• 7:21 am
Go Back
Flying drones

ਨਵੀਂ ਦਿੱਲੀ: ਹੁਣ ਪਹਿਲੀ ਦਸੰਬਰ ਤੋਂ ਭਾਰਤੀ ਅਸਮਾਨ ‘ਚ ਡਰੋਨ ਨੂੰ ਸੁਰੱਖਿਅਤ ਅਤੇ ਕਮਰਸ਼ੀਅਲ ਤੌਰ ‘ਤੇ ਉਡਾਇਆ ਜਾ ਸਕੇਗਾ ਕਿਉਂਕਿ ਇਸ ਲਈ ਕਾਨੂੰਨੀ ਮਨਜ਼ੂਰੀ ਮਿਲ ਸਕਦੀ ਹੈ। ਸਿਵਲ ਐਵੀਏਸ਼ਨ ਮੰਤਰਾਲਾ (ਐਵੀਏਸ਼ਨ ਮਨੀਸਟਰੀ) ਨੇ ਉਸ ਲਈ ਇਕ ਗਾਇਡਲਾਈਨ ਤਿਆਰ ਕਰ ਲਈ ਹੈ। ਇਸ ਦੌਰਾਨ 1 ਦਸੰਬਰ ਤੋਂ ਆਮ ਨਾਗਰਿਕ ਦੇਸ਼ ਦੇ ਕਿਸੇ ਵੀ ਇਲਾਕੇ ਤੋਂ ਡਰੋਨ ਉਡਾ ਸਕਣਗੇ। ਇਸ ਦੇ ਲਈ ਯੂਜ਼ਰ ਨੂੰ ਆਪਣੇ ਡਰੋਨ, ਪਾਇਲਟ ਅਤੇ ਮਾਲਕ ਦਾ ਇਕ ਵਾਰ ਰਜਿਸਟਰੇਸ਼ਨ ਕਰਵਾਉਣਾ ਜ਼ਰੂਰੀ ਹੋਵੇਗਾ।
ਮੰਤਰਾਲੇ ਦੀ ਗਾਇਡਲਾਈਨ ਮੁਤਾਬਕ ਹਰ ਯੂਜ਼ਰ ਨੂੰ ਮੋਬਾਇਲ ਐਪ ਰਾਹੀਂ ਮਨਜ਼ੂਰੀ ਲੈਣੀ ਹੋਵੇਗੀ। ਇਸ ਤੋਂ ਬਾਅਦ ਹੀ ਆਟੋਮੈਟਿਕ ਤਰੀਕੇ ਨਾਲ ਉਸ ਦਾ ਪਰਮਿਟ ਮਿਲਣ ਜਾਂ ਨਾ ਮਿਲਣ ਦੀ ਜਾਣਕਾਰੀ ਮਿਲ ਜਾਵੇਗੀ। ਡਿਜੀਟਲ ਪਰਮੀਸ਼ਨ ਦੇ ਬਿਨ੍ਹਾਂ ਕੋਈ ਵੀ ਡਰੋਨ ਨਹੀਂ ਉਡ ਸਕੇਗਾ। ਫਿਲਹਾਲ ਸਰਕਾਰ ਨੇ ਲਾਈਨ ਆਫ ਸਾਈਟ ਡਰੋਨ ਨੂੰ ਹੀ ਮਨਜ਼ੂਰੀ ਦਿੱਤੀ ਹੈ। ਹਾਲਾਂਕਿ ਇਸ ਸ਼ਰਤ ਨੂੰ ਹਟਾਇਆ ਵੀ ਜਾ ਸਕਦਾ ਹੈ। ਡਰੋਨ ਦਾ ਲਾਇੰਸੈਂਸ ਲੈਣ ਲਈ ਵੀ ਕੁਝ ਨਿਯਮ ਬਣਾਏ ਗਏ ਹਨ ਪਰ ਇਸ ਲਈ 18 ਸਾਲ ਉਮਰ, ਦਸਵੀਂ ਪਾਸ ਅਤੇ ਅੰਗਰੇਜ਼ੀ ਆਉਣੀ ਚਾਹੀਦੀ ਹੈ। ਡਰੋਨ ਉਡਾਉਣ ਲਈ ਕੁਝ ਇਲਾਕਿਆਂ ਨੂੰ ‘ਨੋ ਫਲਾਈ ਜ਼ੋਨ’ ਐਲਾਨ ਕੀਤਾ ਗਿਆ ਹੈ। ਇਸ ਨੂੰ ਇੰਟਰਨੈਸ਼ਨਲ ਬਾਰਡਰ ਦੇ ਨੇੜੇ ਏਅਰਪੋਰਟਸ, ਵਿਜੈ ਚੌਂਕ, ਸਕੱਤਰੇਤ, ਮਿਲਟਰੀ ਇਲਾਕੇ ਸ਼ਾਮਲ ਹਨ।
ਸਰਕਾਰ ਨੇ ਡਰੋਨ ਨੂੰ 5 ਕੈਟੇਗਰੀ ‘ਚ ਵੰਡਿਆ ਹੈ। ਸਭ ਤੋਂ ਛੋਟੀ ਕੈਟੇਗਰੀ ਨੂੰ ਨੈਨੋ ਕੈਟੇਗਰੀ ਦਾ ਨਾਮ ਦਿੱਤਾ ਗਿਆ ਹੈ। ਇਸ ‘ਚ 250 ਗ੍ਰਾਮ ਤਕ ਦਾ ਭਾਰ ਲਿਜਾਇਆ ਜਾ ਸਕਦਾ ਹੈ, ਇਸ ਤਰ੍ਹਾਂ ਭਾਰ 150 ਕਿਲੋਗ੍ਰਾਮ ਤਕ ਵਧਾਇਆ ਜਾ ਸਕਦਾ ਹੈ। ਉਥੇ ਹੀ ਪਹਿਲੀ ਦੋ ਕੈਟੇਗਰੀ (250 ਗ੍ਰਾਮ ਅਤੇ 2 ਕਿਲੋ) ਵਾਲੇ ਡਰੋਨ ਨੂੰ ਛੱਡ ਕੇ ਸਾਰੇ ਡਰੋਨ ਨੂੰ ਰਜਿਸਟਰ ਕਰਵਾਉਣਾ ਹੋਵੇਗਾ। ਫਿਰ ਉਨ੍ਹਾਂ ਦਾ ਯੂਨੀਕ ਆਈਡੈਂਟੀਫਿਕੇਸ਼ਨ ਨੰਬਰ (uin) ਵੀ ਜਾਰੀ ਹੋਵੇਗਾ। ਪਹਿਲੀ ਦੋ ਕੈਟੇਗਰੀ ਨੂੰ ਇਸ ਲਈ ਛੋਟ ਦਿੱਤੀ ਗਈ ਹੈ ਕਿਉਂਕਿ ਉਨ੍ਹਾਂ ਦੀ ਵਰਤੋਂ ਬੱਚੇ ਖੇਡਣ ਲਈ ਕਰਦੇ ਹਨ। ਡਰੋਨ ਨੂੰ ਸਿਰਫ ਦਿਨ ਵੇਲੇ ਹੀ ਉਡਾਉਣ ਦੀ ਮਨਜ਼ੂਰੀ ਹੋਵੇਗੀ। ਏਅਰਸਪੇਸ ਨੂੰ 3 ਹਿੱਸਿਆ ‘ਚ ਵੰਢਿਆ ਗਿਆ ਹੈ- ਰੈੱਡ ਜ਼ੋਨ (ਇਸ ‘ਚ ਉਡਾਣ ਦੀ ਪਰਮੀਸ਼ਨ ਨਹੀਂ ਹੋਵੇਗੀ), ਯੈਲੋ ਜ਼ੋਨ (ਨਿਯਮਿਤ ਹਵਾਈ ਖੇਤਰ) ਅਤੇ ਗਰੀਨ ਜ਼ੋਨ।

Facebook Comments
Facebook Comment