• 6:53 pm
Go Back
Ginger Side Effects

ਤੁਸੀਂ ਸਰਦੀਆਂ ਵਿੱਚ ਅਕਰਸਰ ਚਾਹ ਦੀ ਚੁਸਕੀ ਲੈਣਾ ਪਸੰਦ ਕਰਦੇ ਹੋਵੋਗੇ ਤੇ ਇਹ ਅਦਰਕ ਤੁਹਾਨੂੰ ਹਰ ਘਰ ਵਿੱਚ ਆਸਾਨੀ ਨਾਲ ਮਿਲ ਵੀ ਜਾਵੇਗਾ। ਅਦਰਕ ਦੀ ਤਸੀਰ ਗਰਮ ਹੋਣ ਦੇ ਕਾਰਨ ਚਾਹ ਤੋਂ ਲੈ ਕੇ ਸਬਜ਼ੀ ਅਤੇ ਚਟਨੀ ਬਣਾਉਣ ਲਈ ਇਸਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹ ਖਾਣ ਦਾ ਸਵਾਦ ਵਧਾਉਣ ਦੇ ਨਾਲ- ਨਾਲ ਸਰਦੀ ਖੰਘ ਵਿੱਚ ਵੀ ਆਰਾਮ ਪਹੁੰਚਾਉਂਦਾ ਹੈ। ਆਯੁਰਵੈਦ ਵਿੱਚ ਵੀ ਅਦਰਕ ਦੀ ਕਈ ਫਾਇਦੇ ਦੱਸੇ ਗਏ ਹਨ। ਅੱਜ ਤੱਕ ਤੁਸੀਂ ਸਿਰਫ ਇਸਦੇ ਫਾਇਦੇ ਹੀ ਸੁਣੇ ਹੋਣਗੇ ਪਰ ਕੀ ਤੁਸੀ ਜਾਣਦੇ ਹੋ ਕੁੱਝ ਲੋਕਾਂ ਲਈ ਇਸਦਾ ਸੇਵਨ ਕਰਨਾ ਜ਼ਹਿਰ ਵਰਗਾ ਹੈ

ਪ੍ਰੈਗਨੈਂਸੀ: ਪ੍ਰੈਗਨੈਂਸੀ ਦੇ ਸ਼ੁਰੂਆਤੀ ਦੌਰ ਵਿੱਚ ਔਰਤਾਂ ਨੂੰ ਮਾਰਨਿੰਗ ਸਿਕਨੈਸ ਅਤੇ ਕਮਜੋਰੀ ਹੁੰਦੀ ਹੈ, ਜਿਸਦੇ ਲਈ ਅਦਰਕ ਦਾ ਸੇਵਨ ਵਧੀਆ ਹੁੰਦਾ ਹੈ। ਪਰ ਪ੍ਰੈਗਨੈਂਸੀ ਦੇ ਆਖਰੀ ਤਿਮਾਹੀ ਮਹੀਨੀਆਂ ਵਿੱਚ ਉਨ੍ਹਾਂ ਨੂੰ ਅਦਰਕ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਸਦੇ ਸੇਵਨ ਨਾਲ premature ਡਿਲੀਵਰੀ ਅਤੇ ਲੇਬਰ ਦਾ ਖ਼ਤਰਾ ਵੱਧ ਜਾਂਦਾ ਹੈ।
Ginger Side Effects
ਭਾਰ ਵਧਾਉਣ ਦੀ ਕੋਸ਼ਿਸ਼ ਕਰਨ ਵਾਲੇ: ਜਿਹੜੀ ਲੋਕ ਆਪਣਾ ਭਾਰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ ਉਨ੍ਹਾਂ ਨੂੰ ਅਦਰਕ ਦਾ ਸੇਵਨ ਬਿਲਕੁੱਲ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਅਦਰਕ ਮਨੁੱਖ ਦੀ ਭੁੱਖ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ, ਜੋ ਕਿ ਭਾਰ ਘੱਟ ਕਰਨ ਵਾਲੇ ਲੋਕਾਂ ਲਈ ਵਧੀਆ ਹੈ। ਤਾਂ ਜੇਕਰ ਤੁਸੀ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਇਸਦਾ ਸੇਵਨ ਅੱਜ ਹੀ ਬੰਦ ਕਰ ਦਿਓ।
Ginger Side Effects
ਦਵਾਈਆਂ ਲੈਣ ਵਾਲੇ ਲੋਕ ਰੱਖਣ ਖਿਆਲ: ਜੋ ਲੋਕ ਰੈਗੂਲਰ ਦਵਾਈਆਂ ਤੇ ਰਹਿੰਦੇ ਹਨ, ਅਜਿਹੇ ਲੋਕਾਂ ਨੂੰ ਅਦਰਕ ਤੋਂ ਦੂਰੀ ਬਣਾਕੇ ਰੱਖਣੀ ਚਾਹੀਦਾ ਹੈ। ਅਜਿਹਾ ਇਸ ਲਈ ਕਿਉਂਕਿ ਦਵਾਈਆਂ ਵਿੱਚ ਐਂਟੀਕੋਗੁਲੈਂਟਸ ਅਤੇ ਇਨਸੁਲਿਨ ਵਰਗੇ ਡਰੱਗਸ ਹੁੰਦੇ ਹਨ, ਜੋ ਸਾਡੇ ਸਰੀਰ ਵਿੱਚ ਅਦਰਕ ਦੇ ਨਾਲ ਮਿਲਕੇ ਖਤਰਨਾਕ ਮਿਸ਼ਰਣ ਬਣਾਉਂਦੇ ਹਨ। ਇਹ ਸਾਡੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
Ginger Side Effects
ਹੀਮੋਫਿਲੀਆ ਦੇ ਮਰੀਜ਼: ਹੀਮੋਫਿਲੀਆ ਤੋਂ ਗ੍ਰਸਤ ਲੋਕਾਂ ਲਈ ਅਦਰਕ ਦਾ ਸੇਵਨ ਬਹੁਤ ਨੁਕਸਾਨਦਾਇਕ ਹੁੰਦਾ ਹੈ, ਕਿਉਂਕਿ ਅਦਰਕ ਖਾਣ ਨਾਲ ਖੂਨ ਪਤਲਾ ਹੋਣ ਲੱਗਦਾ ਹੈ, ਜੋ ਹੀਮੋਫਿਲੀਆ ਦੇ ਮਰੀਜ਼ਾਂ ਲਈ ਵਧੀਆ ਨਹੀਂ ਹੁੰਦਾ ਹੈ। ਇਨ੍ਹਾਂ ਲੋਕਾਂ ਨੂੰ ਅਦਰਕ ਤੋਂ ਬਹੁਤ ਦੂਰ ਹੀ ਰਹਿਣਾ ਚਾਹੀਦਾ ਹੈ।
Ginger Side Effects

Facebook Comments
Facebook Comment