• 5:39 am
Go Back

ਜਲੰਧਰ : ਤਸਵੀਰਾਂ ‘ਚ ਕੁੱਟਮਾਰ ਦਾ ਸ਼ਿਕਾਰ ਹੋ ਰਿਹਾ ਇਹ ਹੈ ਨਗਰ ਨਿਗਮ ਦਾ ਇੰਸਪੈਕਟਰ ਦਿਨੇਸ਼ ਜੋਸ਼ੀ ਅਤੇ ਇੰਸਪੈਕਟਰ ‘ਤੇ ਗਾਲਾਂ ਤੇ ਮੁੱਕਿਆਂ ਦੀ ਬਰਸਾਤ ਕਰ ਰਹੇ। ਇਹ ਨੇ ਜਲੰਧਰ ਸ਼ਹਿਰ ਦੇ ਸਾਬਕਾ ਮੇਅਰ ਸੁਰੇਸ਼ ਸਹਿਗਲ ਤੇ ਇਹਨਾਂ ਦੇ ਨਾਲ ਇਕ ਹੋਰ ਵਿਅਕਤੀ ਸੁਲੱਕਸ਼ਨ ਉਰਫ਼ ਬੱਬੂ, ਜਿਸ ਨੂੰ ਜਨਾਬ ਹੱਲਾਸ਼ੇਰੀ ਦੇ ਰਹੇ ਨੇ ਕਿ ਇੰਸਪੈਕਟਰ ਨੂੰ ਕਾਬੂ ਕਰਕੇ ਛਿੱਤਰ ਪਰੇਡ ਕੀਤੀ ਜਾਵੇ। ਕਦੇ ਭਾਜਪਾ ਕਦੇ ਕਾਂਗਰਸ ਅਤੇ ਕਦੇ ਅਕਾਲੀ ਦਲ ਦਾ ਪੱਲ੍ਹਾ ਫੜਨ ਵਾਲੇ ਸਾਬਕਾ ਮੇਅਰ ਸੁਰੇਸ਼ ਸਹਿਗਲ, ਸ਼ਰੇਆਮ ਗੁੰਡਾਗਰਦੀ ਕਰ ਰਹੇ ਹਨ। ਕਾਨੂੰਨ ਨੂੰ ਛਿੱਕੇ ‘ਤੇ ਟੰਗ ਕੇ ਜਨਾਬ ਦੀ ਦਹਿਸ਼ਤ ਤਾਂ ਵੇਖੋ ਕਿਵੇਂ ਗਲੀ ਵਿੱਚ ਜਾਨਵਰਾਂ ਵਾਂਗ ਇੰਸਪੈਕਟਰ ਦਾ ਕੁਟਾਪਾ ਚਾੜ੍ਹ ਕੇ ਬੱਦਲ ਵਾਂਗ ਗਰਜ ਰਹੇ ਹਨ।

ਮਸਲਾ ਨਾਜਾਇਜ਼ ਉਸਾਰੀ ਦਾ ਦੱਸਿਆ ਜਾ ਰਿਹਾ ਹੈ ਜਿਸ ਦੀ ਸੂਹ ਨਗਰ ਨਿਗਮ ਨੂੰ ਲੱਗੀ ਅਤੇ ਐਤਵਾਰ ਵਾਲੇ ਦਿਨ ਹੀ ਛਾਪਾ ਮਾਰ ਦਿੱਤਾ ਗਿਆ ਪਰ ਮੌਕੇ ‘ਤੇ ਪਹੁੰਚੀ ਨਗਰ ਨਿਗਮ ਟੀਮ ਦੇ ਇੰਸਪੈਕਟਰ ‘ਤੇ ਰਿਸ਼ਵਤ ਦੇ ਦੋਸ਼ ਲਗਾ ਕੇ ਧੱਕਾ-ਮੁੱਕੀ ਕੀਤੀ ਗਈ। ਤਸਵੀਰਾਂ ਗਵਾਹ ਨੇ ਕਿ ਇੰਸਪੈਕਟਰ ਨੂੰ ਗ਼ਲੀ ਵਿੱਚ ਪੂਰੇ ਮੁਹੱਲੇ ਦੇ ਸਾਹਮਣੇ ਜ਼ਲੀਲ ਕੀਤਾ ਜਾ ਰਿਹਾ ਹੈ। ਜੇ ਕੋਈ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਜਨਾਬ ਸਾਬਕਾ ਮੇਅਰ ਸਾਬ੍ਹ ਉਸ ਨਾਲ ਵੀ ਗਾਲੀ ਗਲੋਚ ਕਰ ਰਹੇ ਹਨ। ਓਧਰ ਇੰਸਪੈਕਟਰ ਦਿਨੇਸ਼ ਜੋਸ਼ੀ ਨੇ ਆਪਣੇ `ਤੇ ਲੱਗੇ ਰਿਸ਼ਵਤ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ। ਹੁਣ ਜ਼ਰਾ ਸਾਬਕਾ ਮੇਅਰ ਸੁਰੇਸ਼ ਸਹਿਗਲ ਦੇ ਬਦਲੇ ਤੇਵਰ ਤਾਂ ਵੇਖੋ, ਜਨਾਬ ਹੋਣੀ ਕੁੱਟਮਾਰ ਵੀ ਕਰ ਗਏ ਸ਼ਰੇਆਮ ਆਮ ਗੰਦੀਆਂ ਗਾਲਾਂ ਵੀ ਕੱਢ ਰਹੇ ਹਨ ਪਾਕ ਸਾਫ਼ ਹੋਣਾ ਦਾ ਸਰਟੀਫਿਕੇਟ ਵੀ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਕੋਈ ਇਹਨਾਂ ਨੂੰ ਪੁੱਛੇ ਕਿ ਫੇਰ ਵੀਡੀਓ ‘ਚ ਆਦਮਖ਼ੋਰ ਬਣਿਆ ਉਹ ਵਿਅਕਤੀ ਕੌਣ ਸੀ।

Facebook Comments
Facebook Comment