾਉਣ ਲਈ ਇਸ ਨੂੰ ਸਮੇਂ ‘ਤੇ ਸਾਫ਼ ਕਰੋ। ਜੇਕਰ ਤੁਸੀਂ ਇਸ ਨੂੰ ਗੰਦਾ ਰੱਖੋਗੇ ਤਾਂ ਵਾਲਾਂ ਦੀ ਪਰੇਸ਼ਾਨੀ ਵਧਣੀ ਸ਼ੁਰੂ ਹੋਵੋਗੀ। ਹਫ਼ਤੇ ਵਿੱਚ 2 ਤੋਂ 3 ਵਾਰ ਸ਼ੈਂਪੂ ਕਰੋ।

ਸਮੇਂ ‘ਤੇ ਹੇਅਰਕੱਟ ਕਰਵਾਓ: ਵਾਲਾਂ ਨੂੰ ਸਮੇਂ ‘ਤੇ ਸਿਰਫ ਹੇਅਰਵਾਸ਼ ਹੀ ਨਹੀਂ ਹੇਅਰਕੱਟ ਵੀ ਕਰਾਉਣਾ ਬਹੁਤ ਜ਼ਰੂਰੀ ਹੈ। 8-10 ਹਫ਼ਤੇ ਬਾਅਦ ਹੇਅਰਕੱਟ ਜਾਂ ਵਾਲਾਂ ਨੂੰ ਟਰਿਮ ਜ਼ਰੂਰ ਕਰਵਾਓ। ਇਸ ਨਾਲ ਵਾਲਾ ਭਾਰੀ ਹੁੰਦੇ ਹਨ।

Facebook Comments
Facebook Comment