• 2:05 pm
Go Back
Google Search Shows Imran Khan Beggar

ਗੂਗਲ ‘ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ‘ਇਡੀਅਟ’ ਦਿਖਣ ਤੋਂ ਬਾਅਦ ਹੁਣ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ‘ਭਿਖਾਰੀ’ ਦਿਖ ਰਹੇ ਹਨ ਇਹ ਗੱਲ ਬਿਲਕੁੱਲ ਸੱਚ ਹੈ। ਸ਼ੁੱਕਰਵਾਰ ਨੂੰ ਜਦੋਂ ਲੋਕਾਂ ਨੇ ਉਰਦੂ ਵਿੱਚ ਗੂਗਲ ‘ਤੇ ਭਿਖਾਰੀ ਲਿਖ ਕੇ ਸਰਚ ਕੀਤਾ ਤਾਂ ਇਮਰਾਨ ਖਾਨ ਦੀ ਫੋਟੋ ਆਉਣ ਲੱਗੀ। ਇਮਰਾਨ ਖਾਨ ਵਿੱਤੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਇਨ੍ਹਾਂ ਹਾਲਾਤਾਂ ਚੋਂ ਕੱਢਣ ਲਈ ਦੁਨੀਆ ‘ਚ ਕਰਜ਼ ਲੈਣ ਲਈ ਭਟਕ ਰਹੇ ਹਨ। ਅਜਿਹੇ ਵਿੱਚ ਗੂਗਲ ‘ਤੇ ਵੀ ਭਿਖਾਰੀ ਸਰਚ ਕਰਨ ‘ਤੇ ਉਨ੍ਹਾਂ ਦੀ ਫੋਟੋ ਆਉਣਾ ਉਨ੍ਹਾਂ ਦੀ ਛਵੀ ਨੂੰ ਨੁਕਸਾਨ ਪੁੱਜਣਾ ਲਾਜਮੀ ਹੈ ।

ਇਸ ਮਾਮਲੇ ‘ਤੇ ਪਾਕਿਸਤਾਨ ਸਰਕਾਰ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੇ ਖਿਲਾਫ ਇੱਕ ਸਾਜਿਸ਼ ਹੈ। ਪਾਕਿਸਤਾਨ ਸਰਕਾਰ ਨੇ ਇਸ ਗੱਲ ਦੀ ਸ਼ਿਕਾਇਤ ਗੂਗਲ ਨੂੰ ਵੀ ਕੀਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ਼ ਨਾ ਸਿਰਫ ਪ੍ਰਧਾਨਮੰਤਰੀ ਸਗੋਂ ਪੂਰੇ ਪਾਕਿਸਤਾਨ ਦੀ ਛਵੀ ਖਰਾਬ ਹੋ ਰਹੀ ਹੈ। ਸਰਕਾਰ ਨੇ ਗੂਗਲ ਨੂੰ ਕਿਹਾ ਹੈ ਕਿ ਛੇਤੀ ਤੋਂ ਛੇਤੀ ਇਸ ‘ਤੇ ਕਾਰਵਾਈ ਕੀਤੀ ਜਾਵੇ ਅਤੇ ਤਸਵੀਰਾਂ ਨੂੰ ਹਟਾਇਆ ਜਾਵੇ।

ਇਸਤੋਂ ਪਹਿਲਾਂ ਪਾਕਿਸਤਾਨ ਦੇ ਨਿਊਜ ਚੈਨਲ ਪੀਟੀਵੀ ਨੇ ਇੱਕ ਬਹੁਤ ਵੱਡੀ ਗਲਤੀ ਕਰ ਦਿੱਤੀ ਸੀ। ਜਦੋਂ ਨਵੰਬਰ ਵਿੱਚ ਪ੍ਰਧਾਨਮੰਤਰੀ ਇਮਰਾਨ ਖਾਨ ਚੀਨ ਗਏ ਅਤੇ ਭਾਸ਼ਣ ਦੇ ਰਹੇ ਸਨ ਤਾਂ ਚੈਨਲ ਨੇ ਉਹ ਸਭ ਲਾਈਵ ਦਿਖਾਇਆ। ਉਸੇ ਦੌਰਾਨ ਚੈਨਲ ਨੇ ਚੀਨ ਦੀ ਰਾਜਧਾਨੀ ਬੀਜਿੰਗ ਨੂੰ Begging ਲਿਖ ਦਿੱਤਾ। ਜਿਸ ਤੋਂ ਬਾਅਦ ਸਰਕਾਰ ਨੇ ਉਸ ਪ੍ਰੋਗਰਾਮ ਨਾਲ ਜੁੜੇ ਕਈ ਲੋਕਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ। ਇਸਦਾ ਸੋਸ਼ਲ ਮੀਡੀਆ ‘ਤੇ ਵੀ ਬਹੁਤ ਮਜਾਕ ਬਣਾਇਆ ਗਿਆ ।

ਹਾਲ ਹੀ ਵਿੱਚ ਅਮਰੀਕੀ ਸੰਸਦਾਂ ਨੇ ਇਸ ਮਾਮਲੇ ‘ਤੇ ਗੂਗਲ ਦੇ ਸੀਈਓ ਸੁੰਦਰ ਪਿਚਾਈ ‘ਤੇ ਖੂਬ ਸਵਾਲ ਬਰਸਾਏ। ਉਨ੍ਹਾਂ ਨੇ ਡੋਨਲਡ ਟਰੰਪ ਵਾਲੀ ਗੱਲ ਵੀ ਉਨ੍ਹਾਂ ਦੇ ਸਾਹਮਣੇ ਰੱਖੀ। ਪਿਚਾਈ ਦੇ ਅਨੁਸਾਰ ਇਸ ਗੱਲ ਲਈ ਗੂਗਲ ਦਾ ਐਲਗੋਰਿਦਮ ਜ਼ਿੰਮੇਦਾਰ ਹੈ। ਜੋ ਲੋਕਾਂ ਦੁਆਰਾ ਕਿਸੇ ਵੀ ਸ਼ਬਦ ਅਤੇ ਤਸਵੀਰ ਨੂੰ ਵਾਰ – ਵਾਰ ਵਰਤਿਆ ਜਾਂਦਾ ਹੈ ਤਾਂ ਗੂਗਲ ਉਸ ਸ਼ਬਦ ਨੂੰ ਸਬੰਧਤ ਮੰਨ ਲੈਂਦਾ ਹੈ।

ਇਸ ਦੀ ਇੱਕ ਵੱਖ ਵਜ੍ਹਾ ਇਹ ਵੀ ਹੈ ਕਿ ਜੇਕਰ ਪਾਕਿਸਤਾਨ ਦੇ ਲੋਕਾਂ ਨੇ ਇਮਰਾਨ ਖਾਨ ਦੀ ਫੋਟੋ ਦੇ ਨਾਲ ਭਿਖਾਰੀ ਸ਼ਬਦ ਦਾ ਇਸਤੇਮਾਲ ਬਹੁਤ ਵਾਰ ਕੀਤਾ ਹੋਵੇਗਾ ਤਾਂ ਇਹ ਸੰਭਵ ਹੈ ਕਿ ਭਿਖਾਰੀ ਸ਼ਬਦ ਨੂੰ ਸਰਚ ਕਰਨ ‘ਤੇ ਉਨ੍ਹਾਂ ਦੀ ਤਸਵੀਰ ਆ ਰਹੀ ਹੈ ।

 

Facebook Comments
Facebook Comment