ਆਪਣੇ ਸੁਪਨੇ ਪੂਰੇ ਕਰਨ ਲਈ ਮੁਟਿਆਰ ਪ੍ਰਿੰਟਰ ਤੋਂ ਲੱਖਾਂ ਰੁਪਏ ਛਾਪ ਕੇ ਪਹੁੰਚੀ AUDI ਸ਼ੋਅਰੂਮ, ਜਾਣੋ ਕਿਸਮਤ ਚਮਕੀ ਜਾਂ…

TeamGlobalPunjab
2 Min Read

ਜਰਮਨੀ ਵਿੱਚ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਕ ਕੁੜੀ ਨਕਲੀ ਨੋਟਾਂ ਜ਼ਰੀਏ AUDI ਕਾਰ ਖਰੀਦਣ ਪਹੁੰਚ ਗਈ। ਹੈਰਾਨੀ ਦੀ ਗੱਲ ਇਹ ਹੈ ਕਿ 20 ਸਾਲ ਕੁੜੀ ਨੇ ਆਪਣੇ ਘਰ ਵਿੱਚ ਹੀ ਨਕਲੀ ਨੋਟ ਛਾਪੇ। 15 ਹਜ਼ਾਰ ਯੂਰੋ ਨਕਲੀ ਨੋਟ ਪ੍ਰਿੰਟ ਕਰਵਾ ਕੇ ਮਹਿਲਾ ਕੈਸਰਸਲਾਟਰਨ ਦੇ ਕਾਰ ਡੀਲਿੰਗ ਸ਼ੋਅਰੂਮ ਵਿੱਚ ਕਾਰ ਲੈਣ ਚਲੀ ਗਈ ਸੀ, ਜਿੱਥੇ ਡੀਲਰ ਨੇ ਨਕਲੀ ਨੋਟ ਫੜ ਲਏ। ਇਸ ਅਪਰਾਧ ਲਈ ਮਹਿਲਾ ਨੂੰ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।

ਅਸਲ ‘ਚ ਜਰਮਨੀ ਦੇ Kaiseralautern ਦੀ ਰਹਿਣ ਵਾਲੀ ਮੁਟਿਆਰ ਨੇ ਆਪਣੇ ਘਰ ‘ਚ ਹੀ ਮੌਜੂਦ ਪ੍ਰਿੰਟਰ ‘ਤੇ ਨੋਟ ਛਾਪ ਲਏ। ਇਸ ਤੋਂ ਬਾਅਦ ਉਹ AUDI ਕਾਰ ਦੇ ਸ਼ੋਅਰੂਮ ‘ਚ ਜਾ ਕੇ AUDI A3 ਗੱਡੀ ਨੂੰ ਦੇਖਣ ਗਈ ਤੇ ਟੈਸਟ ਡਰਾਈਵ ਲੈਣ ਤੋਂ ਬਾਅਦ ਉਸਨੇ ਡੀਲ ਪੱਕੀ ਕਰ ਲਈ ਤੇ ਡੀਲਰ ਨੂੰ ਪਰਿੰਟਰ ‘ਚ ਛਾਪੇ ਹੋਏ ਨੋਟ ਨਕਲੀ ਨੋਟ ਦਿੱਤੇ। ਪਰ ਜਦੋਂ ਸ਼ੋਅਰੂਮ ਦੇ ਵਰਕਰ ਨੇ ਨੋਟਾਂ ਦੀ ਗਿਣਤੀ ਕਰਨੀ ਸ਼ੁਰੂ ਕੀਤੀ ਤਾਂ ਉਸ ਨੂੰ ਨੋਟਾਂ ‘ਤੇ ਫੈਲੀ ਹੋਈ ਸਿਆਹੀ ਨਜ਼ਰ ਆਈ ਤੇ ਉਸਦੀ ਚੋਰੀ ਫੜੀ ਗਈ।

- Advertisement -

ਨਕਲੀ ਨੋਟਾਂ ਦਾ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਪੁਲਿਸ ਨੇ ਉਸ ਮਹਿਲਾ ਦੀ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਜਾਅਲੀ ਨੋਟਾਂ ਦੀ ਪ੍ਰਿਟਿੰਗ ਘਰ ਦੇ ਪ੍ਰਿੰਟਰ ਨਾਲ ਹੀ ਕੀਤੀ ਸੀ। ਇਸ ਦੋਸ਼ ਲਈ ਮਹਿਲਾ ਨੂੰ ਤਿੰਨ ਮਹੀਨੇ ਦੀ ਜੇਲ੍ਹ ਹੋ ਸਕਦੀ ਹੈ।

Share this Article
Leave a comment