• 1:09 pm
Go Back
Government Allows Central Agencies To Monitor your computer

ਕੇਂਦਰੀ ਗ੍ਰਹਿ ਮੰਤਰਾਲੇ ਨੇ ਅਚਾਨਕ ਕਦਮ ਚੁਕਦਿਆਂ ਵੀਰਵਾਰ ਨੂੰ 10 ਕੇਂਦਰੀ ਏਜੰਸੀਆਂ ਨੂੰ ਦੇਸ਼ ਵਿੱਚ ਚਲ ਰਹੇ ਕਿਸੇ ਵੀ ਕੰਪਿਊਟਰ ਦੀ ਜਾਸੂਸੀ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਗ੍ਰਹਿ ਮੰਤਰਾਲੇ ਦੇ ਆਦੇਸ਼ ਮੁਤਾਬਕ ਦੇਸ਼ ਦੀ ਇਹ ਸੁਰੱਖਿਆ ਏਜੰਸੀਆਂ ਕਿਸੇ ਵੀ ਵਿਅਕਤੀ ਦੇ ਕੰਪਿਊਟਰ ਵਿੱਚ ਜਨਰੇਟ, ਟਰਾਂਸਮਿਟ, ਰਿਸੀਵ ਅਤੇ ਸਟੋਰ ਕੀਤੇ ਗਏ ਕਿਸੇ ਵੀ ਦਸਤਾਵੇਜ਼ ਨੂੰ ਵੇਖ ਸਕਦਾ ਹੈ।
Government Allows Central Agencies To Monitor your computer
ਗ੍ਰਹਿ ਮੰਤਰਾਲੇ ਦੇ ਆਦੇਸ਼ ਮੁਤਾਬਕ ਇੰਟੈਲੀਜੈਂਸ ਬਿਊਰੋ, ਨਾਰਕੋਟਿਕਸ ਕੰਟਰੋਲ ਬਿਊਰੋ, ਇਨਫੋਰਸਮੈਂਟ ਡਾਇਰੈਕਟੋਰੇਟ, ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ, ਡਾਇਰੈਕਟੋਰੇਟ ਆਫ ਰੇਵੇਨਿਊ ਇੰਟੈਲੀਜੈਂਸ, ਸੀਬੀਆਈ, ਐੱਨਆਈਏ, ਕੈਬੀਨਟ ਸਕੱਤਰੇਤ( ਰਾ ), ਡਾਇਰੈਕਟੋਰੇਟ ਆਫ ਸਿਗਨਲ ਇੰਟੈਲੀਜੈਂਸ ਅਤੇ ਦਿੱਲੀ ਦੇ ਕਮਿਸ਼ਨਰ ਆਫ ਪੁਲਿਸ ਨੂੰ ਦੇਸ਼ ਵਿੱਚ ਚਲਣ ਵਾਲੇ ਸਾਰੇ ਕੰਪਿਊਟਰ ਦੀ ਜਾਸੂਸੀ ਦੀ ਮਨਜ਼ੂਰੀ ਦਿੱਤੀ ਗਈ ਹੈ।
Government Allows Central Agencies To Monitor your computer
ਕੇਂਦਰ ਸਰਕਾਰ ਦੇ ਇਸ ਫੈਸਲੇ ‘ਤੇ ਪ੍ਰਤੀਕਿਰਆ ਦਿੰਦੇ ਹੋਏ ਓਵੈਸੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਿਰਫ਼ ਇੱਕ ਆਮ ਜਿਹੇ ਸਰਕਾਰੀ ਆਦੇਸ਼ ਦੁਆਰਾ ਦੇਸ਼ ਵਿੱਚ ਸਾਰੇ ਕੰਪਿਊਟਰ ਦੀ ਜਾਸੂਸੀ ਦਾ ਆਦੇਸ਼ ਦੇ ਦਿੱਤਾ ਹੈ। ਓਵੈਸੀ ਨੇ ਕਿਹਾ ਕਿ ਕੀ ਕੇਂਦਰ ਸਰਕਾਰ ਇਸ ਫੈਸਲੇ ਨਾਲ ‘ਘਰ – ਘਰ ਮੋਦੀ’ ਦਾ ਆਪਣਾ ਵਚਨ ਨਿਭਾ ਰਹੀ ਹੈ, ਘਰ – ਘਰ ਮੋਦੀ ਨਾਅਰੇ ਦਾ ਇਹੀ ਮਤਲਬ ਸੀ। ਇਸਦੇ ਨਾਲ ਹੀ ਓਵੈਸੀ ਨੇ ਕਿਹਾ ਕਿ 1984 ਵਿੱਚ ਤੁਹਾਡਾ ਸਵਾਗਤ ਹੈ।

ਕਾਂਗਰਸ ਦਾ ਹਮਲਾ
ਰਾਹੁਲ ਗਾਂਧੀ ਨੇ ਇਸਨੂੰ ਲੈ ਕੇ ਪੀਐੱਮ ਮੋਦੀ ‘ਤੇ ਤੀਖਾ ਹਮਲਾ ਕੀਤਾ। ਉਨ੍ਹਾਂ ਨੇ ਪ੍ਰਧਾਨਮੰਤਰੀ ਨੂੰ ਕਿਹਾ ਭਾਰਤ ਨੂੰ ਪੁਲਿਸ ਰਾਜ ਵਿੱਚ ਬਦਲਣ ਨਾਲ ਤੁਹਾਡੀ ਸਮੱਸਿਆਵਾਂ ਹੱਲ ਨਹੀਂ ਹੋਣਗੀਆਂ, ਇਸ ਨਾਲ ਸਿਰਫ ਇਹ ਸਾਬਤ ਹੁੰਦਾ ਹੈ ਕਿ ਤੁਸੀ ‘ਅਸੁਰੱਖਿਅਤ ਤਾਨਾਸ਼ਾਹ’ ਹੋ ।

 

Facebook Comments
Facebook Comment