• 7:56 am
Go Back

ਚੰਡੀਗੜ੍ਹ: ਖੰਨੇ ‘ਚ ਪੈਂਦੇ ਰਸੂਲੜਾ ਦੇ ਸਰਪੰਚ ਮਿੰਦੀ ਗਾਂਧੀ ਦੇ ਕਤਲ ਦੀ ਸੁਪਾਰੀ ਦੇਣ ਵਾਲੇ ਕੈਨੇਡਾ ਦੇ ਗੁਰਜੋਤ ਗਰਚਾ ਦੀ ਬੀਤੀ ਰਾਤ ਕੈਨੇਡਾ ਵਿਚ ਮੌਤ ਹੋਣ ਦੀ ਖਬਰ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਗਰਚਾ ਬੀਤੀ ਰਾਤ ਪਾਰਟੀ ‘ਤੇ ਗਿਆ ਸੀ ਤੇ ਉਸਤੋਂ ਬਾਅਦ ਆਪਣੇ ਮਾਮੇ ਦੇ ਘਰ ਆ ਕੇ ਸੌਂ ਗਿਆ ਜਿਥੇ ਉਸਨੂੰ ਸਵੇਰੇ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਦੀ ਮੌਤ ਹੋ ਚੁੱਕੀ ਸੀ। ਗੁਰਜੋਤ ਗਰਚੇ ਦੀ ੳਵਰਡੋਜ਼ ਨਾਲ ਮੌਤ ਦੀ ਫਿਲਹਾਲ ਪੁਸ਼ਟੀ ਨਹੀਂ ਹੋਈ ਹੈ।

ਗਰਚਾ ਪੰਜਾਬ ‘ਚ ਢੰਡਾਰੀ ਦਾ ਰਹਿਣ ਵਾਲਾ ਸੀ ਅਤੇ ਉਹ ਰਵੀ ਖਵਾਜਕੇ ਗਰੁੱਪ ਦਾ ਮੈਂਬਰ ਸੀ। ਦੱਸ ਦੇਈਏ ਕਿ ਗੁਰਜੋਤ ਗਰਚਾ ਦੀ ਗੈਂਗਸਟਰ ਰਿੰਦਾ ਦੇ ਨਾਲ ਪੱਕੀ ਦੋਸਤੀ ਸੀ। ਜਾਣਕਾਰੀ ਅਨੁਸਾਰ ਗਰਚੇ ਨੇ ਹੀ ਰਿੰਦੇ ਤੋਂ ਪਿਛਲੇ ਸਾਲ ਸੁਪਾਰੀ ਦੇ ਕੇ ਖੰਨੇ ਵਾਲੇ ਗਾਂਧੀ ਦੇ ਭਰਾ ਦਾ ਕਤਲ ਕਰਾਇਆ ਸੀ ਅਤੇ ਜਿਸ ਤੋਂ ਬਾਅਦ ਉਸਨੇ ਇਸ ਕਤਲ ਦੀ ਜ਼ਿੰਮੇਵਾਰੀ ਵੀ ਲਈ ਸੀ।

Facebook Comments
Facebook Comment